ਮੈਨੂੰ ਅਕਸਰ ਤੁਹਾਡੇ ਫੋਨ ਆਉਂਦੇ ਰਹਿੰਦੇ ਹਨ ਜਿਸ ਵਿੱਚ ਤੁਸੀਂ ਆਪਣਾ ਘਰਾਂ ਦੀ ਮਾਰਕੀਟ ਬਾਰੇ ਡਰ ਸਾਂਝਾ ਕਰਦੇ ਹੋ ਅਤੇ ਤੁਸੀਂ ਬਹੁਤ ਸਾਰੇ ਪ੍ਰਸ਼ਨ ਪੁੱਛਦੇ ਹੋ l ਆਪਣੇ ਤਜ਼ਰਬੇ ਮੁਤਾਬਕ ਮੈਂ ਜਵਾਬ ਵੀ ਦੇ ਦਿੰਦਾ ਹਾਂ l
ਆਪ ਵਿੱਚੋਂ ਕਾਫੀ ਸੱਜਣ ਮੈਨੂੰ ਇਸ ਬਾਬਤ ਮਿਲਦੇ ਵੀ ਹਨ ਪਰ ਸਭ ਨੂੰ ਸਮੇਂ ਦੀ ਘਾਟ ਕਾਰਣ ਮਿਲ ਵੀ ਨਹੀਂ ਹੁੰਦਾ l ਹਰ ਵਾਰ ਨਵੇਂ ਵਿਅਕਤੀ ਦੇ ਆਉਣ ਤੇ ਮੈਨੂੰ ਉਹੀ ਜਵਾਬ ਵਾਰ ਵਾਰ ਦੁਹਰਾਉਣੇ ਪੈਂਦੇ ਹਨ l ਇਸ ਨੂੰ ਘੱਟ ਕਰਨ ਲਈ ਅਤੇ ਤੁਹਾਡਾ ਸਮਾਂ ਬਚਾਉਣ ਲਈ ਮੈਂ ਆਪਣੀ ਕਿਤਾਬ “ਹੋਮਲੈੱਸ ਤੋਂ ਮਲਟੀ-ਮਿਲੀਅਨੇਅਰ” ਲਿਖੀ ਹੈ ਤਾਂ ਕਿ ਤੁਸੀਂ ਕਿਤਾਬ ਖਰੀਦ ਕੇ ਘਰ ਵਿੱਚ ਹੀ ਪੜ੍ਹ ਸਕੋ l
ਕਿਤਾਬ ਪੜ੍ਹਦਿਆਂ ਆਪਣੇ ਸਵਾਲ ਲਿਖਦੇ ਜਾਓ ਅਤੇ ਬਾਦ ਵਿੱਚ ਮੈਨੂੰ ਪੁੱਛ ਲਓ l ਬਿਨਾਂ ਕੋਈ ਪੈਸਾ ਲਏ ਤੋਂ ਉਨ੍ਹਾਂ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ l
ਕਿਤਾਬ 4 ਹਫਤਿਆਂ ਵਿੱਚ ਦੋ ਵਾਰ ਸੋਲਡ ਆਉਟ (Sold Out) ਹੋ ਚੁੱਕੀ ਹੈ l ਕਿਤਾਬ ਨੂੰ ਖਰੀਦਣ ਵਾਲੇ 90% ਦੇ ਕਰੀਬ ਨਿਊਜ਼ੀਲੈਂਡ ਵਾਸੀ ਹਨ ਅਤੇ ਉਨ੍ਹਾਂ ਕਿਤਾਬ ਪਸੰਦ ਵੀ ਬਹੁਤ ਕੀਤੀ ਹੈ l
ਜੇਕਰ ਤੁਸੀਂ ਮੇਰਾ 26 ਸਾਲਾਂ ਦਾ ਘਰਾਂ ਦੇ ਖੇਤਰ ਦਾ ਤਜ਼ਰਬਾ ਪੜ੍ਹਨਾ ਚਾਹੁੰਦੇ ਹੋ ਤਾਂ ਕਿਤਾਬ ਖਰੀਦਣ ਲਈ ਸੰਪਰਕ ਕਰ ਸਕਦੇ ਹੋ l ਮੇਰਾ ਤਜ਼ਰਬਾ ਨਿਊਜ਼ੀਲੈਂਡ ਦੇ ਡਾਟਿਆਂ ਤੋਂ ਬਿਲਕੁਲ ਵੱਖਰਾ ਹੈ ਅਤੇ ਕਿਤਾਬ ਪੜ੍ਹਕੇ ਤੁਹਾਡੇ ਸਾਹਮਣੇ ਬਹੁਤ ਸਾਰੇ ਰੌਚਕ ਤੱਤ ਆਉਣਗੇ ਜਿਨ੍ਹਾਂ ਬਾਰੇ ਤੁਸੀਂ ਪਹਿਲਾਂ ਬਹੁਤ ਘੱਟ ਸੁਣਿਆ ਜਾਂ ਜਾਣਿਆ ਹੋਵੇਗਾ l
ਕਿਤਾਬ ਵਿੱਚ ਇੱਕ ਜਾਂ ਦੋ ਹਜ਼ਾਰ ਡਾਲਰ ਬਣਾਉਣ ਦੀ ਗੱਲ ਨਹੀਂ ਹੈ, ਗੱਲ ਲੱਖਾਂ ਡਾਲਰ ਬਣਾਉਣ ਦੀ ਹੈ ਅਤੇ ਲੱਖਾਂ ਡਾਲਰਾਂ ਦੇ ਨੁਕਸਾਨ ਤੋਂ ਬਚਣ ਦੀ ਹੈ l
ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਣ ਵਾਲੇ ਲੋਕ ਵੱਧ ਕਾਮਯਾਬ ਹੁੰਦੇ ਹਨ ਕਿਉਂਕਿ ਉਹ ਖੁਦ ਉਹੀ ਗਲਤੀਆਂ ਨਹੀਂ ਕਰਦੇ l
ਜ਼ਮੀਨੀ ਪੱਧਰ ਤੇ ਪਾਠਕਾਂ ਦੀ ਆਰਥਿਕ ਹਾਲਤ ਸੁਧਾਰਨ ਦੀ ਆਸ ਵਿੱਚ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147