ਕਾਮਯਾਬੀ ਦੀ ਪਰਿਭਾਸ਼ਾ ਹਰ ਇੱਕ ਵਾਸਤੇ ਅਲੱਗ ਅਲੱਗ ਹੋ ਸਕਦੀ ਹੈ l ਇਨਸਾਨ ਜਿੰਦਗੀ ਦੇ ਵੱਖ ਵੱਖ ਖੇਤਰਾਂ ਵਿੱਚ ਕਾਮਯਾਬੀ ਹਾਸਲ ਕਰਦਾ ਹੈ l ਕਿਸੇ ਵੀ ਕਾਮਯਾਬੀ ਨੂੰ ਘੱਟ ਕਰਕੇ ਨਹੀਂ ਦੇਖਿਆ ਜਾ ਸਕਦਾ l ਵੱਡੀ ਗਿਣਤੀ ਵਿੱਚ ਲੋਕ ਕਾਮਯਾਬੀ ਨੂੰ ਆਰਥਿਕ ਅਧਾਰ ਤੇ ਹੀ ਦੇਖਦੇ ਹਨ l ਕਾਮਯਾਬੀ ਕਿਸੇ ਵੀ ਖੇਤਰ ਵਿੱਚ ਹਾਸਲ ਕਰਨੀ ਹੋਵੇ ਤਾਂ ਉਸ ਨੂੰ ਹਾਸਲ ਕਰਨ ਲਈ ਕੁੱਝ ਨੁਕਤੇ ਹਮੇਸ਼ਾਂ ਲਾਭਦਾਇਕ ਹੁੰਦੇ ਹਨ ਜਿਨ੍ਹਾਂ ਦਾ ਵਰਨਣ ਹੇਠ ਲਿਖੇ ਅਨੁਸਾਰ ਹੈ :-

  • ਕਮਿਟਮੈਂਟ (Commitment) :- ਕਾਮਯਾਬੀ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਆਪਣਾ ਪੂਰਾ ਧਿਆਨ ਆਪਣੀ ਕੀਤੀ ਹੋਈ ਕਮਿਟਮੈਂਟ ਤੇ ਕੇਂਦਰਤ ਕੀਤਾ ਜਾਵੇ l
  • ਗਿਆਨ ਪ੍ਰਾਪਤੀ (Seek Knowledge):- ਕਾਮਯਾਬੀ ਪ੍ਰਾਪਤ ਕਰਨ ਲਈ ਜ਼ਰੂਰੀ ਹੈ ਕਿ ਜਿਸ ਚੀਜ਼/ਕਿੱਤੇ ਜਾਂ ਕਾਰੋਬਾਰ ਵਿੱਚ ਕਾਮਯਾਬੀ ਹਾਸਲ ਕਰਨੀ ਹੈ ਉਸ ਪ੍ਰਤੀ ਵੱਧ ਤੋਂ ਵੱਧ ਜਾਣਕਾਰੀ / ਗਿਆਨ ਇਕੱਠਾ ਕੀਤਾ ਜਾਵੇ l ਇਹ ਜ਼ਰੂਰੀ ਨਹੀਂ ਕਿ ਉਹ ਗਿਆਨ ਤੁਹਾਨੂੰ ਆਪਣੇ ਪਰਿਵਾਰ ਜਾਂ ਦੋਸਤਾਂ ਤੋਂ ਮਿਲੇ l ਉਸ ਗਿਆਨ ਨੂੰ ਹਾਸਲ ਕਰਨ ਵਾਸਤੇ ਤੁਹਾਨੂੰ ਆਪਣੇ ਦੋਸਤਾਂ ਦੇ ਗਰੁੱਪ ਤੋਂ ਬਾਹਰ ਵੀ ਨਿਕਲਣਾ ਪੈ ਸਕਦਾ ਹੈ ਜਿਸ ਤੋਂ ਹਿਚਕਿਚਾਹਟ ਨਹੀਂ ਕਰਨੀ ਚਾਹੀਦੀl
  • ਅਨੰਦਮਈ ਸਫ਼ਰ (Make journey fun):- ਕਾਮਯਾਬੀ ਹਾਸਲ ਕਰਨ ਲਈ ਜ਼ਰੂਰੀ ਹੈ ਕਿ ਆਪਣੇ ਸਫ਼ਰ ਨੂੰ ਅਨੰਦਮਈ ਬਣਾਇਆ ਜਾਵੇ l ਇਸ ਨਾਲ ਕਾਮਯਾਬੀ ਦਾ ਸਫ਼ਰ ਆਸਾਨ ਹੋ ਜਾਂਦਾ ਹੈ ਅਤੇ ਸਫ਼ਰ ਤੋਂ ਤੁਸੀਂ ਉਕਤਾਉਂਦੇ (Bore) ਨਹੀਂ l
  • ਨਾਂਹ ਪੱਖੀ ਸੋਚ (Negative Thinking):- ਕਾਮਯਾਬੀ ਹਾਸਲ ਕਰਨ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਤੁਸੀਂ ਨਾਂਹ ਪੱਖੀ ਲੋਕਾਂ ਤੋਂ ਦੂਰ ਰਹੋ ਜਾਂ ਉਨ੍ਹਾਂ ਦੀ ਸੰਗਤ ਤੋਂ ਬਚੋ l ਉਹ ਹਮੇਸ਼ਾਂ ਤੁਹਾਨੂੰ ਗਲਤ ਸਾਬਤ ਕਰਨ ਦੀ ਕੋਸ਼ਿਸ਼ ਵਿੱਚ ਰਹਿਣਗੇ l ਉਨ੍ਹਾਂ ਦੇ ਜਿਆਦਾ ਸੰਪਰਕ ਵਿੱਚ ਰਹਿਣ ਨਾਲ ਤੁਸੀਂ ਆਪਣਾ ਰਸਤਾ ਭਟਕ ਸਕਦੇ ਹੋ l ਨਾਂਹ ਪੱਖੀ ਸੋਚ ਵਾਲੇ ਲੋਕਾਂ ਨੂੰ ਵਧੀਆ ਹਲਾਤਾਂ ਵਿੱਚੋਂ ਵੀ ਬੁਰੇ ਹਲਾਤ ਨਜ਼ਰ ਆਉਣਗੇ l
  • ਆਪਣੀ ਭਵਿੱਖਬਾਣੀ ਕਰੋ (Use your imagination):- ਹਾਲਾਂਕਿ ਭਵਿੱਖਬਾਣੀ ਦਾ 100% ਸੱਚ ਹੋਣਾ ਸੰਭਵ ਨਹੀਂ ਹੁੰਦਾ ਪਰ ਫਿਰ ਵੀ ਜੇ ਤੁਸੀਂ ਆਪਣੀ ਭਵਿੱਖਬਾਣੀ ਆਪ ਕਰੋਗੇ ਤਾਂ ਉਹ ਅਸਲ ਦੇ ਲਾਗੇ ਹੀ ਹੋਵੇਗੀ ਕਿਉਂਕਿ ਤੁਹਾਡੀ ਆਪਣੀ ਕੀਤੀ ਭਵਿੱਖਬਾਣੀ ਤੁਹਾਡੀ ਆਪਣੀ ਕਾਬਲੀਅਤ ਦੇ ਹਿਸਾਬ ਨਾਲ ਹੀ ਹੋਵੇਗੀ l ਇਸ ਨਾਲ ਕਾਮਯਾਬੀ ਹਾਸਲ ਕਰਨੀ ਸੌਖੀ ਹੋ ਜਾਂਦੀ ਹੈ ਕਿਉਂਕਿ ਤੁਸੀਂ ਆਪਣੇ ਸਜਾਏ ਸੁਪਨਿਆਂ ਵਿੱਚ ਆਪਣਾ ਭਵਿੱਖ ਦੇਖਣਾ ਸ਼ੁਰੂ ਕਰ ਦਿੰਦੇ ਹੋ l
  • ਆਪਣੇ ਪ੍ਰਤੀ ਵਧੀਆ ਮਹਿਸੂਸ ਕਰਨਾ ਬੰਦ ਕਰੋ (stop being nice to you):- ਕਾਮਯਾਬੀ ਹਾਸਲ ਕਰਨ ਲਈ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਪ੍ਰਤੀ ਇਮਾਨਦਾਰ ਰਹੋ l ਕਈ ਵਾਰ ਤੁਸੀਂ ਕੋਈ ਗਲਤ ਕੰਮ ਕਰਕੇ ਵੀ ਉਸ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹੋ l ਭਾਵੇਂ ਇਸ ਨਾਲ ਤੁਸੀਂ ਆਪਣੀ ਤਸੱਲੀ ਕਰਾ ਲੈਂਦੇ ਹੋ ਪਰ ਇਹ ਕਾਮਯਾਬੀ ਵਿੱਚ ਰੁਕਾਵਟ ਹੈ ਕਿਉਂਕਿ ਤੁਸੀਂ ਇਸ ਤਰਾਂ ਕਰਕੇ ਆਪਣੀ ਨਾਕਾਮਯਾਬੀ ਨੂੰ ਲੁਕੋ ਲਿਆ ਜਿਸ ਨਾਲ ਕਾਮਯਾਬੀ ਤੋਂ ਤੁਸੀਂ ਦੂਰ ਚਲੇ ਗਏ ਅਤੇ ਤੁਸੀਂ ਆਪਣੀ ਗਲਤੀ ਸੁਧਾਰਨ ਦੇ ਯੋਗ ਨਹੀਂ ਰਹੇ l
  • ਧਿਆਨ ਭਟਕਾਊ ਚੀਜ਼ਾਂ ਤੋਂ ਦੂਰ ਰਹੋ (Get rid of distractions):- ਕਾਮਯਾਬੀ ਹਾਸਲ ਕਰਨ ਵਾਸਤੇ ਧਿਆਨ ਲਗਾਉਣਾ ਜਾਂ ਧਿਆਨ ਕੇਂਦਰਤ ਕਰਨਾ (focus) ਜ਼ਰੂਰੀ ਹੁੰਦਾ ਹੈ l ਇਸ ਕਰਕੇ ਜਿਹੜੀਆਂ ਚੀਜ਼ਾਂ ਤੁਹਾਡਾ ਧਿਆਨ ਭਟਕਾਉਂਦੀਆਂ ਹਨ ਉਨ੍ਹਾਂ ਤੋਂ ਬਚਾ ਕਰੋ l
  • ਦੂਸਰਿਆਂ ਤੇ ਨਿਰਭਰ ਨਾ ਕਰੋ (Do not rely on others):- ਜੇਕਰ ਤੁਹਾਡੀ ਕਾਮਯਾਬੀ ਦੂਸਰਿਆਂ ਤੇ ਨਿਰਭਰ ਹੈ ਤਾਂ ਇਸ ਨੂੰ ਪ੍ਰਾਪਤ ਕਰਨ ਦੇ ਮੌਕੇ ਘੱਟ ਹੁੰਦੇ ਹਨ l ਇਸ ਕਰਕੇ ਵਧੀਆ ਹੈ ਕਿ ਆਪਣੀ ਕਾਮਯਾਬੀ ਹਾਸਲ ਕਰਨ ਲਈ ਦੂਸਰਿਆਂ ਤੇ ਨਿਰਭਰ ਨਾ ਕੀਤਾ ਜਾਵੇ l
  • ਸਕੀਮ ਬਣਾਉਣੀ (Plan):- ਕਾਮਯਾਬੀ ਹਾਸਲ ਕਰਨ ਲਈ ਪੂਰੀ ਸਕੀਮ (Plan) ਬਣਾਈ ਜਾਵੇ ਅਤੇ ਉਹ ਸਕੀਮ ਲਿਖੀ ਹੋਈ ਹੋਵੇ l ਹਰ ਹਫਤੇ ਜਾਂ ਰੋਜ਼ਾਨਾ ਉਸ ਸਕੀਮ ਨੂੰ ਦੇਖਿਆ ਜਾਵੇ ਕਿ ਤੁਸੀਂ ਕਾਮਯਾਬੀ ਦੇ ਲਾਗੇ ਜਾ ਰਹੇ ਹੋ ਜਾਂ ਦੂਰ ? ਇਸ ਨਾਲ ਤੁਸੀਂ ਆਪਣੀ ਰਫਤਾਰ ਤੇਜ਼ ਜਾਂ ਹੌਲੀ ਕਰ ਸਕਦੇ ਹੋ l
  • ਆਪਣੇ ਆਪ ਨੂੰ ਜਲਣ ਤੋਂ ਬਚਾਓ (Protect yourself from burnout) :- ਕਾਮਯਾਬੀ ਦੀ ਪ੍ਰਾਪਤੀ ਵੱਲ ਵਧਦੇ ਹੋਏ ਦੂਜੀ ਸਕੀਮ ਵੀ ਬੈਕ ਅਪ ਦੇ ਤੌਰ ਤੇ ਰੱਖੋ l ਜੇਕਰ ਪਹਿਲੀ ਸਕੀਮ ਨਾਕਾਮਯਾਬ ਹੋ ਜਾਂਦੀ ਹੈ ਤਾਂ ਦੂਜੀ ਸਕੀਮ ਤੁਹਾਨੂੰ ਕਾਮਯਾਬੀ ਵੱਲ ਲੈ ਜਾਵੇਗੀ l ਜੇਕਰ ਇਕੋ ਸਕੀਮ ਲੈ ਕੇ ਕਾਮਯਾਬੀ ਵੱਲ ਵਧੋਗੇ ਤਾਂ ਉਸ ਸਕੀਮ ਦੇ ਫੇਲ੍ਹ ਹੋਣ ਨਾਲ ਸਭ ਕੁੱਝ ਸਮਾਪਤ ਹੋ ਸਕਦਾ ਹੈ l

ਇਨ੍ਹਾਂ ਨੁਕਤਿਆਂ ਤੇ ਚੱਲਣ ਨਾਲ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰਨ ਦੀਆਂ ਸੰਭਾਵਨਾਵਾਂ ਵਧ ਜਾਂਦੀਆਂ ਹਨ l

ਨੋਟ :- ਇਹ ਨੁਕਤੇ ਮੇਰੇ ਤਜਰਬੇ ਤੇ ਅਧਾਰਤ ਹਨ ਜੋ ਮੈਂ ਆਪਣੀ ਜਿੰਦਗੀ ਵਿੱਚ ਵਾਰ ਵਾਰ ਵਰਤੇ ਹਨ ਅਤੇ ਕਈ ਹੋਰਨਾਂ ਨੇ ਵੀ ਵਰਤੇ ਹਨ ਅਤੇ ਕਾਮਯਾਬੀ ਵੱਲ ਕਦਮ ਵਧਾਏ ਹਨ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ
006421392147