ਜਿੰਦਗੀ ਵਿੱਚ ਹਮੇਸ਼ਾਂ ਸਿੱਖਣ ਦੀ ਆਦਤ ਬਹੁਤ ਥੋੜ੍ਹੇ ਲੋਕਾਂ ਨੂੰ ਪੈਂਦੀ ਹੈ l ਕੁੱਝ ਲੋਕਾਂ ਨੂੰ ਥੋੜ੍ਹਾ ਸਿੱਖ ਕੇ ਹੀ ਲੱਗਣ ਲੱਗ ਪੈਂਦਾ ਹੈ ਕਿ ਮੈਂ ਬਹੁਤ ਕੁੱਝ ਜਾਂ ਸਭ ਕੁੱਝ ਸਿੱਖ ਗਿਆ ਹਾਂ l
ਮੈਂ ਸੋਚਦਾ ਹਾਂ ਕਿ ਕਿਸੇ ਵੀ ਮਨੁੱਖ ਤੇ ਜਿੰਦਗੀ ਵਿੱਚ ਕਦੇ ਵੀ ਉਹ ਸਮਾਂ ਨਹੀਂ ਆਵੇਗਾ ਜਦੋਂ ਉਹ ਸਭ ਕੁੱਝ ਸਿੱਖ ਜਾਵੇਗਾ l
ਸਿੱਖਣ ਦੀ ਚਾਹਤ ਮਨੁੱਖ ਵਿੱਚ ਆਖਰੀ ਸਾਹਾਂ ਤੱਕ ਰਹਿਣੀ ਚਾਹੀਦੀ ਹੈ l
ਸਿੱਖਣ ਦੀ ਚਾਹਤ, ਕੁੱਝ ਨਵਾਂ ਕਰਨ ਦੀ ਚਾਹਤ ਅਤੇ ਬੇਹਤਰ ਸਮਾਜ ਸਿਰਜਣ ਦੀ ਚਾਹਤ ਮਨੁੱਖ ਨੂੰ ਹਰ ਰੋਜ਼ ਕੁੱਝ ਨਵਾਂ ਕਰਨ ਲਈ ਪ੍ਰੇਰਦੀ ਹੈ l
ਜੇਕਰ ਬੀਤੇ ਸਮੇਂ ਤੋਂ ਕੁੱਝ ਸਿੱਖ ਕੇ ਵਰਤਮਾਨ (ਹੁਣ ਚੱਲ ਰਹੇ) ਸਮੇਂ ਵਿੱਚ ਕੁੱਝ ਵੱਖਰਾ ਨਹੀਂ ਕਰਦੇ ਤਾਂ ਭਵਿੱਖ (ਆਉਣ ਵਾਲਾ ਸਮਾਂ) ਵੀ ਬੀਤੇ ਸਮੇਂ ਵਰਗਾ ਹੀ ਹੋਵੇਗਾ l
ਜੇਕਰ ਆਉਣ ਵਾਲੇ ਸਮੇਂ ਵਿੱਚ ਆਪਣੀ ਜਿੰਦਗੀ ਬੇਹਤਰ ਦੇਖਣਾ ਚਾਹੁੰਦੇ ਹੋ ਤਾਂ ਬੀਤੇ ਸਮੇਂ ਵਾਲੇ ਕੰਮਾਂ ਨੂੰ ਬਦਲਣ ਦੀ ਤੁਰੰਤ ਲੋੜ ਹੈ l
ਇੱਕੋ ਕੰਮ ਕਰਦਿਆਂ ਵੱਖਰੇ ਨਤੀਜਿਆਂ ਦੀ ਆਸ ਨਹੀਂ ਕੀਤੀ ਜਾ ਸਕਦੀ l
ਅੰਗਰੇਜ਼ੀ ਵਿੱਚ ਕਹਾਵਤ ਹੈ ਕਿ “If you do what you have always done, you will get what you have always got “. ਭਾਵ ਜੇਕਰ ਤੁਸੀਂ ਉਹੀ ਕੁੱਝ ਕਰਦੇ ਹੋ ਜੋ ਪਹਿਲਾਂ ਕਰਦੇ ਸੀ ਤਾਂ ਨਤੀਜਾ ਉਹੀ ਹੋਵੇਗਾ ਜੋ ਪਹਿਲਾਂ ਹੁੰਦਾ ਸੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147