ਪਹਿਲੀ ਅਪ੍ਰੈਲ ਹਰ ਸਾਲ ਇੱਕ ਦੂਜੇ ਨੂੰ ਮੂਰਖ ਬਣਾਉਣ ਵਾਲਾ ਦਿਨ ਮੰਨਿਆ ਜਾਂਦਾ ਹੈ ਇਸੇ ਕਰਕੇ ਇਸ ਨੂੰ April Fool Day ਕਿਹਾ ਜਾਂਦਾ ਹੈ l
ਵਿਗਿਆਨਿਕ ਖੋਜਾਂ ਪਰਖ ਤੇ ਅਧਾਰਿਤ ਹੁੰਦੀਆਂ ਹਨ l ਪਰਖ ਕਰਨ ਲਈ ਵਿਅਕਤੀ ਹਰ ਵਰਤਾਰੇ ਤੇ ਪ੍ਰਸ਼ਨ ਕਰਨਯੋਗ ਹੋਣਾ ਚਾਹੀਦਾ ਹੈ l
ਪੁਜਾਰੀ (ਕਿਸੇ ਵੀ ਧਰਮ ਵਿੱਚ ਪੂਜਾ ਕਰਨ ਅਤੇ ਕਰਵਾਉਣ ਵਾਲਾ) ਵਰਗ ਸਵਾਲ ਕਰਨੋਂ ਰੋਕਦਾ ਹੈ ਅਤੇ ਧਰਮਾਂ ਵਿੱਚ ਲਿਖੇ ਨੂੰ ਆਖਰੀ ਸੱਚ ਮੰਨਦਾ ਹੈ ਜਦਕਿ ਵਿਗਿਆਨ ਲਈ ਕੁੱਝ ਵੀ ਆਖਰੀ ਸੱਚ ਨਹੀਂ ਹੁੰਦਾ l
ਵਿਗਿਆਨ ਦੀ ਖੋਜ ਵਿੱਚ ਕੋਈ ਵੀ ਸੁਧਾਰ ਕਰ ਸਕਦਾ ਹੈ, ਵਿਗਿਆਨੀਆਂ ਦੀਆਂ ਭਾਵਨਾਵਾਂ ਨਹੀਂ ਭੜਕਦੀਆਂ ਜਦਕਿ ਆਸਤਿਕ ਵਿਅਕਤੀ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ l ਇਸ ਕਰਕੇ ਆਸਤਿਕਾਂ ਦਾ April Fool ਪੁਜਾਰੀ ਵਰਗ ਦੁਆਰਾ ਸਾਰਾ ਸਾਲ ਹੀ ਬਣਾਇਆ ਜਾਂਦਾ ਹੈ l
ਜੇਕਰ ਇਹ ਕਿਹਾ ਜਾਵੇ ਕਿ ਪੁਜਾਰੀ ਵਰਗ ਕਈ ਪੀੜ੍ਹੀਆਂ ਤੋਂ ਰੋਜ਼ਾਨਾ April Fool ਬਣਾਉਂਦਾ ਹੈ ਤਾਂ ਇਸ ਵਿੱਚ ਕੋਈ ਅੱਤਕਥਨੀ ਨਹੀਂ ਹੋਵੇਗੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147