ਆਪਣੇ ਤਜਰਬੇ ਤੇ ਅਧਾਰਤ
(ਅਵਤਾਰ ਤਰਕਸ਼ੀਲ ਨਿਊਜ਼ੀਲੈਂਡ) ਭਾਰਤ ਵਿੱਚ ਜਿਹੜੇ ਲੋਕ ਘੱਟ ਪੜ੍ਹੇ ਲਿਖੇ ਜਾਂ ਅਨਪੜ੍ਹ ਹੁੰਦੇ ਹਨ ਉਨ੍ਹਾਂ ਨੂੰ ਸਾਰੀ ਜ਼ਿੰਦਗੀ ਬਹੁਤ ਮੁਸੀਬਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ l ਉਨ੍ਹਾਂ ਨੇ ਕੋਈ ਵੀ ਕੰਮ ਕਰਵਾਉਣਾ ਹੁੰਦਾ ਹੈ ਤਾਂ ਦਫਤਰਾਂ ਅੱਗੇ ਲੱਗੀਆਂ ਕਤਾਰਾਂ (ਲਾਈਨਾਂ) ਵਿੱਚ ਖੜ੍ਹੇ ਹੋਣਾ ਪੈਂਦਾ ਹੈ l ਆਪਣੇ ਫਾਰਮ ਭਰਵਾਉਣ ਲਈ ਲੋਕਾਂ ਦੀਆਂ ਮਿੰਨਤਾਂ ਕਰਨੀਆਂ ਪੈਂਦੀਆਂ ਹਨ l ਅੱਗੋਂ ਦਫ਼ਤਰ ਵਿੱਚ ਲੱਗੇ ਬਾਬੂ ਵੀ ਉਨ੍ਹਾਂ ਨਾਲ ਸਿੱਧੇ ਮੂੰਹ ਗੱਲ ਨਹੀਂ ਕਰਦੇ l ਅਨਪੜ੍ਹ ਜੋ ਕਤਾਰ ਵਿੱਚ ਸਵੇਰ ਦਾ ਲੱਗਾ ਹੋਇਆ ਹੈ ਉਹ ਦੁਖੀ ਹੋਣ ਦੇ ਬਾਵਯੂਦ ਬਾਬੂ ਜੀ ਕਹਿ ਕੇ ਗੱਲ ਕਰਦਾ ਹੈ ਤੇ ਬਾਬੂ ਕਈ ਬਜ਼ੁਰਗਾਂ ਨੂੰ ਬੁੜ੍ਹਾ ਕਹਿ ਕੇ ਵੀ ਬੋਲਦੇ ਜਾਂ ਝਿੜਕਦੇ ਹਨ l ਭਾਰਤ ਫੇਰੀ ਦੌਰਾਨ ਜਦੋਂ ਮੈਂ ਇਹ ਵਾਪਰਦਾ ਦੇਖਦਾ ਹਾਂ ਤਾਂ ਮੈਨੂੰ ਬਾਬੂਆਂ ਵਲੋਂ ਕੀਤਾ ਇਸ ਤਰਾਂ ਦਾ ਵਰਤਾਅ ਦੇਖ ਕੇ ਬਹੁਤ ਦੁੱਖ ਹੁੰਦਾ ਹੈ ਕਿ ਜੇ ਵੱਧ ਕੀਤੀ ਪੜ੍ਹਾਈ ਨੇ ਬੋਲਣਾ ਵੀ ਨਹੀਂ ਸਿਖਾਇਆ ਤਾਂ ਫਿਰ ਪੜ੍ਹਾਈ ਕੀਤੀ ਦਾ ਕੀ ਫਾਇਦਾ ਹੋਇਆ ? ਵੈਸੇ ਤਾਂ ਵਧੀਆ ਬੋਲ ਚਾਲ ਦਾ ਸਲੀਕਾ ਪਰਿਵਾਰ ਵਿਚੋਂ ਵੀ ਮਿਲ ਜਾਂਦਾ ਹੈ l ਇੱਕ ਵਾਰ ਮੈਂ ਕਿਸੇ ਦੇ ਘਰ ਚਲਾ ਗਿਆ ਤਾਂ ਉਨ੍ਹਾਂ ਦਾ ਦਸ ਕੁ ਸਾਲ ਦਾ ਨਿਆਣਾ ਕਾਫੀ ਰੁੱਖਾ ਬੋਲਦਾ ਸੁਣਿਆ ਤਾਂ ਮੈਂ ਕਹਿ ਦਿੱਤਾ ਕਿ ਇਹ ਬੋਲਦਾ ਕਿਸ ਤਰਾਂ ਹੈ ? ਉਹ ਮੈਨੂੰ ਕਹਿੰਦੇ ਕਿ ਇਸ ਨੂੰ ਬੋਲਣਾ ਹੀ ਇਸ ਤਰਾਂ ਸਿਖਾਇਆ ਹੈ l ਉਹ ਕਹਿੰਦੇ ਕਿ ਇਸ ਨੂੰ ਕਿਹਾ ਹੋਇਆ ਹੈ ਕਿ ਕਿਸੇ ਨੂੰ ਹਾਂਜੀ ਜਾਂ ਜੀ ਕਹਿਣ ਦੀ ਲੋੜ ਨਹੀਂ l ਅਸੀਂ ਕਿਹੜਾ ਕਿਸੇ ਤੋਂ ਲੈ ਕੇ ਖਾਣਾ ? ਇਹ ਮੇਰਾ ਨਵਾਂ ਤਜਰਬਾ ਸੀ l
ਇਸ ਦੇ ਉਲਟ ਮੈਂ ਦਸ ਪੜ੍ਹਿਆ ਹੋਣ ਦੇ ਬਾਵਯੂਦ ਔਕਲੈਂਡ ਦੀ ਸਭ ਤੋਂ ਵੱਡੀ ਕੰਪਨੀ ਦਾ ਮੈਨੇਜਰ ਸੀ l ਜਿਸ ਵਿੱਚ ਸਭ ਮੁਲਕਾਂ ਦੇ ਬੰਦੇ ਮੇਰੇ ਨਿਗਰਾਨੀ ਵਿੱਚ ਕੰਮ ਕਰਦੇ ਸਨ ਤੇ ਕਿਸੇ ਨੂੰ ਵੀ ਗਲਤ ਸ਼ਬਦ ਵਰਤਣ ਦੀ ਇਜਾਜ਼ਤ ਨਹੀਂ ਸੀ l ਇਸ ਵਰਤਾਰੇ ਤੋਂ ਦੁਖੀ ਹੋ ਕੇ ਅਨਪੜ੍ਹ ਇਹ ਸੋਚਦਾ ਹੈ ਕਿ ਮੇਰੀਆਂ ਮੁਸੀਬਤਾਂ ਦੀ ਜੜ੍ਹ ਮੇਰੀ ਅਨਪੜ੍ਹਤਾ ਹੈ l ਹਰ ਮਾਂ ਬਾਪ ਦਾ ਸੁਪਨਾ ਹੁੰਦਾ ਹੈ ਕਿ ਜੋ ਉਸ ਨੇ ਜ਼ਿੰਦਗੀ ਵਿੱਚ ਘਾਟ ਦੇਖੀ ਹੈ ਉਹ ਘਾਟ ਉਸ ਦੀ ਔਲਾਦ ਵਿੱਚ ਨਾ ਰਹੇ l ਇਸ ਕਰਕੇ ਅਨਪੜ੍ਹ ਮਾਂ ਬਾਪ ਔਖੇ ਹੋ ਕੇ ਵੀ ਆਪਣੀ ਔਲਾਦ ਨੂੰ ਵੱਧ ਤੋਂ ਵੱਧ ਪੜ੍ਹਾਈ ਕਰਵਾਉਂਦੇ ਹਨ l ਬੱਚੇ ਨੂੰ ਛੋਟੇ ਹੁੰਦਿਆਂ ਹੀ ਮਾਂ ਬਾਪ ਵਲੋਂ ਸਿਖਾਇਆ ਜਾਂਦਾ ਹੈ ਕਿ ਤੂੰ ਚੰਗਾ ਪੜ੍ਹ ਲਿਖ ਜਾਵੇਂਗਾ ਤਾਂ ਅਫ਼ਸਰ ਬਣ ਜਾਵੇਂਗਾ, ਤੂੰ ਕਾਰਾਂ ਵਿੱਚ ਘੁੰਮੇਂਗਾ, ਤੇਰੇ ਕੋਲ ਕੋਠੀ ਹੋਵੇਗੀ ਅਤੇ ਨੌਕਰ ਚਾਕਰ ਵੀ ਹੋਣਗੇ ਆਦਿ l
ਅੱਗੋਂ ਸਕੂਲ ਸਿਸਟਮ ਵੀ ਇਸ ਤਰਾਂ ਪੜ੍ਹਾਉਂਦਾ ਹੈ ਕਿ ਜਿਆਦਾ ਪੜ੍ਹ ਕੇ ਨੌਕਰੀ ਕਿਸ ਤਰਾਂ ਕਰਨੀ ਹੈ ? ਜਦੋਂ ਬੱਚਾ ਜਿਆਦਾ ਪੜ੍ਹ ਜਾਂਦਾ ਹੈ ਤਾਂ ਭਾਰਤ ਵਿੱਚ ਨੌਕਰੀ ਨਾ ਮਿਲਣ ਕਰਕੇ ਜਾਂ ਹੋਰ ਵਧੀਆ ਭਵਿੱਖ ਵਾਸਤੇ ਬੱਚੇ ਨੂੰ ਵਿਦੇਸ਼ ਭੇਜ ਦਿੱਤਾ ਜਾਂਦਾ ਹੈ l ਵਿਦੇਸ਼ਾਂ ਵਿੱਚ ਆ ਕੇ ਭਾਰਤ ਵਿੱਚ ਕੀਤੀ ਪੜ੍ਹਾਈ ਮੁਤਾਬਕ ਨੌਕਰੀ ਨਹੀਂ ਮਿਲਦੀ ਤਾਂ ਫਿਰ ਉਨ੍ਹਾਂ ਵਿਚੋਂ ਬਹੁਤੇ ਬੱਚੇ ਖੇਤਾਂ ਵਿੱਚ ਕੰਮ ਕਰਦੇ ਹਨ, ਟੈਕਸੀਆਂ ਚਲਾਉਂਦੇ ਹਨ, ਰੈਸਟੋਰੈਂਟਾਂ ਵਿੱਚ ਕੰਮ ਕਰਦੇ ਹਨ, ਡੇਅਰੀ ਸ਼ੌਪ (ਛੋਟੀਆਂ ਦੁਕਾਨਾਂ) ਵਿੱਚ ਕੰਮ ਕਰਨ ਲੱਗ ਪੈਂਦੇ ਹਨ l ਘੱਟ ਤਨਖਾਹ ਤੇ ਰਿਹਾਇਸ਼ ਦਾ ਖਰਚਾ ਕੱਢ ਕੇ ਬਹੁਤੇ ਪੈਸੇ ਨਹੀਂ ਬਚਦੇ l ਭਾਰਤ ਵਿੱਚ ਮਾਪੇ ਜੋ ਬੁੱਢੇ ਹੋ ਚੁੱਕੇ ਹੁੰਦੇ ਹਨ ਉਨ੍ਹਾਂ ਨੂੰ ਵੀ ਬੱਚੇ ਤੋਂ ਆਰਥਿਕ ਮੱਦਦ ਦੀ ਲੋੜ ਹੁੰਦੀ ਹੈ ਅਤੇ ਬੱਚੇ ਦਾ ਵਿਦੇਸ਼ ਵਿੱਚ ਆਪਣਾ ਹੀ ਗੁਜ਼ਾਰਾ ਨਹੀਂ ਹੁੰਦਾ l ਅੱਗੋਂ ਬੱਚੇ ਨੂੰ ਆਪਣੇ ਵਿਆਹ ਦਾ ਖਰਚਾ ਦਿਸਦਾ ਹੈ ਅਤੇ ਉਹ ਭਾਰਤ ਜਾ ਕੇ ਮਾਂ ਪਿਓ, ਆਪਣੇ ਭਾਰਤ ਰਹਿ ਗਏ ਸਾਥੀਆਂ ਅਤੇ ਰਿਸ਼ਤੇਦਾਰਾਂ ਨੂੰ ਮਿਲਣਾ ਚਾਹੁੰਦਾ ਹੈ l ਹੁਣ ਜੇ ਭਾਰਤ ਜਾਵੇ ਤਾਂ ਦਸ ਜਾਂ ਪੰਦਰਾਂ ਹਜ਼ਾਰ ਡਾਲਰ ਚਾਹੀਦਾ ਹੈ ਜੋ ਜੁੜਦਾ ਹੀ ਨਹੀਂ l
ਹੁਣ ਤੁਸੀਂ ਸੋਚਦੇ ਹੋਵੋਗੇ ਕਿ ਜੋ ਕੁੱਝ ਮੈਂ ਉਪਰ ਲਿਖਿਆ ਉਸ ਦਾ ਛੋਟੇ ਕਾਰੋਬਾਰ ਸ਼ੁਰੂ ਕਰਨ ਨਾਲ ਕਿ ਸਬੰਧ ਹੈ ? ਆਪ ਤਾਂ ਇਹ ਵੀ ਸੋਚਦੇ ਹੋਵੋਗੇ ਕਿ ਸ਼ਾਇਦ ਲਿਖਦਾ ਲਿਖਦਾ ਮੈਂ ਸਿਰਲੇਖ ਹੀ ਭੁੱਲ ਗਿਆ l ਇਸ ਤਰਾਂ ਨਹੀਂ ਹੈ l ਇਸ ਸਭ ਕੁੱਝ ਦਾ ਛੋਟੇ ਕਾਰੋਬਾਰਾਂ ਨਾਲ ਸਬੰਧ ਹੈ l ਹਰ ਨੌਕਰੀ ਅਤੇ ਕਾਰੋਬਾਰ ਦਾ ਸਬੰਧ ਆਪਣੀ ਮਾਨਸਿਕਤਾ ਨਾਲ ਹੁੰਦਾ ਹੈ l ਜਦ ਬੱਚੇ ਦੀ ਬਚਪਨ ਤੋਂ ਲੈ ਕੇ ਮਾਨਸਿਕਤਾ ਹੀ ਇਹ ਬਣਾ ਦਿੱਤੀ ਕਿ ਤੂੰ ਨੌਕਰੀ ਹੀ ਲੱਭਣੀ ਹੈ ਤਾਂ ਉਹ ਕਾਰੋਬਾਰ ਬਾਰੇ ਕਿਸ ਤਰਾਂ ਸੋਚੇਗਾ ? ਜ਼ਿੰਦਗੀ ਵਿੱਚ ਸਭ ਤੋਂ ਔਖਾ ਕੰਮ ਆਪਣੀ ਮਾਨਸਿਕਤਾ ਬਦਲਣਾ ਹੁੰਦਾ ਹੈ l ਉਸ ਬੱਚੇ ਨੂੰ ਉਹ ਮਾਨਸਿਕਤਾ ਬਦਲਣ ਵਿੱਚ ਬਹੁਤ ਤੰਗੀ ਆਉਂਦੀ ਹੈ ਜੋ ਉਸ ਨੂੰ ਪਿਛਲੇ 20-25 ਸਾਲ ਵਿੱਚ ਮਿਲੀ l ਇਹੀ ਕਾਰਨ ਹੈ ਕਿ ਜਿਆਦਾ ਛੋਟੇ ਅਤੇ ਵੱਡੇ ਕਾਰੋਬਾਰ ਵਿਦੇਸ਼ਾਂ ਵਿੱਚ ਅਨਪੜ੍ਹਾਂ, ਘੱਟ ਪੜ੍ਹਿਆਂ ਦੇ ਜਾਂ ਉਨ੍ਹਾਂ ਲੋਕਾਂ ਦੇ ਹਨ ਜਿਨ੍ਹਾਂ ਨੂੰ ਨਲਾਇਕ ਸਮਝ ਕੇ ਜਾਂ ਸ਼ਰਾਰਤੀ ਸਮਝ ਕੇ ਕਾਲਜਾਂ ਵਿਚੋਂ ਕੱਢ ਦਿੱਤਾ ਗਿਆ ਸੀ l ਇਹ ਬੱਚੇ ਛੋਟੀਆਂ ਨੌਕਰੀਆਂ ਕਰ ਕੇ ਵਿਆਹ ਕਰਵਾਉਣ ਤੋਂ ਬਾਦ 30 ਜਾਂ 35 ਸਾਲ ਦੀ ਉਮਰ ਵਿੱਚ ਬੈਂਕ ਨੂੰ ਡਿਪੋਸਿਟ (deposit/down payment) ਦੇ ਕੇ ਅਤੇ ਬਾਕੀ ਕਰਜ਼ਾ ਲੈ ਕੇ ਘਰ ਖ੍ਰੀਦ ਲੈਂਦੇ ਹਨ l ਵਿਆਹ ਤੋਂ ਬਾਦ ਆਮਦਨਾਂ ਦੋ ਹੋਣ ਕਰਕੇ ਕਰਜ਼ਾ ਮਿਲ ਜਾਂਦਾ ਹੈ l ਜੇਕਰ ਉਨ੍ਹਾਂ ਔਕਲੈਂਡ (ਨਿਊਜ਼ੀਲੈੰਡ) ਵਿੱਚ ਚਾਰ ਲੱਖ ਡਾਲਰ ਦਾ ਘਰ ਲਿਆ ਤਾਂ ਉਹ ਕੀਮਤ ਵਧਣ ਕਰਕੇ 5 ਜਾਂ 6 ਸਾਲਾਂ ਬਾਦ ਛੇ ਲੱਖ ਡਾਲਰ ਦੇ ਕਰੀਬ ਹੋ ਜਾਂਦਾ ਹੈ l
ਹੁਣ ਜੇਕਰ ਛੋਟਾ ਕਾਰੋਬਾਰ ਨਿਊਜ਼ੀਲੈਂਡ ਵਿੱਚ ਸ਼ੁਰੂ ਕਰਨਾ ਹੋਵੇ ਤਾਂ ਉਸ ਵਾਸਤੇ 20 ਹਜ਼ਾਰ ਡਾਲਰ ਤੋਂ ਲੈ ਕੇ 40 ਹਜ਼ਾਰ ਡਾਲਰ ਖਰਚਾ ਆਉਂਦਾ ਹੈ l ਇਨ੍ਹਾਂ ਛੋਟੇ ਕਾਰੋਬਾਰਾਂ ਵਿੱਚ ਲੇਡੀਜ਼ ਫੈਸ਼ਨ, ਘਰਾਂ ਤੇ ਦੁਕਾਨਾਂ ਦਾ ਘਾਹ ਕੱਟਣਾ, ਘਰਾਂ ਤੇ ਦੁਕਾਨਾਂ ਦੀ ਸਫਾਈ ਕਰਨੀ, ਘਰਾਂ ਤੇ ਦੁਕਾਨਾਂ ਦੇ ਬਗੀਚਿਆਂ (garden) ਦੀ ਸਫਾਈ ਦਾ ਕਾਰੋਬਾਰ, ਘਰਾਂ ਤੇ ਦੁਕਾਨਾਂ ਵਿੱਚ ਦਵਾਈ ਛਿੜਕਾਉਣ (pest control) ਦਾ ਕੰਮ, ਪੇਂਟ ਕਰਨ ਦਾ ਕੰਮ, ਹੈਂਡੀ ਮੈਨ (handyman) ਦਾ ਕੰਮ, ਕਾਰਾਂ ਦੀ ਗਰੂਮਿੰਗ (ਅੰਦਰੋਂ ਸਫਾਈ), ਕਾਰਾਂ ਨੂੰ ਧੋਣ, ਕਾਰਾਂ ਦੀ ਟਿਨਟਿੰਗ (ਸ਼ੀਸ਼ੇ ਕਾਲੇ ਕਰਨਾ ਤਾਂ ਕਿ ਧੁੱਪ ਦਾ ਮਾੜਾ ਅਸਰ ਨਾ ਹੋਵੇ), ਵਾਲ ਕੱਟਣ ਦਾ ਕੰਮ, ਬਿਊਟੀ ਪਾਰਲਰ ਦਾ ਕਾਰੋਬਾਰ ਕੀਤਾ ਜਾ ਸਕਦਾ ਹੈ l ਘਰ ਦੀ ਕੀਮਤ ਵਧ ਗਈ ਹੋਣ ਕਰਕੇ ਬੈਂਕ ਟੌਪ ਅੱਪ (top up) ਕਰਜ਼ਾ ਦੇ ਸਕਦੀ ਹੈ l ਭਾਵ ਕੋਲ ਪੈਸਾ ਨਾ ਹੋਣ ਦੀ ਹਾਲਤ ਵਿੱਚ ਵੀ ਕਾਰੋਬਾਰ ਸ਼ੁਰੂ ਕੀਤਾ ਜਾ ਸਕਦਾ ਹੈ l ਘਰ ਦੇ ਕਰਜ਼ੇ ਤੇ ਬਿਜਨੇਸ ਦੇ ਕਰਜ਼ੇ ਨਾਲੋਂ ਘੱਟ ਵਿਆਜ਼ ਹੁੰਦਾ ਹੈ l ਆਪਣਾ ਕਾਰੋਬਾਰ ਸ਼ੁਰੂ ਕਰਨ ਨਾਲ ਆਮਦਨ ਨੌਕਰੀ ਦੀ ਤਨਖਾਹ ਨਾਲੋਂ ਦੁਗਣੀ ਹੋ ਜਾਂਦੀ ਹੈ ਅਤੇ ਕਿਸੇ ਦੇ ਨੌਕਰੀ ਵੀ ਲੱਭਣੀ ਨਹੀਂ ਪੈਂਦੀ l ਫਿਰ ਉਸੇ ਕੰਮ ਨੂੰ ਹੋਰ ਕਾਮੇ ਰੱਖ ਕੇ ਦੂਜੇ ਸ਼ਹਿਰਾਂ ਵਿੱਚ ਸ਼ੁਰੂ ਕਰਕੇ ਵਧਾਇਆ ਜਾ ਸਕਦਾ ਹੈ l ਉਦਾਹਰਣ ਦੇ ਤੌਰ ਤੇ ਜਦੋਂ ਮੈਂ ਕੱਚਾ ਸੀ ਤਾਂ ਮੈਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਸੀ l ਇਮੀਗ੍ਰੇਸ਼ਨ ਕੰਮ ਕਰਦਿਆਂ ਨੂੰ ਛਾਪੇ ਮਾਰ ਕੇ ਫੜ ਲੈਂਦੀ ਸੀ l ਜਦੋਂ ਇਮੀਗ੍ਰੇਸ਼ਨ ਦੀ ਸਖਤੀ ਜਿਆਦਾ ਵਧ ਗਈ ਤਾਂ ਮੈਂ ਲੋਨ ਮੋਵਰ (ਘਾਹ ਕੱਟਣ ਵਾਲੀ ਮਸ਼ੀਨ) ਖਰੀਦ ਲਈ ਜੋ ਕਿ ਸਿਰਫ ਛੇ ਸੌ ਡਾਲਰ ਦੀ ਆਈ l ਮੈਂ ਉਸ ਨਾਲ ਘਾਹ ਕੱਟ ਕੇ ਕੰਮ ਨਾਲੋਂ ਦੁਗਣੇ ਪੈਸੇ ਬਣਾਉਣ ਲੱਗ ਪਿਆ ਸੀ l ਇਨ੍ਹਾਂ ਕੰਮਾਂ ਲਈ ਬਹੁਤ ਘੱਟ ਸਿਖਲਾਈ ਦੀ ਲੋੜ ਪੈਂਦੀ ਹੈ l ਜੇ ਹੈਂਡੀਮੈਨ ਦਾ ਕੰਮ ਕਰਦੇ ਹੋਏ ਤੁਸੀਂ ਕੋਈ ਪੁਰਾਣਾ ਟੁੱਟਿਆ ਹੋਇਆ ਘਰ ਠੀਕ ਕਰਕੇ ਵੇਚ ਦਿੰਦੇ ਹੋ ਤਾਂ ਇੱਕ ਸਾਲ ਦੀ ਤਨਖਾਹ ਜਿੰਨੇ ਪੈਸੇ ਦੋ ਮਹੀਨਿਆਂ ਵਿੱਚ ਬਣ ਜਾਂਦੇ ਹਨ l ਨੌਕਰੀ ਕਰਨ ਵਾਲੇ ਨੂੰ ਸਾਲ ਵਿੱਚ 48 ਹਫਤੇ ਕੰਮ ਕਰਨਾ ਪੈਂਦਾ ਹੈ l ਫਿਰ ਚਾਰ ਹਫਤਿਆਂ ਦੀਆਂ ਛੁਟੀਆਂ ਮਿਲਦੀਆਂ ਹਨ l
ਇਸ ਕਰਕੇ ਬੱਚਿਆਂ ਨੂੰ ਨੌਕਰੀ ਲੱਭਣ ਵਾਲੇ ਨਹੀਂ ਬਣਾਉਣਾ ਚਾਹੀਦਾ ਸਗੋਂ ਨੌਕਰੀਆਂ ਪੈਦਾ ਕਰਨ ਵਾਲੇ ਬਣਾਉਣਾ ਚਾਹੀਦਾ ਹੈ l ਮੇਰੀਆਂ ਕੰਪਨੀਆਂ ਵਿੱਚ ਹਜ਼ਾਰਾਂ ਲੋਕਾਂ ਨੇ ਕੰਮ ਕੀਤਾ ਉਨ੍ਹਾਂ ਵਿਚੋਂ 99% ਲੋਕ ਮੇਰੇ ਨਾਲੋਂ ਵੱਧ ਪੜ੍ਹੇ ਲਿਖੇ ਸਨ l ਹੁਣ ਦੇਖਣ ਦੀ ਲੋੜ ਹੈ ਕਿ ਪੜ੍ਹੇ ਲਿਖੇ ਹੋਣ ਕਰਕੇ ਜੌਬਾਂ ਤਾਂ ਉਨ੍ਹਾਂ ਨੂੰ ਪੈਦਾ ਕਰਨੀਆਂ ਚਾਹੀਦੀਆਂ ਸਨ ਪਰ ਹੋਇਆ ਉਲਟ l ਸਾਨੂੰ ਸਭ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ l ਇਸ ਨਾਲ ਕੋਈ ਬਹੁਤਾ ਫਰਕ ਨਹੀਂ ਪੈਂਦਾ ਕਿ ਕਿਸ ਮੁਲਕ ਵਿੱਚ ਰਹਿੰਦੇ ਹੋ ? ਮੁਲਕਾਂ ਦੇ ਕਨੂੰਨਾਂ ਜਾਂ ਹਲਾਤਾਂ ਵਿੱਚ ਥੋੜ੍ਹਾ ਫਰਕ ਜ਼ਰੂਰ ਹੁੰਦਾ ਹੈ ਜਿਸ ਨੂੰ ਲੋੜ ਮੁਤਾਬਕ ਬਦਲਿਆ ਜਾ ਸਕਦਾ ਹੈ l ਤੁਸੀਂ ਭਾਰਤ ਵਿੱਚ ਵੀ ਬਹੁਤਿਆਂ ਨੂੰ ਜਾਣਦੇ ਹੋਵੋਗੇ ਜਿਨ੍ਹਾਂ ਸਬਜ਼ੀਆਂ, ਖਿਡੌਣੇ ਜਾਂ ਫ਼ਲ ਵੇਚ ਕੇ ਕੋਠੀਆਂ ਪਾ ਲਈਆਂ l ਜੋ ਢੇਰਾਂ ਤੋਂ ਲੋਹਾ ਇਕੱਠਾ ਕਰਦੇ ਸੀ ਉਹ ਕਵਾੜੀਏ ਬਣ ਗਏ l ਜੋ ਪਿੰਡਾਂ ਵਿੱਚ ਲੱਕੜ ਦਾ ਛੋਟਾ ਕੰਮ ਕਰਦੇ ਸੀ ਉਨ੍ਹਾਂ ਸੋਫੇ, ਕੁਰਸੀਆਂ ਅਤੇ ਬੈੱਡ ਬਣਾਉਣੇ ਸ਼ੁਰੂ ਕਰ ਦਿੱਤੇ l ਕਿਸੇ ਕੋਲੋਂ ਪੈਸੇ ਲੈ ਕੇ ਵੱਡਾ ਕੰਮ ਕਰਨ ਨਾਲੋਂ ਛੋਟਾ ਕੰਮ ਸ਼ੁਰੂ ਕਰ ਲਵੋ l ਆਮ ਤੌਰ ਤੇ ਕਿਸੇ ਤੋਂ ਲੈ ਕੇ ਖੋਲ੍ਹੇ ਕੰਮਾਂ ਵਿਚੋਂ ਕਾਫੀ ਵੱਡੇ ਕੰਮ ਫੇਲ੍ਹ ਹੋ ਜਾਂਦੇ ਹਨ l ਉਸ ਦਾ ਵੱਡਾ ਕਾਰਨ ਹੈ ਕਿ ਪੈਸੇ ਕਿਸੇ ਤੋਂ ਲੈਣ ਕਾਰਨ ਤੁਹਾਨੂੰ ਪੈਸੇ ਕਮਾਉਣ ਅਤੇ ਸਾਂਭਣ ਦਾ ਗਿਆਨ/ਤਜਰਬਾ ਨਹੀਂ ਹੁੰਦਾ l ਜਦੋਂ ਛੋਟੇ ਕੰਮ ਤੋਂ ਸ਼ੁਰੂ ਕਰਦੇ ਹਾਂ ਤਾਂ ਤੁਹਾਨੂੰ ਪੈਸੇ ਕਮਾਉਣ ਦੇ ਨਾਲ ਨਾਲ ਕਾਰੋਬਾਰ ਕਰਨ ਅਤੇ ਗਾਹਕਾਂ ਨਾਲ ਗੱਲਬਾਤ ਕਰਨ ਬਾਰੇ ਗਿਆਨ/ਤਜਰਬਾ ਵੀ ਵਧਦਾ ਹੈ l ਆਪਣੇ ਪੈਸੇ ਨਾਲ ਸ਼ੁਰੂ ਕੀਤੇ ਕੰਮ ਵਿੱਚ ਕਿਸੇ ਵਜ੍ਹਾ ਕਰਕੇ ਜੇ ਤੁਹਾਨੂੰ ਘਾਟਾ ਪੈ ਵੀ ਜਾਵੇ ਤਾਂ ਤੁਹਾਡਾ ਪੈਸਾ ਹੀ ਜਾਂਦਾ ਹੈ ਪਰ ਤਜਰਬਾ ਨਹੀਂ l ਪੈਸੇ ਕਮਾਉਣ ਬਾਰੇ ਤਜਰਬਾ ਹੋਣ ਕਰਕੇ ਤੁਸੀਂ ਦੁਬਾਰਾ ਪੈਸਾ ਬਣਾ ਲਵੋਗੇ ਪਰ ਜੇਕਰ ਪੈਸਾ ਕਿਸੇ ਤੋਂ ਲੈ ਕੇ ਸ਼ੁਰੂ ਕੀਤੇ ਹੋਏ ਕੰਮ ਵਿੱਚ ਘਾਟਾ ਪਿਆ ਤਾਂ ਪੈਸੇ ਦਾ ਨੁਕਸਾਨ ਵੀ ਹੋਵੇਗਾ ਅਤੇ ਤੁਹਾਡੇ ਕੋਲ ਪੈਸਾ ਕਮਾਉਣ ਦਾ ਜਾਂ ਸਾਂਭਣ ਦਾ ਤਜਰਬਾ ਵੀ ਨਹੀਂ ਰਹੇਗਾ ਕਿਉਂਕਿ ਪੈਸਾ ਤੁਹਾਡਾ ਨਹੀਂ ਸੀ l
ਨੋਟ :- ਕਿਸੇ ਦੇ ਕੰਮ ਕਰਨਾ ਗੁਲਾਮੀ ਹੁੰਦੀ ਹੈ ਅਤੇ ਆਪਣਾ ਕੰਮ ਕਰਨਾ ਅਜ਼ਾਦੀ l ਸਾਨੂੰ ਗੁਲਾਮੀ ਤੋਂ ਅਜ਼ਾਦੀ ਵੱਲ ਵਧਣ ਦੀ ਲੋੜ ਹੈ l ਬਦਲੀ ਹੋਈ ਮਾਨਸਿਕਤਾ ਇਸ ਵਿੱਚ ਅਹਿਮ ਰੋਲ ਅਦਾ ਕਰ ਸਕਦੀ ਹੈ l ਕੰਮ ਕੋਈ ਛੋਟਾ ਜਾਂ ਵੱਡਾ ਨਹੀਂ ਹੁੰਦਾ ਸਾਡੀ ਸੋਚ ਦਾ ਪੱਧਰ ਛੋਟਾ ਹੁੰਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
avtar31@hotmail.com
Your Moving Checklist
Boxes, Tape & Bubble Wrap
Safety Gloves & Safety Boots
Protective Eyewear
Roadmap A to Z
Parking Permits For New Home
Set Alarm
Empty Old Trash Cans
Update Licenses & Documentation
Lorem ipsum dolor sit amet, consectetur adipiscing elit. Nullam eget mauris purus. Donec et dapibus eros. Cras maximus efficitur odio, non vulputate sapien porta a. Pellentesque erat odio, iaculis a libero at, consectetur ullamcorper enim. Cras tellus lectus, interdum id bibendum at, tristique et leo. Sed tincidunt justo id tincidunt tempus. Proin lacinia quis lectus ac vehicula. Mauris porta placerat erat id viverra. Aenean at nisi ac lacus viverra aliquet. Nam nisi elit, porttitor sed est ut, fringilla venenatis mauris. Ut massa nisl, sodales id fringilla sed, aliquet ac orci. Donec neque libero, aliquet non volutpat ut, pharetra vitae magna. Vestibulum rutrum nisi quis vulputate rutrum. Duis eleifend tortor ac egestas aliquam.
Donec hendrerit mi eget massa iaculis, in tincidunt tortor posuere. Vestibulum a maximus leo, at ultricies ex. Ut tincidunt, velit eget finibus ultrices, dolor arcu facilisis nisi, sit amet hendrerit mauris ligula ac ante. In rutrum quis eros eget consequat. Maecenas eget fermentum enim, vel consequat dolor. In hac habitasse platea dictumst. Aenean quis porta diam. Cras consectetur nunc sit amet viverra semper. Praesent nec condimentum lorem, ac malesuada mi.