ਨਵਾਂ ਸਾਲ ਚੜ੍ਹਿਆ ਹੈ ਅਤੇ ਜ਼ਿੰਦਗੀ ਦਾ ਇੱਕ ਹੋਰ ਸਾਲ ਘਟਿਆ ਹੈ l ਪਤਾ ਨਹੀਂ ਇਸ ਦੀਆਂ ਵਧਾਈਆਂ ਕਿਵੇਂ ਦਿਆਂ?
ਕੁੱਝ ਲੋਕ ਹੋਣਗੇ ਜਿਨ੍ਹਾਂ ਕੁੱਝ ਨਵਾਂ ਸਿੱਖਿਆ, ਕੁੱਝ ਨਵਾਂ ਕੀਤਾ, ਕੁੱਝ ਮਾੜੇ ਛੱਡੇ, ਕੁੱਝ ਚੰਗੇ ਅਪਣਾਏ, ਕੁੱਝ ਮਾੜਿਆਂ ਨੂੰ ਚੰਗੇ ਕੀਤਾ, ਨਵੀਆਂ ਮੰਜ਼ਿਲਾਂ ਹਾਸਿਲ ਕੀਤੀਆਂ ਅਤੇ ਨਵੇਂ ਨਿਸ਼ਾਨੇ ਮਿਥੇ l ਸਮਾਜ ਨੂੰ ਅਤੇ ਆਪਣੇ ਆਲੇ ਦੁਆਲੇ ਨੂੰ ਬੇਹਤਰ ਬਣਾਉਣ ਦੀ ਕੋਸ਼ਿਸ਼ ਕੀਤੀ l ਇਹ ਸਾਰੇ ਲੋਕ ਜ਼ਰੂਰ ਵਧਾਈ ਦੇ ਪਾਤਰ ਹਨ l
ਜਿਨ੍ਹਾਂ ਲੋਕਾਂ ਨੇ ਕੁੱਝ ਨਵਾਂ ਨਹੀਂ ਕੀਤਾ, ਕੁੱਝ ਨਵਾਂ ਨਹੀਂ ਸਿੱਖਿਆ, ਆਪਣੀ ਜਾਂ ਦੂਜੇ ਦੀ ਸੋਚ ਨਹੀਂ ਬਦਲੀ, ਦੂਜਿਆਂ ਦੀ ਸੋਚ ਅਨੁਸਾਰ ਹੀ ਚੱਲਦੇ ਰਹੇ l ਉਨ੍ਹਾਂ ਲਈ ਨਵਾਂ ਸਾਲ ਵੀ ਅਕਸਰ ਪੁਰਾਣੇ ਸਾਲ ਵਰਗਾ ਹੀ ਰਹਿੰਦਾ ਹੈ ਪਰ ਫਿਰ ਵੀ ਉਨ੍ਹਾਂ ਲਈ ਨਵੇਂ ਸਾਲ ਵਾਸਤੇ ਸ਼ੁੱਭ ਇੱਛਾਵਾਂ ਭੇਜਦਾ ਹੋਇਆ ਬੇਹਤਰੀ ਦੀ ਆਸ ਕਰਦਾ ਹਾਂ l
ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਕਿ ਜੇ ਕੁੱਝ ਵੱਖਰਾ ਨਹੀਂ ਕਰਦੇ ਤਾਂ ਕਦੇ ਵੀ ਨਤੀਜੇ ਨਹੀਂ ਬਦਲਦੇ l ਅਜਿਹੇ ਲੋਕਾਂ ਲਈ ਦਿਨ, ਮਹੀਨੇ ਅਤੇ ਸਾਲ ਹੀ ਬਦਲਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147