ਉਪਰੋਕਤ ਵਾਕ ਨਾਲ ਕਿਸੇ ਦੀ ਸਹਿਮਤੀ ਹੋ ਸਕਦੀ ਹੈ ਅਤੇ ਕਿਸੇ ਦੀ ਅਸਹਿਮਤੀ ਪਰ ਅੱਜ ਕਿਸਾਨਾਂ ਦੇ ਹੁਕਮ ਨਾਲ ਪੱਤਾ ਛੱਡ ਕੇ ਦਿੱਲੀ ਹਿੱਲੀ ਹੋਈ ਹੈ l ਅੱਜ ਕਿਸਾਨਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੀ ਮਾੜੀ ਕਿਸਮਤ ਉੱਪਰ ਵਾਲੇ ਨੇ ਨਹੀਂ ਲਿਖੀ ਸਗੋਂ ਹਾਕਮਾਂ ਨੇ ਲਿਖੀ ਹੈ l ਅੱਜ ਕਿਸਾਨ ਆਪਣੀ ਕਿਸਮਤ ਆਪ ਬਦਲਣ ਗਏ ਹੋਏ ਹਨ l
ਇਸ ਬਦਲੀ ਸੋਚ ਲਈ ਕਿਸਾਨ ਮਜ਼ਦੂਰ ਵਧਾਈ ਦੇ ਪਾਤਰ ਹਨ l
ਕਿਸਾਨਾਂ ਅਤੇ ਮਜ਼ਦੂਰਾਂ ਦੇ ਸੰਘਰਸ਼ ਨੂੰ ਸਲਾਮ ਹੈ l
ਕਿਸਾਨ ਯੂਨੀਅਨਾਂ ਦੇ ਆਗੂ ਵਧਾਈ ਦੇ ਪਾਤਰ ਹਨ ਜੋ ਏਨੇ ਵੱਡੇ ਕਾਫਲਿਆਂ ਨੂੰ ਅਨੁਸ਼ਾਸਨ ਵਿੱਚ ਰੱਖ ਕੇ ਸੰਘਰਸ਼ ਚਲਾ ਰਹੇ ਹਨ l ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂਆਂ ਨੂੰ ਵੀ ਸਲਾਮ ਹੈ ਜੋ ਐਨੇ ਵੱਡੇ ਕਾਫਲੇ ਨੂੰ ਅਨੁਸ਼ਾਸਨ ਵਿੱਚ ਰੱਖ ਕੇ ਸੰਘਰਸ਼ ਚਲਾ ਰਹੇ ਹਨ ਅਤੇ ਆਪਣੀ ਰਣਨੀਤੀ ਤੇ ਡਟੇ ਹੋਏ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ