(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਵਿਦੇਸ਼ਾਂ ਵਿੱਚ ਤਕਰੀਬਨ ਹਰ ਚੀਜ਼ ਦੇ ਪੈਕਟ ਤੇ ਲਿਖਿਆ ਹੁੰਦਾ ਹੈ ਕਿ ਇਸ ਵਿੱਚ ਕੀ ਪਾਇਆ ਹੋਇਆ ਹੈ ਜਾਂ ਇਸ ਦੇ ਖਾਣ ਪੀਣ ਨਾਲ ਕੀ ਫਾਇਦੇ ਤੇ ਨੁਕਸਾਨ ਹੋ ਸਕਦੇ ਹਨ ? ਸ਼ਰਾਬ ਜਾਂ ਸਿਗਰਟਾਂ ਦੀਆਂ ਡੱਬੀਆਂ ਤੇ ਵੀ ਲਿਖਿਆ ਹੁੰਦਾ ਹੈ ਕਿ ਇਹ ਨਸ਼ੇ ਸਿਹਤ ਲਈ ਹਾਨੀਕਾਰਕ ਹਨ ਭਾਵੇਂ ਕਿ ਲੋਕ ਇਸ ਦੇ ਬਾਵਯੂਦ ਇਨ੍ਹਾਂ ਦਾ ਸੇਵਨ ਕਰਦੇ ਹਨ l
ਇਸ ਕਰਕੇ ਮੈਂ ਵੀ ਆਪਣੀਆਂ ਲਿਖਤਾਂ ਦੇ ਫਾਇਦੇ ਤੇ ਨੁਕਸਾਨ ਹੇਠ ਲਿਖੇ ਮੁਤਾਬਕ ਲਿਖ ਰਿਹਾ ਹਾਂ :-
- ਤੁਸੀਂ ਵਿਗਿਆਨਕ ਸੋਚ ਦੇ ਧਾਰਨੀ ਹੋ ਜਾਵੋਗੇ l
- ਤੁਸੀਂ ਬ੍ਰਹਿਮੰਡ ਤੇ ਜੀਵ ਵਿਕਾਸ ਬਾਰੇ ਜਾਣਕਾਰੀ ਇਕੱਠੀ ਕਰੋਗੇ l
- ਬੱਚਿਆਂ ਨੂੰ ਧਾਰਮਿਕ ਬਣਾਉਣ ਦੀ ਬਜਾਏ ਸਾਇੰਸਦਾਨ ਬਣਾਉਣ ਦੀ ਕੋਸ਼ਿਸ਼ ਕਰੋਗੇ l
- ਤੁਸੀਂ ਲਾਈਲੱਗ ਨਹੀਂ ਰਹੋਗੇ l
- ਤੁਸੀਂ ਹਰ ਮਸਲੇ ਨੂੰ ਕੀ, ਕਿਉਂ, ਕਿੱਥੇ ਤੇ ਕਿਵੇਂ ਦੀ ਕਸੌਟੀ ਤੇ ਪਰਖੋਗੇ l
- ਤੁਸੀਂ ਬੇਜਾਨ ਚੀਜ਼ਾਂ ਦੀ ਪੂਜਾ ਛੱਡ ਦਿਓਗੇ l ਵਿਗਿਆਨਕ ਤੌਰ ਤੇ ਦੇਖੀਏ ਤਾਂ ਬੇਜਾਨ ਚੀਜ਼ ਉਹ ਹੁੰਦੀ ਹੈ ਜੋ ਖਾਂਦੀ ਨਹੀਂ, ਕੱਢਦੀ ਨਹੀਂ, ਉਸ ਦਾ ਅਕਾਰ ਨਹੀਂ ਵਧਦਾ ਅਤੇ ਉਸ ਦਾ ਭਾਰ ਨਹੀਂ ਵਧਦਾ l
- ਤੁਸੀਂ ਧਰਤੀ ਤੇ ਸਵਰਗ ਬਣਾਉਣ ਲਈ ਉਪਰਾਲੇ ਕਰੋਗੇ l
- ਤੁਸੀਂ ਅਸਮਾਨ ਜਾਂ ਪਤਾਲ ਵਿੱਚ ਰੱਬ ਲੱਭਣ ਦੀ ਬਜਾਏ ਇਨਸਾਨਾਂ ਵਿੱਚ ਵਸਦੇ ਰੱਬ ਨੂੰ ਪਛਾਣ ਕੇ ਇਨਸਾਨਾਂ ਦੀ ਬੇਹਤਰੀ ਲਈ ਕੰਮ ਕਰੋਗੇ l
- ਤੁਹਾਨੂੰ ਦੂਜੇ ਦਾ ਦੁੱਖ ਆਪਣਾ ਦੁੱਖ ਲੱਗਣ ਲੱਗ ਪਵੇਗਾ l
- ਤੁਸੀਂ ਸਵਾਰਥੀ ਨਹੀਂ ਰਹੋਗੇ l
- ਤੁਹਾਡਾ ਕਿਸਮਤ ਵਿੱਚ ਯਕੀਨ ਨਹੀਂ ਰਹੇਗਾ l ਤੁਹਾਨੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਗਰੀਬੀ ਮਾੜੀ ਕਿਸਮਤ ਕਰਕੇ ਨਹੀਂ ਮਾੜੇ ਪ੍ਰਬੰਧਾਂ ਕਰਕੇ ਹੈ l
- ਤੁਹਾਡਾ ਸਾਧਾਂ, ਸੰਤਾਂ, ਚੇਲਿਆਂ ਅਤੇ ਜੋਤਸ਼ੀਆਂ ਤੋਂ ਯਕੀਨ ਉੱਠ ਜਾਵੇਗਾ l ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਲੋਕ ਤੁਹਾਡੀ ਲੁੱਟ ਕਰ ਰਹੇ ਹਨ l ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਇਹ ਲੋਕ ਤੁਹਾਡੇ ਮਸਲਿਆਂ ਦਾ ਹੱਲ ਨਹੀਂ ਕਰ ਸਕਦੇ l
- ਤੁਸੀਂ ਰੱਬ ਨੂੰ ਰਿਸ਼ਵਤ ਦੇਣੀ ਬੰਦ ਕਰ ਦਿਓਗੇ l
- ਤੁਹਾਨੂੰ ਪਤਾ ਲੱਗ ਜਾਵੇਗਾ ਕਿ ਰੱਬ ਗਰੀਬੀ ਦਾਵੇ ਨਹੀਂ ਮਿਲਦਾ l ਜੇ ਮਿਲਦਾ ਹੁੰਦਾ ਤਾਂ ਪ੍ਰਵਾਸੀਆਂ ਨੂੰ ਆਪਣੇ ਬੱਚੇ ਮੋਢਿਆਂ ਤੇ ਚੁੱਕ ਕੇ ਭੁੱਖੇ ਰਹਿ ਕੇ ਪੰਜਾਬ ਤੋਂ ਹਜ਼ਾਰਾਂ ਮੀਲ ਤੁਰ ਕੇ ਸਫ਼ਰ ਕਰਦਿਆਂ ਨੂੰ ਮਿਲ ਜਾਣਾ ਸੀ ਜਿਸ ਦੌਰਾਨ ਉਨ੍ਹਾਂ ਦੇ ਪੈਰਾਂ ਤੇ ਛਾਲੇ ਪੈ ਗਏ ਅਤੇ ਕਈਆਂ ਦੀ ਮੌਤ ਹੋ ਗਈ l
- ਤੁਹਾਨੂੰ ਪਤਾ ਲੱਗ ਜਾਵੇਗਾ ਕਿ ਰੱਬ ਦੇ ਨਾਮ ਤੇ ਤੁਹਾਨੂੰ ਲੁੱਟਿਆ ਜਾ ਰਿਹਾ ਹੈ l
- ਤੁਹਾਨੂੰ ਪਤਾ ਲੱਗ ਜਾਵੇਗਾ ਕਿ ਆਪਣੇ ਮਸਲਿਆਂ ਦਾ ਹੱਲ ਤੁਹਾਨੂੰ ਖੁਦ ਹੀ ਲੱਭਣਾ ਪੈਣਾ ਹੈ l
- ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਾੜੇ ਤੇ ਚੰਗੇ ਹਲਾਤ ਹਮੇਸ਼ਾਂ ਨਹੀਂ ਰਹਿੰਦੇ l ਇਨ੍ਹਾਂ ਵਿੱਚ ਕਦੇ ਵੀ ਬਦਲਾ ਹੋ ਸਕਦਾ l
- ਤੁਹਾਨੂੰ ਇਹ ਵੀ ਪਤਾ ਲੱਗ ਜਾਵੇਗਾ ਕਿ ਬਹੁਤੀ ਵਾਰ ਮਾੜੇ ਤੇ ਚੰਗੇ ਹਲਾਤ ਚਲਾਕ ਲੋਕਾਂ ਵਲੋਂ ਪੈਦਾ ਕੀਤੇ ਜਾਂਦੇ ਹਨ l
- ਤੁਹਾਨੂੰ ਪਤਾ ਲੱਗ ਜਾਵੇਗਾ ਕਿ ਕੁਦਰਤੀ ਆਫ਼ਤਾਂ ਤੋਂ ਸਾਨੂੰ ਕੋਈ ਸ਼ਕਤੀ ਨਹੀਂ ਬਚਾ ਸਕਦੀ l ਸਾਇੰਸ ਇਨ੍ਹਾਂ ਵਿਚੋਂ ਬਚਾਉਣ ਲਈ ਉਪਰਾਲੇ ਕਰ ਸਕਦੀ ਹੈ l
- ਤੁਹਾਨੂੰ ਪਤਾ ਲੱਗ ਜਾਵੇਗਾ ਕਿ ਜਨਮ ਇਕੋ ਵਾਰ ਹੁੰਦਾ ਹੈ l ਬਾਕੀ ਜਨਮਾਂ ਦੇ ਲਾਰੇ ਸਾਨੂੰ ਲੁੱਟਣ ਲਈ ਲਾਏ ਜਾਂਦੇ ਹਨ l
- ਤੁਸੀਂ ਦਾਨ ਮਨੁੱਖੀ ਬੇਹਤਰੀ ਲਈ ਕਰੋਗੇ ਲੋਟੂਆਂ ਦੀਆਂ ਜੇਬਾਂ ਭਰਨ ਲਈ ਨਹੀਂ l
- ਤੁਸੀਂ ਸਕੂਲਾਂ ਅਤੇ ਹਸਪਤਾਲਾਂ ਨੂੰ ਬੇਹਤਰ ਬਣਾਉਣ ਲਈ ਕੰਮ ਕਰੋਗੇ l
- ਤੁਹਾਡੇ ਵਾਸਤੇ ਮਹਾਨਤਾ ਇਨਸਾਨੀਅਤ ਵਿੱਚ ਹੋਵੇਗੀ l
- ਤੁਸੀਂ ਜਾਤ ਪਾਤ, ਧਰਮ, ਮੁਲਕ, ਚਮੜੀ ਦਾ ਰੰਗ ਦੇਖਣ ਦੀ ਬਜਾਏ ਦੂਜਿਆਂ ਨੂੰ ਇਨਸਾਨ ਸਮਝ ਕੇ ਪਹਿਚਾਣੋਗੇ l
- ਦੁਨੀਆਂ ਦੇ ਸਾਰੇ ਇਨਸਾਨ ਤੁਹਾਨੂੰ ਇਕੋ ਜਿਹੇ ਲੱਗਣਗੇ l
- ਤੁਸੀਂ ਇਨਸਾਨਾਂ ਨੂੰ ਸਾਰੇ ਪਛੂਆਂ ਤੋਂ ਬੇਹਤਰ ਸਮਝੋਗੇ l
- ਤੁਸੀਂ ਸਵਰਗ ਇਸ ਧਰਤੀ ਤੇ ਬਣਾਉਣ ਦੇ ਉਪਰਾਲੇ ਕਰੋਗੇ l
- ਆਪਣੇ ਬੱਚਿਆਂ ਨੂੰ ਵਿਗਿਆਨਿਕ ਸੋਚ ਦੇ ਧਾਰਨੀ ਬਣਾਓਗੇ l
- ਤੁਸੀਂ ਆਪਣੀ ਆਰਥਿਕ ਅਤੇ ਸਮਾਜਕ ਹਾਲਤ ਵਧੀਆ ਕਰਨ ਵਾਸਤੇ ਉਪਰਾਲੇ ਕਰੋਗੇ l
- ਤੁਹਾਡੀ ਆਰਥਿਕ ਹਾਲਤ ਸੁਧਰ ਸਕਦੀ ਹੈ l
- ਆਪਣੀ ਹਾਲਤ ਸੁਧਾਰਨ ਤੋਂ ਬਾਦ ਦੂਜੇ ਦੀ ਆਰਥਿਕ ਅਤੇ ਸਮਾਜਕ ਹਾਲਤ ਸੁਧਾਰਨ ਲਈ ਕੰਮ ਕਰੋਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)