ਖੂਨ ਦਾ ਦਬਾਅ 120/80 ਹੋਵੇ ਤਾਂ ਇਸ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ ਪਰ ਇਸ ਵਿੱਚ ਬਦਲਾ ਹਰ ਮਿੰਟ ਵਿੱਚ ਹੀ ਹੁੰਦਾ ਰਹਿੰਦਾ ਹੈ l ਤੁਸੀਂ ਕਿਹੜੇ ਵੇਲੇ ਕੀ ਕਰ ਰਹੇ ਹੋ ? ਉਸ ਦਾ ਖੂਨ ਦੇ ਦਬਾਅ ਤੇ ਅਸਰ ਪੈਂਦਾ ਹੈ l ਇਥੇ ਇਹ ਗੱਲ ਨੋਟ ਕਰਨ ਦੀ ਲੋੜ ਹੈ ਕਿ ਘਟਿਆ ਹੋਇਆ ਖੂਨ ਦਾ ਦਬਾਅ ਫਿਰ ਹੀ ਖਤਰਨਾਕ ਮੰਨਿਆ ਜਾਂਦਾ ਹੈ ਜੇਕਰ ਉਸ ਦੀਆਂ ਨਿਸ਼ਾਨੀਆਂ ਦਿਖਾਈ ਦੇਣ l ਜੇ ਨਿਸ਼ਾਨੀਆਂ ਦਿਖਾਈ ਨਹੀਂ ਦਿੰਦੀਆਂ ਤਾਂ ਘਟੇ ਹੋਏ ਖੂਨ ਦੇ ਦਬਾਅ ਨੂੰ ਸਿਹਤਮੰਦ ਮੰਨਿਆ ਜਾਂਦਾ ਹੈ l
ਘਟਿਆ ਹੋਇਆ ਖੂਨ ਦਾ ਦਬਾਅ ਵੱਖ ਵੱਖ ਵਿਅਕਤੀਆਂ ਤੇ ਵੱਖ ਵੱਖ ਅਸਰ ਪਾਉਂਦਾ ਹੈ ਜਿਸ ਤਰਾਂ ਕਈਆਂ ਦਾ ਖੂਨ ਦਾ ਦਬਾਅ 115/75 ਹੋ ਜਾਵੇ ਤਾਂ ਨਿਸ਼ਾਨੀਆਂ ਦਿਖਾਈ ਦੇ ਸਕਦੀਆਂ ਹਨ l ਕਿਸੇ ਹੋਰ ਵਿਅਕਤੀ ਦਾ ਖੂਨ ਦਾ ਦਬਾਅ ਇਸ ਤੋਂ ਵੀ ਘੱਟ ਹੋਵੇ ਤਾਂ ਉਹ ਫਿਰ ਵੀ ਠੀਕ ਰਹਿ ਸਕਦਾ ਹੈ l ਇਸ ਕਰਕੇ ਇਹ ਨਹੀਂ ਕਿਹਾ ਜਾ ਸਕਦਾ ਕਿ ਕਿਸ ਖੂਨ ਦੇ ਦਬਾਅ ਦੀ ਰੀਡਿੰਗ ਤੇ ਇਲਾਜ ਸ਼ੁਰੂ ਕੀਤਾ ਜਾਵੇ l ਇਲਾਜ ਸਿਰਫ ਉਦੋਂ ਹੀ ਸ਼ੁਰੂ ਹੁੰਦਾ ਹੈ ਜਦੋਂ ਨਿਸ਼ਾਨੀਆਂ ਦਿਖਾਈ ਦੇਣ l
ਘਟ ਰਹੇ ਖੂਨ ਦੇ ਦਬਾਅ ਦੀਆਂ ਨਿਸ਼ਾਨੀਆਂ : – ਚੱਕਰ ਆਉਣੇ, ਉਲਟੀਆਂ, ਅੱਖਾਂ ਅੱਗੇ ਝੌਲਾ ਦਿਸਣਾ ਅਤੇ ਕਿਸੇ ਇੱਕ ਚੀਜ਼ ਤੇ ਧਿਆਨ ਨਾ ਦੇ ਸਕਣਾ ਜਾਂ ਫੋਕਸ ਨਾ ਕਰ ਸਕਣਾ ਆਦਿ ਨਿਸ਼ਾਨੀਆਂ ਹਨ l
ਘਟ ਰਹੇ ਖੂਨ ਦੇ ਦਬਾਅ ਦੇ ਕਾਰਣ :
- ਸਰੀਰ ਵਿੱਚ ਲੋੜ ਮੁਤਾਬਕ ਜ਼ਰੂਰੀ ਤੱਤਾਂ ਦੀ ਘਾਟ
- ਬਹੁਤ ਸਮਾਂ ਮੰਜੇ ਤੇ ਰਹਿਣਾ
- ਪ੍ਰੈਗਨੈਂਸੀ
- ਕਿਸੇ ਦਵਾਈ ਦਾ ਮਾੜਾ ਅਸਰ ਹੋਣਾ
- ਬਹੁਤ ਜਿਆਦਾ ਇਨਫੈਕਸ਼ਨ ਹੋਣਾ
- ਅਲਰਜੀ ਦਾ ਰਿਐਕਸ਼ਨ
- ਖੂਨ ਦੀ ਮਿਣਤੀ ਘਟ ਜਾਣਾ ਆਦਿ l
ਘਰੇਲੂ ਇਲਾਜ :
- ਸੋਡੀਅਮ ਦੀ ਮਾਤਰਾ ਵਧਾ ਸਕਦੇ ਹੋ l
- ਜਿਨ੍ਹਾਂ ਖਾਣਿਆਂ ਵਿੱਚ ਅਲਕੋਹਲ ਹੁੰਦੀ ਹੈ ਉਸ ਤੋਂ ਬਚਣਾ ਚਾਹੀਦਾ ਹੈ l
- ਬੈਠਣ ਸਮੇਂ ਲੱਤਾਂ ਇੱਕ ਦੂਜੀ ਲੱਤ ਉਪਰ (Cross Legs) ਰੱਖ ਕੇ ਬੈਠਣਾ ਚਾਹੀਦਾ ਹੈ l
- ਇਕੱਠਾ ਖਾਣਾ ਖਾਣ ਦੀ ਬਜਾਏ ਥੋੜ੍ਹੇ ਥੋੜ੍ਹੇ ਸਮੇਂ ਬਾਦ ਥੋੜ੍ਹਾ ਥੋੜ੍ਹਾ ਖਾਣਾ ਚਾਹੀਦਾ ਹੈ l
- ਇੱਕ ਦਮ ਸਰੀਰ ਦੀ ਦਿਸ਼ਾ ਨਹੀਂ ਬਦਲਣੀ ਚਾਹੀਦੀ l ਉਦਾਹਰਣ ਦੇ ਤੌਰ ਤੇ ਇੱਕ ਦਮ ਖੜ੍ਹੇ ਨਹੀਂ ਹੋਣਾ ਚਾਹੀਦਾ l
- ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਿਆਦਾ ਭਾਰੀਆਂ ਚੀਜ਼ਾਂ ਨਾ ਚੁਕੀਆਂ ਜਾਣ l
- ਇੱਕ ਹੀ ਜਗ੍ਹਾ ਤੇ ਜਿਆਦਾ ਚਿਰ ਖੜ੍ਹੇ ਨਹੀਂ ਹੋਣਾ ਚਾਹੀਦਾ l
- ਕਸਰਤ ਕਰਨ ਵੇਲੇ ਅਤੇ ਗਰਮੀ ਵਿੱਚ ਜਿਆਦਾ ਪਾਣੀ ਪੀਣਾ ਚਾਹੀਦਾ ਹੈ l
- ਪੈਰਾਂ ਵਾਲਾ ਪਾਸਾ ਉਚਾ ਕਰਕੇ ਸੌਣਾ ਚਾਹੀਦਾ ਹੈ ਤਾਂ ਕਿ ਦਿਲ ਵੱਲ ਨੂੰ ਜਾਂਦੇ ਖੂਨ ਦੀ ਰਫਤਾਰ ਵਧ ਸਕੇ l
- ਕੌਫੀ ਪੀਣੀ ਚਾਹੀਦੀ ਹੈ l
ਨੋਟ :- ਡਾਕਟਰ ਦੀ ਸਲਾਹ ਲੈਣੀ ਜ਼ਰੂਰੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
Email avtar31@hotmail.com