ਕੰਫੋਰਟ ਜ਼ੋਨ ਮਾਨਸਿਕ ਤੌਰ ਤੇ ਉਹ ਸਥਿਤੀ ਹੈ ਜਿਸ ਵਿੱਚ ਵਿਅਕਤੀ ਸੁਰੱਖਿਅਤ ਮਹਿਸੂਸ ਕਰਦਾ ਹੈ ਅਤੇ ਘੱਟ ਦਬਾਓ (Less Stress) ਵਿੱਚ ਰਹਿੰਦਾ ਹੈ ਅਤੇ ਆਪਣੇ ਰੁਟੀਨ ਦੇ ਕੰਮ ਕਰਕੇ ਖੁਸ਼ ਰਹਿੰਦਾ ਹੈ l
ਇਸ ਸਥਿਤੀ ਵਿੱਚ ਵਿਅਕਤੀ ਕਿਸੇ ਕੰਮ ਨੂੰ ਕਰਨ ਵਾਸਤੇ ਜਿਆਦਾ ਹਿੰਮਤ (Extra Effort) ਨਹੀਂ ਕਰਦਾ l ਜੇ ਕ੍ਰਿਕਟ ਦੀ ਭਾਸ਼ਾ ਵਿੱਚ ਗੱਲ ਕਰੀਏ ਤਾਂ ਵਿਅਕਤੀ ਇੱਕ ਇੱਕ ਦੋ ਦੋ ਰੰਨ ਹੀ ਬਣਾਉਂਦਾ ਹੈ ਅਤੇ ਚੌਕੇ ਜਾਂ ਛੱਕੇ ਲਗਾਉਣ ਤੋਂ ਡਰਦਾ ਹੈ l ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਕ੍ਰਿਕਟ ਵਿੱਚ ਚੌਕਿਆਂ ਜਾਂ ਛੱਕਿਆਂ ਬਿਨਾਂ ਵੱਡਾ ਸਕੋਰ ਨਹੀਂ ਬਣ ਸਕਦਾ l ਇਸੇ ਤਰਾਂ ਹੀ ਕੰਫੋਰਟ ਜ਼ੋਨ ਵਿੱਚ ਰਹਿ ਕੇ ਵਿਅਕਤੀ ਵਧੀਆ ਰੋਟੀ ਪਾਣੀ ਖਾ ਸਕਦਾ ਹੈ ਪਰ ਬਹੁਤ ਵੱਡੀ ਤਰੱਕੀ ਨਹੀਂ ਕਰ ਸਕਦਾ l
ਜਿਹੜੇ ਵਿਅਕਤੀ ਨੂੰ ਜੁਆਨੀ ਵਿੱਚ ਕੰਫੋਰਟ ਜ਼ੋਨ ਵਿੱਚ ਰਹਿਣ ਦੀ ਆਦਤ ਪੈ ਜਾਵੇ ਉਸ ਦਾ ਬੁਢਾਪਾ ਜਿਆਦਾ ਤੌਰ ਤੇ ਆਰਥਿਕ ਤੰਗੀਆਂ ਵਿੱਚ ਗੁਜ਼ਰਦਾ ਹੈ l
ਇਹ ਕਿਹਾ ਜਾ ਸਕਦਾ ਹੈ ਕਿ ਕੰਫੋਰਟ ਜ਼ੋਨ ਵਿੱਚ ਰਹਿਣ ਵਾਲੇ ਵਿਅਕਤੀ ਦੀ ਮੌਟੀਵੇਸ਼ਨ ਮਰ ਜਾਂਦੀ ਹੈ ਜੋ ਉਸ ਦੀ ਆਰਥਿਕ ਹਾਲਤ ਤੇ ਮਾੜਾ ਅਸਰ ਪਾਉਂਦੀ ਹੈ l
ਆਓ ਹਿੰਮਤ ਕਰਕੇ ਕੰਫੋਰਟ ਜ਼ੋਨ ਵਿੱਚੋਂ ਬਾਹਰ ਨਿਕਲੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147