ਮੈਂ ਆਪਣਾ ਸਮਾਂ ਕੱਢ ਕੇ ਬਿਨਾਂ ਕਿਸੇ ਫਾਇਦੇ ਤੋਂ ਲਿਖਦਾ ਹਾਂ ਅਤੇ ਕਦੇ ਵੀ ਫੇਸਬੁੱਕ ਜਾਂ ਆਪਣੀਆਂ ਲਿਖਤਾਂ ਤੋਂ ਕਮਾਈ ਕਰਨ ਬਾਰੇ ਨਹੀਂ ਸੋਚਿਆ ਅਤੇ ਨਾ ਹੀ ਮੈਨੂੰ ਇਸ ਕਮਾਈ ਦੀ ਜ਼ਰੂਰਤ ਹੈ l
ਇਸ ਕਰਕੇ ਕਮਾਈ ਕਰਨ ਲਈ ਮੈਨੂੰ ਲਾਈਕ, ਕਮੈਂਟ ਅਤੇ ਸ਼ੇਅਰ ਦੀ ਲੋੜ ਨਹੀਂ ਪੈਂਦੀ l
ਤੁਹਾਡੇ ਕਮੈਂਟ, ਲਾਈਕ ਜਾਂ ਸ਼ੇਅਰ ਤੋਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਕਿੰਨੇ ਕੁ ਪਾਠਕ ਪੋਸਟ ਨੂੰ ਪੜ੍ਹਦੇ ਹਨ ਜਿਸ ਨਾਲ ਹੋਰ ਵੀ ਲਿਖਣ ਨੂੰ ਦਿਲ ਕਰਦਾ ਹੈ l
ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਕਈ ਵਿਅਕਤੀ ਜਦੋਂ ਮੈਨੂੰ ਮਿਲਦੇ ਹਨ ਤਾਂ ਮੇਰੀਆਂ ਪੋਸਟਾਂ ਬਾਰੇ ਪ੍ਰਸ਼ਨ ਪੁੱਛਦੇ ਹਨ ਜਿਨ੍ਹਾਂ ਦਾ ਮੈਂ ਅਕਸਰ ਜਵਾਬ ਦੇ ਦਿੰਦਾ ਹਾਂ ਪਰ ਮੈਂ ਹੈਰਾਨ ਹੁੰਦਾ ਹਾਂ ਕਿ ਉਨ੍ਹਾਂ ਪ੍ਰਸ਼ਨ ਪੁੱਛਣ ਵਾਲਿਆਂ ਨੇ ਕਦੇ ਵੀ ਮੇਰੀ ਪੋਸਟ ਲਾਈਕ, ਕਮੈਂਟ ਜਾਂ ਸ਼ੇਅਰ ਨਹੀਂ ਕੀਤੀ ਹੁੰਦੀ l
ਕਦੇ ਕਦਾਈਂ ਮੈਂ ਉਨ੍ਹਾਂ ਨੂੰ ਜਦੋਂ ਪੁੱਛਦਾ ਹਾਂ ਤਾਂ ਉਹ ਕਹਿ ਦਿੰਦੇ ਹਨ ਕਿ ਕਾਹਲੀ ਹੋਣ ਕਰਕੇ ਲਾਈਕ, ਕਮੈਂਟ ਜਾਂ ਸ਼ੇਅਰ ਨਹੀਂ ਕਰ ਹੁੰਦਾ l ਫਿਰ ਮੈਂ ਪੁੱਛਦਾ ਹਾਂ ਕਿ ਮੇਰੀਆਂ ਪੋਸਟਾਂ ਕਾਫੀ ਲੰਬੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਪੜ੍ਹਨ ਨੂੰ ਅੱਠ ਮਿੰਟ ਦੇ ਕਰੀਬ ਕਈ ਵਾਰ ਲੱਗ ਜਾਂਦੇ ਹਨ ਪਰ ਲਾਈਕ, ਸ਼ੇਅਰ ਜਾਂ ਕਮੈਂਟ ਲਈ ਤਾਂ ਕੁੱਝ ਸਕਿੰਟ ਹੀ ਲਗਦੇ ਹਨ l ਇਸ ਤੇ ਉਹ ਹੱਸ ਕੇ ਸਾਰ ਦਿੰਦੇ ਹਨ l
ਜਦੋਂ ਮੈਂ ਆਪਣੀਆਂ ਲਿਖਤਾਂ ਜਾਂ ਵੀਡੀਓ ਦੀ ਰੀਚ ਚੈੱਕ ਕਰਦਾ ਹਾਂ ਤਾਂ ਉਹ ਅਕਸਰ ਹਜ਼ਾਰਾਂ ਵਿੱਚ ਹੁੰਦੀ ਹੈ ਅਤੇ ਲਾਈਕ, ਕਮੈਂਟ ਜਾਂ ਸ਼ੇਅਰ ਤਕਰੀਬਨ 30 ਗੁਣਾਂ ਘੱਟ ਹੁੰਦੇ ਹਨ l
ਮੈਨੂੰ ਲਗਦਾ ਕਿ ਲਿਖਤਾਂ ਪੜ੍ਹਕੇ ਆਪਣੇ ਵਿਚਾਰ ਸਾਂਝੇ ਕਰਨੇ ਬਹੁਤ ਜ਼ਰੂਰੀ ਹੁੰਦੇ ਹਨ ਜਾਂ ਪੋਸਟ ਬਾਰੇ ਪਸੰਦ ਜਾਂ ਨਾ ਪਸੰਦ ਦੱਸਣਾ ਜ਼ਰੂਰੀ ਹੁੰਦਾ ਹੈ l
ਪਾਠਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਪੋਸਟਾਂ ਦਾ ਉਨ੍ਹਾਂ ਦੀ ਜ਼ਿੰਦਗੀ ਤੇ ਕੀ ਪ੍ਰਭਾਵ ਪਿਆ l ਜੇ ਪੜ੍ਹ ਕੇ ਜ਼ਿੰਦਗੀ ਤੇ ਕੋਈ ਪ੍ਰਭਾਵ ਨਾ ਪਵੇ ਤਾਂ ਸਮਝੋ ਸਮੇਂ ਦੀ ਬਰਬਾਦੀ ਹੁੰਦੀ ਹੈ l ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਿਸੇ ਦਾ ਵੀ ਕੀਮਤੀ ਸਮਾਂ ਬਰਬਾਦ ਨਾ ਕੀਤਾ ਜਾਵੇ ਕਿਉਂਕਿ ਸਮਾਂ ਇੱਕ ਐਸੀ ਚੀਜ਼ ਹੈ ਜੋ ਦੁਬਾਰਾ ਪੈਦਾ ਨਹੀਂ ਕੀਤੀ ਜਾ ਸਕਦੀ l
ਮੇਰੀਆਂ ਪੋਸਟਾਂ ਤੇ ਤੁਹਾਡੇ ਵਲੋਂ ਦਿੱਤੇ ਵਿਚਾਰਾਂ ਵਾਸਤੇ ਆਪ ਦਾ ਦਿਲੋਂ ਧੰਨਵਾਦੀ ਹਾਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147