ਜਦੋਂ ਮਨੁੱਖ (ਬੱਚਾ) ਪੈਦਾ ਹੁੰਦਾ ਹੈ ਤਾਂ ਉਸ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਬਹੁਤ ਖੁਸ਼ ਹੁੰਦੇ ਹਨ l
ਜਦੋਂ ਉਹ ਜਿੰਦਗੀ ਪੂਰੀ ਕਰਕੇ ਦੁਨੀਆਂ ਛੱਡ ਜਾਂਦਾ ਹੈ ਤਾਂ ਜੇ ਉਸ ਨੂੰ ਬੇਗ਼ਾਨੇ ਵੀ ਰੋਣ ਤਾਂ ਸਮਝੋ ਉਸ ਦੀ ਜਿੰਦਗੀ ਦਾ ਮਕਸਦ ਪੂਰਾ ਹੋ ਗਿਆ ਹੈ ਭਾਵ ਉਹ ਸਮਾਜ ਦੀ ਭਲਾਈ ਲਈ ਕੁੱਝ ਕਰਕੇ ਗਿਆ ਹੈ l
ਜੇ ਦੁਨੀਆਂ ਤੋਂ ਜਾਣ ਬਾਦ ਸਿਰਫ ਉਸ ਦੇ ਆਪਣੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਰੋਣ ਤਾਂ ਸਮਝੋ ਕਿ ਉਹ ਜਿਹੋ ਜਿਹਾ ਆਇਆ ਸੀ ਉਹੋ ਜਿਹਾ ਹੀ ਚਲਾ ਗਿਆ ਹੈ l
ਜੇਕਰ ਦੁਨੀਆਂ ਤੇ ਆ ਕੇ ਬੱਚੇ ਪੈਦਾ ਕਰਕੇ ਹੀ ਦੁਨੀਆਂ ਤੋਂ ਚਲੇ ਜਾਣਾ ਹੈ ਤਾਂ ਮਨੁੱਖ ਅਤੇ ਜਾਨਵਰਾਂ ਦਾ ਕੋਈ ਫਰਕ ਨਹੀਂ ਰਹਿ ਜਾਂਦਾ l ਏਨਾ ਕੁ ਕੰਮ ਕਰਕੇ ਜਾਨਵਰ ਵੀ ਚਲੇ ਜਾਂਦੇ ਹਨ l
ਮਨੁੱਖ ਸਮਾਜਿਕ ਪ੍ਰਾਣੀ ਹੈ ਅਤੇ ਸਮਾਜ ਲਈ ਕੰਮ ਕਰਨਾ ਉਸ ਦਾ ਮੁੱਖ ਮਕਸਦ ਹੋਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
021392147