ਦੁਨੀਆਂ ਵਿੱਚ ਕੁੱਝ ਵੀ ਮੁਫ਼ਤ ਨਹੀਂ ਮਿਲਦਾ l ਮੁਫ਼ਤ ਦੀ ਕੀਮਤ ਤੁਸੀਂ ਚੁਕਾਉਂਦੇ ਹੋ ਜਾਂ ਤੁਹਾਡੀ ਆਉਣ ਵਾਲੀ ਪੀੜ੍ਹੀ ਚੁਕਾਵੇਗੀ l ਜਿਆਦਾ ਹਾਲਤਾਂ ਵਿੱਚ ਮੁਫ਼ਤ ਦੀ ਕੀਮਤ ਤੁਸੀਂ ਵਿਆਜ ਸਮੇਤ ਚੁਕਾਓਗੇ l
ਮੁਫ਼ਤ ਦੀਆਂ ਚੀਜ਼ਾਂ ਸਰਕਾਰਾਂ ਕੋਲੋਂ ਮੰਗਣ ਨਾਲੋਂ ਸਿੱਖਿਆ, ਮੈਡੀਕਲ ਅਤੇ ਨੌਕਰੀਆਂ ਮੰਗਣ ਦੀ ਲੋੜ ਹੈ l
ਸਰਕਾਰਾਂ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਛੋਟੇ ਰੁਜਗਾਰਾਂ/ਕਾਰੋਬਾਰਾਂ ਦੀ ਸਿਖਲਾਈ ਦੇਵੇ ਅਤੇ ਸਬਸਿਡੀ ਤੇ ਸ਼ਰਤਾਂ ਅਧੀਨ ਕਰਜ਼ਾ ਦੇਵੇ ਤਾਂ ਕਿ ਨਵੇਂ ਛੋਟੇ ਕਾਰੋਬਾਰ ਵਿਕਸਤ ਹੋ ਸਕਣ ਅਤੇ ਹੋਰ ਨੌਕਰੀਆਂ ਪੈਦਾ ਹੋਣ l
ਲੋਕਾਂ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਕੰਮ ਨੂੰ ਘਟੀਆ ਨਾ ਸਮਝਿਆ ਜਾਵੇ l
ਜਦੋਂ ਸਿੱਖਿਆ, ਮੈਡੀਕਲ ਅਤੇ ਨੌਕਰੀਆਂ ਮਿਲ ਗਈਆਂ ਜਾਂ ਆਪਣੇ ਕਾਰੋਬਾਰ ਸ਼ੁਰੂ ਹੋ ਗਏ ਤਾਂ ਬਾਕੀ ਚੀਜ਼ਾਂ ਲੋਕ ਖੁਦ ਖਰੀਦਣ ਦੇ ਕਾਬਲ ਹੋ ਜਾਣਗੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)