ਰੌਸ਼ਨੀ ਸਭ ਨੂੰ ਚੰਗੀ ਨਹੀਂ ਲਗਦੀ l ਇਸੇ ਤਰਾਂ ਬਹੁਤ ਲੋਕ ਸਮਾਜ ਨੂੰ ਹਨੇਰੇ ਵਿੱਚ ਰੱਖ ਕੇ ਹੀ ਖੁਸ਼ ਹੁੰਦੇ ਹਨ ਕਿਉਂਕਿ ਉਨ੍ਹਾਂ ਦਾ ਰੋਟੀ ਪਾਣੀ ਹਨੇਰੇ ਕਰਕੇ ਹੀ ਚੱਲਦਾ ਹੈ l
ਜਦੋਂ ਤੁਸੀਂ ਸਮਾਜ ਵਿੱਚ ਰੌਸ਼ਨੀ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕੁੱਝ ਉੱਲੂਆਂ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ l
ਜੇ ਉੱਲੂ ਆਪਣਾ ਸੁਭਾਅ ਨਹੀਂ ਬਦਲ ਸਕਦੇ ਤਾਂ ਉੱਲੂਆਂ ਤੋਂ ਡਰਦੇ ਖੁਦ ਨੂੰ ਵੀ ਆਪਣਾ ਸੁਭਾਅ ਨਹੀਂ ਬਦਲਣਾ ਚਾਹੀਦਾ l
ਇਹ ਯਾਦ ਰੱਖਣਾ ਚਾਹੀਦਾ ਹੈ ਕਿ ਜੋ ਦੂਜਿਆਂ ਨੂੰ ਹਨੇਰੇ ਵਿੱਚ ਰੱਖਦਾ ਹੈ ਉਹ ਬਹੁਤ ਵਾਰੀ ਖੁਦ ਹਨੇਰੇ ਵਿੱਚ ਚਲੇ ਜਾਂਦਾ ਹੈ l
ਸਭ ਨੂੰ ਉਜਾਲੇ ਵਿੱਚ ਲਿਜਾਣ ਦੀ ਕੋਸ਼ਿਸ਼ ਵਿੱਚ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147