ਨਿਊਜ਼ੀਲੈਂਡ ਵਿੱਚ ਇਸ ਵਕਤ (2025 ਵਿੱਚ) ਘਰਾਂ ਦੇ ਕਰਜ਼ੇ ਦੇ ਵਿਆਜ਼ ਦੀ ਦਰ 5% ਦੇ ਕਰੀਬ ਹੈ ਅਤੇ ਜਿਆਦਾ ਲੋਕ ਕਹਿੰਦੇ ਹਨ ਕਿ ਇਹ ਬਹੁਤ ਜਿਆਦਾ ਹੈ l
ਸੰਨ 1981 ਦੇ ਕਰੀਬ ਘਰਾਂ ਦੇ ਵਿਆਜ਼ ਦੀ ਦਰ 18% ਦੇ ਲਾਗੇ ਹੁੰਦੀ ਸੀ l
ਇਸ ਵਾਸਤੇ ਘਰਾਂ ਦੇ ਕਰਜ਼ੇ ਦੀ ਵਿਆਜ਼ ਦਰ ਹੁਣ ਬਹੁਤ ਸਸਤੀ ਹੈ l ਫਰਕ ਸਿਰਫ ਇਹ ਹੈ ਕਿ 1981 ਵਿੱਚ ਘਰ ਸਸਤੇ ਸਨ ਜਦਕਿ ਹੁਣ ਘਰ ਮਹਿੰਗੇ ਹੋ ਗਏ ਹਨ l
1981 ਦੇ ਕਰੀਬ ਘਰਾਂ ਦੀ ਕੀਮਤ 60,000 ਡਾਲਰ ਦੇ ਕਰੀਬ ਹੁੰਦੀ ਸੀ ਅਤੇ ਹੁਣ ਸੱਤ ਲੱਖ ਡਾਲਰ ਦੇ ਕਰੀਬ ਹੋ ਗਈ ਹੈ l
ਜੇਕਰ ਉਸ ਸਮੇਂ ਕਿਸੇ ਨੇ 800 ਸੁਕੇਅਰ ਮੀਟਰ ਜ਼ਮੀਨ ਤੇ ਘਰ 70,000 ਡਾਲਰ ਦਾ ਖਰੀਦਿਆ ਹੋਵੇ ਜੋ ਔਕਲੈਂਡ ਸ਼ਹਿਰ ਦੇ ਲਾਗੇ ਹੋਵੇ ਤਾਂ ਉਸ ਜ਼ਮੀਨ ਦੀ ਕੀਮਤ ਹੀ 20 ਲੱਖ ਡਾਲਰ ਤੋਂ ਵੱਧ ਹੋਵੇਗੀ l
ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਘਰਾਂ ਦੀ ਇਨਵੈਸਟਮੈਂਟ ਵਿਅਕਤੀ ਨੂੰ ਪੀੜ੍ਹੀ ਦਰ ਪੀੜ੍ਹੀ ਅਮੀਰ ਕਰ ਦਿੰਦੀ ਹੈ ਅਤੇ ਇਸ ਨਾਲ ਵਿਅਕਤੀ ਦਾ ਬੁਢਾਪਾ ਵੀ ਆਰਥਿਕ ਮਜ਼ਬੂਤੀ ਨਾਲ ਗੁਜ਼ਰ ਜਾਂਦਾ ਹੈ l
ਨਿਊਜ਼ੀਲੈਂਡ ਵਿੱਚ ਘਰਾਂ ਦੇ ਖੇਤਰ ਨਾਲ ਜੁੜੀ ਹੋਰ ਜਾਣਕਾਰੀ ਮੇਰੀ ਕਿਤਾਬ Homless to Multi-Millionaire ਵਿੱਚ ਪੜ੍ਹ ਸਕਦੇ ਹੋ l ਕਿਤਾਬ ਮੇਰੇ ਕੋਲੋਂ ਜਾਂ ਟਰੇਡ ਮੀ ਤੋਂ ਖਰੀਦ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147