-ਆਪਣੇ ਨਜ਼ਰੀਏ ਮੁਤਾਬਕ
ਕੁੱਝ ਲੋਕ ਬਹੁਤ ਖੁਸ਼ ਹਨ ਕਿ ਨਿਊਜ਼ੀਲੈਂਡ ਦੇ ਬਾਰਡਰ ਕਾਫੀ ਲੋਕਾਂ ਲਈ ਖੁੱਲ੍ਹ ਗਏ ਹਨ ਅਤੇ ਇਸ ਕਰਕੇ ਸਰਕਾਰ ਦੀ ਸਿਫਤ ਵੀ ਕਰ ਰਹੇ ਹਨ l
ਕਿਸੇ ਵੀ ਚੰਗੇ ਕੰਮ ਦੀ ਸਿਫਤ ਹੋਣੀ ਵੀ ਚਾਹੀਦੀ ਹੈ ਪਰ ਇਸ ਚੰਗੇ ਕੰਮ ਪਿੱਛੇ ਲੁਕੇ ਕਾਰਨਾਂ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ l ਕੁੱਝ ਕਾਰਣ ਹੇਠ ਲਿਖੇ ਹਨ :-
*ਤਾਜੇ ਹੋਏ ਸਰਵੇਖਣ ਮੁਤਾਬਕ ਲੇਬਰ ਸਰਕਾਰ ਅਗਲੇ ਸਾਲ ਦੀਆਂ ਵੋਟਾਂ ਵਿੱਚ ਹਾਰ ਵੱਲ ਨੂੰ ਵਧ ਰਹੀ ਹੈ l
*ਨਿਊਜ਼ੀਲੈਂਡ ਵਿੱਚ ਤਕਰੀਬਨ ਹਰ ਕਿੱਤੇ ਵਿੱਚ ਕਾਮਿਆਂ ਦੀ ਘਾਟ ਹੈ ਜੋ ਨਿਊਜ਼ੀਲੈਂਡ ਵਿੱਚੋਂ ਪੂਰੀ ਨਹੀਂ ਹੋ ਰਹੀ ਹੈ l ਇਸੇ ਘਾਟ ਕਾਰਣ ਅਤੇ ਕਰੋਨਾ ਪਬੰਦੀਆਂ ਕਾਰਣ ਹਜ਼ਾਰਾਂ ਕਾਰੋਬਾਰ ਪਹਿਲਾਂ ਹੀ ਬੰਦ ਹੋ ਚੁੱਕੇ ਹਨ l
*ਨਿਊਜ਼ੀਲੈਂਡ ਵਿੱਚ 2012 ਤੋਂ ਬਾਦ ਇਸ ਸਾਲ ਸਭ ਤੋਂ ਘੱਟ ਲੋਕ ਆਏ ਹਨ l ਜਿੰਨੇ ਆਏ ਹਨ ਉਸ ਨਾਲੋਂ ਵੱਧ ਮੁਲਕ ਛੱਡ ਕੇ ਚਲੇ ਗਏ ਹਨ l
*ਇੱਕ ਹੋਰ ਖ਼ਬਰ ਮੁਤਾਬਕ ਇੱਕ ਲੱਖ ਤੋਂ ਵੱਧ ਨਿਊਜ਼ੀਲੈਂਡ ਵਾਸੀ ਮੁਲਕ ਛੱਡਣ ਲਈ ਤਿਆਰ ਬੈਠੇ ਹਨ l ਇਸ ਨਾਲ ਕਾਮਿਆਂ ਦੀ ਹੋਰ ਘਾਟ ਆ ਜਾਵੇਗੀ ਅਤੇ ਹੋਰ ਕਾਰੋਬਾਰ ਬੰਦ ਹੋਣ ਦੀ ਸੰਭਾਵਨਾ ਬਣੇਗੀ l
*ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਲੋਕ ਪੈਨਸ਼ਨ ਦੀ ਉਮਰ ਵੱਲ ਵਧ ਰਹੇ ਹਨ l ਉਨ੍ਹਾਂ ਵਿੱਚੋਂ ਜਿਆਦਾ ਸਕਿਲਡ ਕਾਮੇ ਹਨ ਜਾਂ ਛੋਟੇ ਕਾਰੋਬਾਰੀ ਹਨ l ਪੈਨਸ਼ਨ ਹੋਣ ਤੋਂ ਬਾਦ ਉਨ੍ਹਾਂ ਨੂੰ ਆਪਣਾ ਕਾਰੋਬਾਰ ਬੰਦ ਕਰਨਾ ਪੈਣਾ ਹੈ ਜਾਂ ਵੇਚਣਾ ਪੈਣਾ ਹੈ l
*ਨਿਊਜ਼ੀਲੈਂਡ ਨੂੰ ਰੀਸੈੱਸ਼ਨ (ਆਰਥਿਕ ਮੰਦੀ) ਦਾ ਡਰ ਹੈ l ਵਿਦੇਸ਼ਾਂ ਤੋਂ ਲੋਕਾਂ ਦੇ ਆਉਣ ਨਾਲ ਮੁਲਕ ਵਿੱਚ ਹੋਰ ਪੈਸਾ ਆਵੇਗਾ ਅਤੇ ਲੋਕ ਹੋਰ ਪੈਸਾ ਇਥੇ ਖਰਚਣਗੇ l
ਹਰ ਘਟਨਾ ਪਿੱਛੇ ਕੋਈ ਕਾਰਣ ਹੁੰਦਾ ਹੈ ਜਿਸ ਨੂੰ ਲੱਭਣਾ ਹਰ ਇਨਸਾਨ ਲਈ ਜਰੂਰੀ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ