ਬੋਲਣ ਅਤੇ ਸੁਣਨ ਦੀ ਕਲਾ ਦੀ ਜੀਵਨ ਵਿੱਚ ਬਹੁਤ ਮਹੱਤਤਾ ਹੁੰਦੀ ਹੈ ਪਰ ਇਹ ਹਰ ਇੱਕ ਵਿੱਚ ਇੱਕੋ ਜਿਹੀ ਨਹੀਂ ਹੁੰਦੀ l ਇਸ ਕਲਾ ਨੂੰ ਹੌਲੀ ਹੌਲੀ ਵਧੀਆ ਕੀਤਾ ਜਾ ਸਕਦਾ ਹੈ ਜਾਂ ਅਸੀਂ ਇਸ ਕਲਾ ਵਿੱਚ ਹੌਲੀ ਹੌਲੀ ਨਿਪੁੰਨ ਹੋ ਸਕਦੇ ਹਾਂ l
ਬੋਲਣ ਦਾ ਅੰਦਾਜ਼ ਇਸ ਤਰਾਂ ਦਾ ਚਾਹੀਦਾ ਹੈ ਕਿ ਦੂਜੇ ਸਾਨੂੰ ਸੁਣਨਾ ਚਾਹੁਣ ਭਾਵੇਂ ਉਹ ਵਿਰੋਧੀ ਹੀ ਹੋਣ l
ਸੁਣਨ ਦਾ ਅੰਦਾਜ਼ ਵੀ ਇਸ ਤਰਾਂ ਦਾ ਚਾਹੀਦਾ ਹੈ ਕਿ ਹਰ ਕੋਈ ਤੁਹਾਡੇ ਨਾਲ ਗੱਲ ਕਰਨੀ ਚਾਹੇ ਅਤੇ ਇਸ ਵਿੱਚ ਉਹ ਹਿੱਚਕਿਚਾਹਿਟ ਮਹਿਸੂਸ ਨਾ ਕਰੇ l
ਨੌਕਰੀ ਲੱਭਣ, ਨੌਕਰੀ ਕਰਨ ਜਾਂ ਬਿਜ਼ਨਸ ਕਰਨ ਵਿੱਚ ਬੋਲਣ ਅਤੇ ਸੁਣਨ ਦੀ ਕਲਾ ਦੀ ਬਹੁਤ ਕੀਮਤ ਪੈਂਦੀ ਹੈ l ਇਸ ਨਾਲ ਹੀ ਚੀਜ਼ਾਂ ਵਿਕਦੀਆਂ ਹਨ, ਡੀਲਾਂ ਸਿਰੇ ਚੜ੍ਹਦੀਆਂ ਹਨ ਅਤੇ ਇਸੇ ਨਾਲ ਹੀ ਡੀਲਾਂ ਫੇਲ੍ਹ ਹੋ ਜਾਂਦੀਆਂ ਹਨ l
ਚੰਗੀ ਬੋਲਣ ਅਤੇ ਸੁਣਨ ਦੀ ਕਲਾ ਨਾਲ ਅਸੀਂ ਵੱਡੇ ਲੈਵਲ ਦੀਆਂ ਨੌਕਰੀਆਂ ਹਾਸਿਲ ਕਰ ਸਕਦੇ ਹਾਂ ਪਰ ਇਹ ਕਲਾ ਨੌਕਰੀ ਕਰਦਿਆਂ ਵੀ ਵਾਰ ਵਾਰ ਪਰਖੀ ਜਾਂਦੀ ਹੈ l
ਇਸ ਤਰਾਂ ਨਹੀਂ ਕਿ ਇਹ ਕਲਾ ਇੱਕ ਵਾਰ ਵਿਕਸਿਤ ਹੋ ਗਈ ਤਾਂ ਸਾਰੀ ਉਮਰ ਕੋਲ ਰਹੇਗੀ l ਇਸ ਕਲਾ ਨੂੰ ਰੋਜ਼ਾਨਾ ਜ਼ਿੰਦਗੀ ਵਿੱਚ ਪਰਖਣ ਦੀ ਲੋੜ ਪੈਂਦੀ ਹੈ l
ਅਸੀਂ ਅਕਸਰ ਆਪਣੀ ਪੜ੍ਹਾਈ, ਕਿੱਤੇ ਅਤੇ ਤਜ਼ਰਬੇ ਦੀ ਅਹਿਮੀਅਤ ਵੱਲ ਵੱਧ ਧਿਆਨ ਦਿੰਦੇ ਹਾਂ ਜਦਕਿ ਅਸਲ ਕਾਮਯਾਬੀ ਬੋਲਣ ਅਤੇ ਸੁਣਨ ਦੀ ਕਲਾ ਵਿੱਚ ਛਿਪੀ ਹੁੰਦੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147