ਬੀਤੀ 26 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰਸਟ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਸੈਮੀਨਾਰ ਅਵਤਾਰ ਤਰਕਸ਼ੀਲ ਦੇ ਨਿਵਾਸ ਸਥਾਨ ਤੇ ਪੁੱਕੀਕੋਹੀ ਔਕਲੈਂਡ ਵਿੱਚ ਕਰਵਾਇਆ ਗਿਆ ਜਿਸ ਵਿੱਚ ਪੰਜਾਬ ਲੋਕ ਸੱਭਿਆਚਾਰਕ ਮੰਚ,(ਪਲਸ ਮੰਚ) ਵਲੋਂ ਕਸਤੂਰੀ ਲਾਲ ਹੋਰਾਂ ਨੇ ਸ਼ਹੀਦ ਭਗਤ ਸਿੰਘ ਨਾਲ ਸਾਡਾ ਕੀ ਰਿਸ਼ਤਾ ਬਣਦਾ ਹੈ, ਇਸ ਬਾਰੇ ਆਪਣੀ ਗੱਲਬਾਤ ਰੱਖੀ। ਉਸ ਵਿੱਚ ਉਹਨਾਂ ਨੇ ਦੱਸਿਆ ਕਿ ਕਿਵੇਂ ਸਾਨੂੰ ਸ਼ਹੀਦਾਂ ਦੇ ਵਿਚਾਰਾਂ ਨਾਲ, ਉਹਨਾਂ ਦੀ ਘਾਲਣਾ ਨਾਲ ਜੁੜਨਾ ਚਾਹੀਦਾ ਹੈ ਅਤੇ ਕਿਵੇਂ ਲੋਕ ਸੰਘਰਸ਼ਾਂ ਵਿੱਚ ਕਲਾ ਅਤੇ ਸਾਹਿਤ ਦੀ ਭੂਮਿਕਾ ਆਈ ਹੈ ਤੇ ਅੱਜ ਵੀ ਬਣਦੀ ਹੈ।
ਪ੍ਰੋਗਰਾਮ ਦੀ ਸ਼ੁਰੂਆਤ ਸੁਮੀਤ ਹੋਰਾਂ ਜੈਮਲ ਪੱਡਾ ਜੀ ਦਾ ਗੀਤ ਗਾ ਕੇ ਕੀਤੀ। ਪ੍ਰੋਗਰਾਮ ਵਿੱਚ ਨੇਹਾ ਨੇ ਫਲਸਤੀਨ ਤੇ ਹੋ ਰਹੇ ਇਜ਼ਰਾਇਲ ਅਤੇ ਅਮਰੀਕੀ ਸਾਮਰਾਜ ਦੁਆਰਾ ਕਹਿਰ ਦੀ ਵਿਆਖਿਆ ਕਰਦੇ ਅਮਰੀਕੀ ਮੂਲ ਦੀਆਂ ਬਣੀਆਂ ਵਸਤੂਆਂ ਦਾ ਬਾਈਕਾਟ ਕਰਨ ਦਾ ਸੱਦਾ ਦਿੱਤਾ।
ਇਸ ਤੋਂ ਉਪਰੰਤ ਰਾਜੂ ਜੋਸ਼ੀ ਨੇ ਲੜੀ ਨੂੰ ਅੱਗੇ ਤੋਰਦਿਆਂ ਫਲਸਤੀਨ ਵਿੱਚ ਹੋ ਰਹੇ ਪੱਤਰਕਾਰਾਂ ਅਤੇ ਹੋਰ ਲੋਕਾਂ ਦੇ ਕਤਲਾਂ ਬਾਰੇ ਆਪਣੀ ਗੱਲਬਾਤ ਰੱਖੀ l ਟਰਸਟ ਦੇ ਮੈਂਬਰ ਮਨਦੀਪ ਮਹਿਰਮ ਨੇ ਕਿਹਾ ਕਿ ਭਗਤ ਸਿੰਘ ਦੀ ਤਸਵੀਰ ਸਿਰਫ ਬੰਬ ਸੁੱਟਣ ਵਾਲੀ ਜਾਂ ਸਾਂਡਰਸ ਦੇ ਕਤਲ ਵਾਲੀ ਨਹੀਂ ਹੈ ਉਸ ਦੀ ਤਸਵੀਰ ਵਿਚਾਰਾਂ ਵਾਲੀ ਵੀ ਹੈ ਅਤੇ ਆਪਣੀ ਗੱਲਬਾਤ ਦੇ ਅਖੀਰ ਵਿੱਚ ਇੱਕ ਕਵਿਤਾ ਕਹੀ।
ਪ੍ਰੋਗਰਾਮ ਦੌਰਾਨ ਤਾਸਮਨ ਮੈਗਜ਼ੀਨ ਰਿਲੀਜ਼ ਕੀਤੀ ਗਈ ਅਤੇ ਕਸਤੂਰੀ ਲਾਲ ਜੀ ਨੂੰ ਸੰਸਥਾ ਵਲੋਂ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ l
ਸਟੇਜ ਸੰਚਾਲਕ ਅਤੇ ਸੰਸਥਾ ਦੀ ਮੈਂਬਰ ਜੋਤੀ ਨੇ ਅਵਤਾਰ ਤਰਕਸ਼ੀਲ ਨੂੰ ਕਿਤਾਬਾਂ ਲਿਖ ਕੇ ਸਾਹਿਤ ਵਿੱਚ ਯੋਗਦਾਨ ਪਾਉਣ ਵਾਸਤੇ ਵਧਾਈ ਦਿੱਤੀ l
ਪ੍ਰੋਗਰਾਮ ਦੇ ਅਖੀਰ ਤੇ ਗੌਹਰ ਰਜ਼ਾ ਵੱਲੋਂ ਬਣਾਈ ਗਈ ਡਾਕੂਮੈਂਟਰੀ “ਇਨਕਲਾਬ” ਦਿਖਾਈ ਗਈ। ਇਸ ਪੂਰੇ ਪ੍ਰੋਗਰਾਮ ਦੀ ਸਟੇਜ ਟਰੱਸਟ ਦੇ ਮੈਂਬਰ ਜੋਤੀ ਹੋਰਾਂ ਦੁਆਰਾ ਬਾਖੂਬੀ ਨਿਭਾਈ ਗਈ ਅਤੇ ਆਪਣੇ ਵਤਨ ਤੋਂ ਕੋਹਾਂ ਦੂਰ ਇਨਕਲਾਬੀਆਂ ਨੂੰ ਯਾਦ ਕਰਦਿਆਂ, ਅੱਜ ਦੇ ਹਾਲਾਤਾਂ ਤੇ ਮੁੜ ਝਾਤ ਮਾਰਦਿਆਂ ਪ੍ਰੋਗਰਾਮ ਦਾ ਅੰਤ ਇਨਕਲਾਬੀ ਨਾਹਰਿਆਂ ਨਾਲ਼ ਕੀਤਾ ਗਿਆ।
ਸੈਮੀਨਾਰ ਦੌਰਾਨ ਕਿਤਾਬਾਂ ਦਾ ਸਟਾਲ ਲਗਾਇਆ ਗਿਆ ਜਿੱਥੋਂ ਪਾਠਕਾਂ ਨੇ ਕਿਤਾਬਾਂ ਪ੍ਰਾਪਤ ਕੀਤੀਆਂ l ਪ੍ਰੋਗਰਾਮ ਦੌਰਾਨ ਚਾਹ ਪਾਣੀ ਦਾ ਪ੍ਰਬੰਧ ਅਤੇ ਅਖੀਰ ਵਿੱਚ ਰਾਤ ਦੇ ਖਾਣੇ ਦਾ ਪ੍ਰਬੰਧ ਸੰਸਥਾ ਦੇ ਮੈਂਬਰਾਂ ਅਤੇ ਸਹਿਯੋਗੀਆਂ ਵਲੋਂ ਰਲ ਕੇ ਕੀਤਾ ਗਿਆ l
-ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ
ਔਕਲੈਂਡ ਨਿਊਜ਼ੀਲੈਂਡ
ਫਰੀ ਫੋਨ 0800MANAVTA