ਮੈਨੂੰ ਅਕਸਰ ਦੋਸਤ ਮਿੱਤਰ ਪੁੱਛ ਲੈਂਦੇ ਹਨ ਕਿ ਕੀ ਤੇਰਾ ਕੋਈ ਸੁਪਨਾ ਹੈ ਜੋ ਅਧੂਰਾ ਰਹਿ ਗਿਆ ਹੈ?
ਮੇਰਾ ਜਵਾਬ ਸੁਣ ਕੇ ਉਹ ਅਕਸਰ ਹੈਰਾਨ ਹੋ ਜਾਂਦੇ ਹਨ ਜਦੋਂ ਮੈਂ ਦੱਸਦਾ ਹਾਂ ਕਿ ਮੇਰੇ ਸੁਪਨੇ ਹੀ ਅਵੱਲੇ ਹਨ ਜੋ ਕਦੇ ਵੀ ਪੂਰੇ ਹੋਣ ਦੀ ਆਸ ਨਹੀਂ ਹੈ l
ਮੇਰਾ ਸੁਪਨਾ ਹੈ ਕਿ ਲੋਕਾਂ ਦੀਆਂ ਵੱਧ ਤੋਂ ਵੱਧ ਸਮੱਸਿਆਵਾਂ ਹੱਲ ਕਰ ਸਕਾਂ ਜੋ ਹਮੇਸ਼ਾਂ ਹੋ ਨਹੀਂ ਪਾਉਂਦੀਆਂ l
ਮੈਨੂੰ ਅਧੂਰੇ ਸੁਪਨੇ ਵੀ ਬਹੁਤ ਚੰਗੇ ਲਗਦੇ ਹਨ ਕਿਉਂਕਿ ਉਹ ਅਧੂਰੇ ਸੁਪਨੇ ਹੀ ਮੈਨੂੰ ਸੰਘਰਸ਼ ਲਈ ਪ੍ਰੇਰਦੇ ਹਨ l ਮੇਰੀ ਇੱਛਾ ਹੈ ਕਿ ਸੰਘਰਸ਼ ਕਦੇ ਵੀ ਖਤਮ ਨਹੀਂ ਹੋਣਾ ਚਾਹੀਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147