ਮਾਂ ਦਾ ਕੋਈ ਦਿਨ ਨਹੀਂ ਹੁੰਦਾ l ਅਸਲ ਵਿੱਚ ਮਾਂ ਕਰਕੇ ਹੀ ਸਾਰੇ ਦਿਨ ਹੁੰਦੇ ਹਨ l
ਅਸਲ ਵਿੱਚ ਮਾਂ ਦੀ ਕੋਈ ਛੁੱਟੀ ਵੀ ਨਹੀਂ ਹੁੰਦੀ l ਉਹ ਹਰ ਰੋਜ਼ ਹੀ ਔਲਾਦ ਵਾਸਤੇ ਕੁੱਝ ਨਾ ਕੁੱਝ ਕਰਦੀ ਹੈ l
ਔਲਾਦ ਬੇਸ਼ੱਕ ਪ੍ਰਦੇਸਾਂ ਵਿੱਚ ਬੈਠੀ ਹੋਵੇ l ਮਾਂ ਤਾਂ ਦੂਰ ਬੈਠੀ ਵੀ ਔਲਾਦ ਨੂੰ ਦੁਆਵਾਂ ਦਿੰਦੀ ਹੈ l
ਔਲਾਦ ਲਈ ਸੁਖ ਮੰਗਦਿਆਂ ਉਸ ਨੂੰ ਆਪਣੇ ਦੁੱਖ ਤਾਂ ਕਦੇ ਚੇਤੇ ਹੀ ਨਹੀਂ ਆਉਂਦੇ l
ਮਾਂ ਹੀ ਹੈ ਜੋ ਔਲਾਦ ਦੇ ਬਿਨਾਂ ਕਿਹਾਂ ਵੀ ਜਾਣਦੀ ਹੈ ਕਿ ਉਸ ਨੂੰ ਭੁੱਖ ਲੱਗੀ ਹੈ l
ਮਾਂ ਦੇ ਬੱਚੇ ਜਿੰਨੇ ਮਰਜ਼ੀ ਹੋਣ ਉਸ ਨੂੰ ਆਪਣਾ ਫਰਜ਼ ਅਤੇ ਜਿੰਮੇਵਾਰੀ ਕਦੇ ਨਹੀਂ ਭੁੱਲਦੇ l ਉਹ ਸਭ ਨੂੰ ਚੰਗੇ ਤਰੀਕੇ ਨਾਲ ਪਾਲਦੀ ਅਤੇ ਸਾਂਭਦੀ ਹੈ l
ਇੱਕ ਸਚਾਈ ਇਹ ਵੀ ਹੈ ਕਿ ਜਿਸ ਮਾਂ ਨੇ ਸਾਰੇ ਬੱਚੇ ਸਾਂਭੇ ਹੁੰਦੇ ਹਨ ਕਈ ਵਾਰ ਸਾਰੇ ਬੱਚੇ ਇਕੱਠੇ ਹੋ ਕੇ ਵੀ ਇੱਕ ਮਾਂ ਨੂੰ ਨਹੀਂ ਸਾਂਭ ਸਕਦੇ l
ਕਾਰਣ ਕੋਈ ਵੀ ਹੋਵੇ ਸਚਾਈ ਤੋਂ ਮੂੰਹ ਨਹੀਂ ਮੋੜਿਆ ਜਾ ਸਕਦਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
006421392147