ਕਿਸੇ ਲੇਖਕ ਦੀਆਂ ਕਿਤਾਬਾਂ ਨੂੰ ਪਾਠਕ ਮਿਲ ਜਾਣੇ ਅਤੇ ਉਸ ਕਿਤਾਬ ਨੂੰ ਲਾਇਬਰੇਰੀਆਂ ਵਿੱਚ ਜਗ੍ਹਾ ਮਿਲ ਜਾਣੀ ਮਾਣ ਵਾਲੀ ਗੱਲ ਹੁੰਦੀ ਹੈ l ਉਸ ਵੇਲੇ ਮਾਣ ਹੋਰ ਵੀ ਵਧ ਜਾਂਦਾ ਹੈ ਜਦੋਂ ਲੇਖਕ ਨੇ ਕਿਤਾਬ ਕਿਸੇ ਹੋਰ ਭਾਸ਼ਾ ਵਿੱਚ ਲਿਖੀ ਹੋਵੇ ਅਤੇ ਉਸ ਦੇਸ਼ ਦੀ ਨੈਸ਼ਨਲ ਲਾਇਬਰੇਰੀ ਵਿੱਚ ਸ਼ਾਮਿਲ ਹੋ ਜਾਵੇ l
ਆਪ ਜੀ ਨਾਲ ਸਾਂਝ ਪਾ ਕੇ ਮਾਣ ਮਹਿਸੂਸ ਕਰਦਾ ਹਾਂ ਕਿ ਮੇਰੀ ਅੰਗਰੇਜ਼ੀ ਵਿੱਚ ਲਿਖੀ ਕਿਤਾਬ “Homeless To Multi Millionaire” ਨੈਸ਼ਨਲ ਲਾਇਬਰੇਰੀ ਆਫ ਨਿਊਜ਼ੀਲੈਂਡ ਵਿੱਚ ਸ਼ਾਮਿਲ ਹੋਈ ਹੈ l
ਇਸ ਦੇ ਨਾਲ ਨਾਲ ਇਹ ਵੀ ਖੁਸ਼ੀ ਦੀ ਗੱਲ ਹੈ ਕਿ ਇਸ ਕਿਤਾਬ ਨੂੰ 90% ਦੇ ਕਰੀਬ ਨਿਊਜ਼ੀਲੈਂਡ ਵਾਸੀਆਂ ਨੇ ਖਰੀਦਿਆ ਹੈ ਅਤੇ ਇਸ ਕਿਤਾਬ ਨੂੰ 12 ਸਾਲ ਦੀ ਉਮਰ ਤੋਂ ਲੈ ਕੇ 85 ਸਾਲ ਦੀ ਉਮਰ ਤੱਕ ਦੇ ਵਿਅਕਤੀ ਪੜ੍ਹ ਰਹੇ ਹਨ l ਕਈ ਘਰਾਂ ਵਿੱਚ ਬਜ਼ੁਰਗਾਂ ਨੇ ਇਸ ਕਿਤਾਬ ਦੀਆਂ ਤਿੰਨ-ਚਾਰ ਕਾਪੀਆਂ ਖਰੀਦੀਆਂ ਹਨ ਤਾਂ ਕਿ ਉਹ ਕਿਤਾਬ ਆਪਣੇ ਸਾਰੇ ਪੋਤਿਆਂ ਅਤੇ ਦੋਹਤਿਆਂ ਨੂੰ ਤੋਹਫੇ ਵਿੱਚ ਦੇ ਸਕਣ l
ਕਿਤਾਬ ਵਿੱਚ ਵਰਨਣ ਕੀਤਾ ਗਿਆ ਹੈ ਕਿ ਕਿਵੇਂ ਬਹੁਤ ਘੱਟ ਪੜ੍ਹਾਈ ਅਤੇ ਬਹੁਤ ਘੱਟ ਪੈਸਾ ਹੋਣ ਦੇ ਬਾਵਯੂਦ ਨਿਊਜ਼ੀਲੈਂਡ ਵਰਗੇ ਮੁਲਕ ਵਿੱਚ ਇੱਕ ਮਮੂਲੀ ਦਿਹਾੜੀਦਾਰ ਤੋਂ ਸਫ਼ਰ ਸ਼ੁਰੂ ਕਰਕੇ ਮਲਟੀ-ਮਿਲੀਅਨੇਅਰ ਬਣਿਆ ਜਾਂਦਾ ਹੈ?
ਇਸ ਦੇ ਨਾਲ ਨਾਲ ਇਹ ਵੀ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਲੇਖਕ ਵਲੋਂ ਸਿਸਟਮ ਨੂੰ ਸਮਝ ਕੇ 75+ ਘਰਾਂ ਦੀ ਖਰੀਦ ਕੀਤੀ ਗਈ l
ਇਹ ਕਿਤਾਬ ਉਨ੍ਹਾਂ ਲਈ ਲਾਹੇਵੰਦ ਹੈ ਜੋ ਜਵਾਨੀ ਵਿੱਚ ਹੀ ਆਰਥਿਕ ਮਜ਼ਬੂਤੀ ਹਾਸਿਲ ਕਰਨਾ ਚਾਹੁੰਦੇ ਹਨ l
ਇਹ ਕਿਤਾਬ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿੱਚ ਖਰੀਦਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147