ਵਿਚਾਰ ਇੱਕੋ ਜਿਹੇ ਨਹੀਂ ਹੁੰਦੇ l ਸਥਿਰ ਵਿਚਾਰ ਰੱਖਣ ਵਾਲਾ ਖੜ੍ਹੋਤ ਵਿੱਚ ਆ ਜਾਂਦਾ ਹੈ l
ਕਿਤਾਬਾਂ ਵਿੱਚ ਲਿਖਿਆ ਆਖਰੀ ਸੱਚ ਨਹੀਂ ਹੁੰਦਾ l
ਮਨੁੱਖ ਆਪਣੇ ਤਜ਼ਰਬੇ ਮੁਤਾਬਿਕ ਲਿਖਦਾ ਹੈ ਅਤੇ ਤਜ਼ਰਬਾ ਬਦਲਦਾ ਰਹਿੰਦਾ ਹੈ l
ਵਿਅਕਤੀ ਜੋ 16 ਸਾਲ ਦੀ ਉਮਰ ਵਿੱਚ ਲਿਖੇਗਾ, ਇਹ ਜ਼ਰੂਰੀ ਨਹੀਂ ਕਿ 40 ਸਾਲ ਦੀ ਉਮਰ ਵਿੱਚ ਵੀ ਉਹੀ ਲਿਖੇਗਾ l
ਸਮਾਂ ਬੀਤਣ ਉਪਰੰਤ ਵਿਅਕਤੀ ਦਾ ਆਪਣਾ ਲਿਖਿਆ ਵੀ ਗਲਤ ਹੋ ਸਕਦਾ ਹੈ l
ਕਿਸੇ ਲਿਖਤ ਨੂੰ ਸਦੀਆਂ ਤੱਕ 100% ਸੱਚ ਮੰਨ ਕੇ ਚੱਲਣਾ ਇੱਕ ਭਰਮ ਹੀ ਹੋ ਸਕਦਾ ਹੈ ਕਿਉਂਕਿ ਜਾਣਕਾਰੀ ਬਹੁਤ ਜਲਦੀ ਬਦਲਦੀ ਹੈ l
ਕਿਸੇ ਕਿਤਾਬ ਜਾਂ ਵਿਅਕਤੀ ਬਾਰੇ ਤੁਹਾਡੀ ਸ਼ਰਧਾ ਹੋ ਸਕਦੀ ਹੈ, ਇਹ ਜ਼ਰੂਰੀ ਨਹੀਂ ਕਿ ਦੂਜਿਆਂ ਦੀ ਸ਼ਰਧਾ ਤੁਹਾਡੇ ਨਾਲ ਮਿਲਦੀ ਹੋਵੇ l
ਕਿਸੇ ਲਿਖਤ ਨੂੰ ਰੋਜ਼ਾਨਾ ਪੜ੍ਹ ਕੇ ਕੋਈ ਵੱਡੀ ਪ੍ਰਾਪਤੀ ਨਹੀਂ ਕਰ ਸਕਦੇ ਪਰ ਲਿਖਤ ਨੂੰ ਇੱਕੋ ਵਾਰ ਪੜ੍ਹਕੇ, ਸਮਝਕੇ ਅਤੇ ਜ਼ਿੰਦਗੀ ਵਿੱਚ ਲਾਗੂ ਕਰਕੇ ਵੱਡੀ ਪ੍ਰਾਪਤੀ ਜ਼ਰੂਰ ਕਰ ਸਕਦੇ ਹੋ l
ਜੇਕਰ ਕਿਸੇ ਦੀ ਸੋਚ ਜਾਂ ਉਸ ਦੇ ਵਿਚਾਰਾਂ ਨੂੰ ਮਾਰਨਾ ਹੋਵੇ ਤਾਂ ਉਸ ਦੀਆਂ ਲਿਖਤਾਂ ਨੂੰ ਮੱਥਾ ਟੇਕਣਾ ਸ਼ੁਰੂ ਕਰ ਦਿਓ, ਹੌਲੀ ਹੌਲੀ ਲੋਕ ਵੀ ਮੱਥਾ ਟੇਕਣਗੇ ਅਤੇ ਆਪਣੀ ਜ਼ਿੰਦਗੀ ਵਿੱਚ ਉਨ੍ਹਾਂ ਵਿਚਾਰਾਂ ਨੂੰ ਨਹੀਂ ਅਪਣਾਉਣਗੇ ਜਿਸ ਕਾਰਣ ਲਿਖਣ ਵਾਲੇ ਦੀ ਲਿਖਤ ਦੀ ਕੋਈ ਅਹਿਮੀਅਤ ਨਹੀਂ ਰਹੇਗੀ l
ਸ਼ਰਧਾ ਲਈ ਸਬੂਤ ਦੀ ਲੋੜ ਨਹੀਂ ਹੁੰਦੀ ਅਤੇ ਸਬੂਤ ਭਾਲਣ ਵਾਲਿਆਂ ਲਈ ਸ਼ਰਧਾ ਦੀ ਕੋਈ ਅਹਿਮੀਅਤ ਨਹੀਂ ਹੁੰਦੀ l
ਵਿਚਾਰਾਂ ਦਾ ਵਿਰੋਧੀ ਹੋਣਾ ਦੂਜਿਆਂ ਦਾ ਦੁਸ਼ਮਣ ਹੋਣਾ ਨਹੀਂ ਹੁੰਦਾ l ਅਸਲ ਵਿੱਚ ਵੱਖਰੇ ਵਿਚਾਰਾਂ ਵਿੱਚੋਂ ਹੀ ਨਵੇਂ ਵਿਚਾਰ ਪੈਦਾ ਹੁੰਦੇ ਹਨ ਜੋ ਜ਼ਿੰਦਗੀ ਲਈ ਬਹੁਤ ਜ਼ਰੂਰੀ ਹੁੰਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147