ਦੂਜਿਆਂ ਦੀ ਮੱਦਦ ਕਰਨਾ, ਲੋੜ ਵੇਲੇ ਉਨ੍ਹਾਂ ਦੇ ਕੰਮ ਆਉਣਾ ਜਾਂ ਉਨ੍ਹਾਂ ਨੂੰ ਮੁਸੀਬਤ ਵਿੱਚੋਂ ਕੱਢਣਾ ਚੰਗੀ ਗੱਲ ਹੈ l ਇਹ ਚੰਗੇ ਇਨਸਾਨ ਹੋਣ ਦੀ ਨਿਸ਼ਾਨੀ ਹੈ l ਇਸ ਤੋਂ ਤੁਸੀਂ ਤੇ ਤੁਹਾਡਾ ਪਰਿਵਾਰ ਪਰਖਿਆ ਜਾਂਦਾ ਹੈ l
ਇਸ ਬਦਲੇ ਦੂਜਿਆਂ ਤੋਂ ਇਹੀ ਆਸ ਨਹੀਂ ਰੱਖਣੀ ਚਾਹੀਦੀ, ਨਹੀਂ ਤਾਂ ਤੁਸੀਂ ਬਹੁਤ ਵਾਰ ਪ੍ਰੇਸ਼ਾਨ ਹੋਵੋਗੇ ਕਿਉਂਕਿ ਉਨ੍ਹਾਂ ਲੋਕਾਂ ਨੇ ਜ਼ਿੰਦਗੀ ਵਿੱਚ ਉਹ ਨਹੀਂ ਸਿੱਖਿਆ ਹੁੰਦਾ ਜੋ ਤੁਸੀਂ ਸਿੱਖਿਆ ਸੀ l
ਅਸੀਂ ਜਿਸ ਤਰਾਂ ਦੇ ਆਪ ਹੁੰਦੇ ਹਾਂ ਉਸੇ ਤਰਾਂ ਦੇ ਦੂਜਿਆਂ ਨੂੰ ਸਮਝ ਲੈਂਦੇ ਹਾਂ ਜੋ ਕਿ ਜਿਆਦਾ ਤੌਰ ਤੇ ਵੱਡੀ ਭੁੱਲ ਹੁੰਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147