15 02, 2024

ਸਮੇਂ ਦਾ ਸੱਚ

2024-02-26T03:27:50+00:00February 15th, 2024|My Poems|

ਜਿੰਦਗੀ'ਚ ਜਿਨ੍ਹਾਂ ਕੁੱਝ ਪਾਉਣਾ ਹੋਵੇ, ਰਹਿੰਦੇ ਨੇ ਹਮੇਸ਼ਾਂ ਕੁੱਝ ਕਰਦੇ l ਨਵੇਂ ਰਾਹਾਂ ਨੂੰ ਭਾਲਣ ਵਾਲੇ, ਦੂਜਿਆਂ ਦੇ ਚਾਰੇ ਨਹੀਂ ਚਰਦੇ l ਨਸ਼ਿਆਂ ਤੋਂ ਪਾਸੇ ਰਹਿੰਦੇ, ਲਗਾਉਂਦੇ ਨਹੀਂ ਕਦੇ ਜਰਦੇ l ਸੱਚ ਦੇ ਉੱਤੇ ਪਹਿਰਾ ਦਿੰਦੇ, ਪਾਉਂਦੇ ਨਹੀਂ ਕਦੇ ਪਰਦੇ

5 02, 2024

ਬੱਚਿਆਂ ਨੂੰ ਨਸੀਅਤ

2024-02-26T03:26:20+00:00February 5th, 2024|My Poems|

ਬੱਚਿਓ ਰੱਬ'ਚ ਯਕੀਨ ਨਾ ਕਰਿਓ, ਇਥੋਂ ਯੱਭ ਹੀ ਪੱਲੇ ਪੈਂਦਾ l ਆਪਣੀ ਰਾਖੀ ਨਾ ਇਹ ਕਰ ਸਕਦਾ, ਹੋਰਾਂ ਦਾ ਰਾਖਾ ਬਣਦਾ ਰਹਿੰਦਾ l ਭਾਵਨਾ ਇਸ ਦੀ ਬੜੀ ਹੈ ਕੋਮਲ, ਬਿਨਾਂ ਸੇਕ ਤੋਂ ਪਿਘਲਦਾ ਰਹਿੰਦਾ l ਵਿਰੋਧੀ ਵਿਚਾਰ ਨਾ ਬਰਦਾਸ਼ਤ ਕਰੇ,

4 02, 2024

ਮਿੱਤਰ

2024-02-26T03:25:48+00:00February 4th, 2024|My Poems|

ਜ਼ਿੰਦਗੀ ਵਿੱਚ ਕੁੱਝ ਮਿੱਤਰਾਂ ਝੂਠ ਬੋਲ ਖਿੱਚ ਥੱਲੇ ਲਾਇਆ, ਸਾਹਮਣੇ ਮਿਲੇ ਆਖਦੇ ਤੇਰੇ ਵਰਗਾ ਚੰਗਾ ਦੁਨੀਆਂ ਤੇ ਵਿਰਲਾ ਆਇਆ l ਮੈਨੂੰ ਵੀ ਲੱਗਾ ਇਹੋ ਜਿਹਾ ਮਿੱਤਰ ਪਹਿਲਾਂ ਨਾ ਥਿਆਇਆ, ਅਵਤਾਰ ਆਪਣਾ ਕਹਿ ਕੇ ਵੀ ਜਿਸ ਖੁਰਦਪੁਰੀਏ ਨੂੰ ਥੱਲੇ ਲਾਇਆ l

24 01, 2024

ਧਰਮ ਦੇ ਰਾਖੇ

2024-02-26T03:25:04+00:00January 24th, 2024|My Poems|

ਆਪੇ ਬਣ ਗਏ ਧਰਮ ਦੇ ਰਾਖੇ, ਕੱਟੜ ਧਰਮੀ ਦੇਖੋ ਅੱਜ l ਲਾ ਕੇ ਸੋਧਾ ਰੱਖ ਦੇਣ, ਬਣਾ ਕੇ ਕੋਈ ਨਾ ਕੋਈ ਪੱਜ l ਕਨੂੰਨ ਦੀ ਨਾ ਕੀਮਤ ਰਹਿ ਗਈ ਆਪੇ ਬਣੀ ਫਿਰਦੇ ਨੇ ਜੱਜ l ਮੰਦਬੁੱਧੀ ਵਾਲੇ ਨੂੰ ਵੀ ਟੁੱਟ

20 01, 2024

ਅਸੂਲ

2024-02-26T03:24:39+00:00January 20th, 2024|My Poems|

ਲੁਕ ਛਿਪ ਕੇ ਰਹਿੰਦੇ ਨਹੀਂ, ਰੱਖੇ ਪੱਕੇ ਆਪਣੇ ਅੱਡੇ ਆ l ਵੈਰ ਵਿਰੋਧ ਰੱਖਿਆ ਨਹੀਂ, ਨਾ ਹੀ ਗੁੱਸੇ ਕਦੇ ਕੱਢੇ ਆ l ਮਤਲਬ ਲਈ ਨੇੜੇ ਨਹੀਂ ਗਏ, ਨਾ ਹੀ ਪੁਰਾਣੇ ਛੱਡੇ ਆ l ਹਿੰਮਤ, ਹੋਂਸਲਾ, ਦਲੇਰੀ ਰੱਖੇ ਪੱਲੇ, ਭਾਵੇਂ ਡਿਗੇ

14 01, 2024

ਇਕੱਠ

2024-02-26T03:23:40+00:00January 14th, 2024|My Poems|

ਮਰਨ ਮਾਰਨ ਦੀ ਗੱਲ ਕਰਕੇ, ਕਿਹੜਾ ਨਵਾਂ ਸਮਾਜ ਬਣਾਵੋਗੇ ? ਕਈਆਂ ਨੂੰ ਤਾਂ ਪਹਿਲਾਂ ਚਾਰ ਦਿੱਤਾ, ਹੋਰ ਕਿੰਨਿਆਂ ਤੱਕ ਚਾਰੋਗੇ? ਬਥੇਰਿਆਂ ਤਾਈਂ ਪਹਿਲਾਂ ਡੋਬ ਦਿੱਤਾ, ਕੀ ਕਦੇ ਕਿਸੇ ਨੂੰ ਤਾਰੋਗੇ? ਇਕੱਲਿਆਂ ਜਿੱਤਣ ਦੀ ਆਸ ਨਹੀਂ, ਬਾਕੀਆਂ ਨੂੰ ਵੀ ਨਾਲ ਰਲਾਵੋਗੇ

3 12, 2023

ਬੁਰੇ ਹਲਾਤ

2024-02-26T03:19:06+00:00December 3rd, 2023|My Poems|

ਦੇਖੀ ਨਾ ਭਾਰਤ ਵਿੱਚ ਕਮੀ ਕੋਈ, ਮੰਦਰ, ਮਸਜਿਦ ਤੇ ਭਗਵਾਨ ਦੀ l ਵੱਖ ਵੱਖ ਜਾਤਾਂ ਤੇ ਧਰਮ ਦੇਖੇ, ਘਾਟ ਹਰ ਵੇਲੇ ਦਿਸੇ ਇਨਸਾਨ ਦੀ l ਬਹੁਤ ਗਰੀਬੀ ਰੇਖਾ ਤੋਂ ਥੱਲੇ ਜਿਉਂਦੇ, ਛੱਤ ਜਿਨ੍ਹਾਂ ਦੇ ਸਿਰ ਤੇ ਨਾ ਮਕਾਨ ਦੀ l

2 12, 2023

ਸੋਚ ਸੋਚ ਸਾਰੀ ਜਿੰਦਗੀ ਤੁਰਦਾ ਰਿਹਾ

2024-02-26T03:18:39+00:00December 2nd, 2023|My Poems|

ਸੋਚ ਸੋਚ ਸਾਰੀ ਜਿੰਦਗੀ ਤੁਰਦਾ ਰਿਹਾ, ਲੱਗਿਆ ਹਰ ਪਲ ਜਿਵੇਂ ਮੁਸਾਫ਼ਿਰ ਹੋ ਗਿਆ l ਅਵਤਾਰ ਨੂੰ ਬੜਾ ਕੁੱਝ ਸਮਝ ਨਾ ਆਇਆ, ਖੁਰਦਪੁਰੀਆ ਜਦ ਤੱਕ ਨਹੀਂ ਕਾਫ਼ਿਰ ਹੋ ਗਿਆ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

18 11, 2023

ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ

2024-02-26T03:16:24+00:00November 18th, 2023|My Poems|

ਡੂੰਘਾ ਸੋਚਣ ਵਾਲਿਆਂ ਕੋਲ ਸਵਾਲ ਹੁੰਦੇ ਨੇ, ਸ਼ਰਧਾਲੂਆਂ ਦੇ ਕੋਲ ਬਵਾਲ ਹੁੰਦੇ ਨੇ l ਖੁਰਦਪੁਰੀਆ ਨਾਂਹ ਪੱਖੀ ਕਰਨ ਸ਼ਿਕਾਇਤਾਂ, ਅਵਤਾਰ ਹਾਂ ਪੱਖੀ ਕਰਦੇ ਕਮਾਲ ਹੁੰਦੇ ਨੇ l -ਅਵਤਾਰ ਤਰਕਸ਼ੀਲ ਨਿਊਜ਼ੀਲੈਂਡ

12 11, 2023

ਅਖੌਤੀ ਭਗਵਾਨ

2024-02-26T03:14:47+00:00November 12th, 2023|My Poems|

ਦੀਵੇ ਬਾਲ ਬਾਲ ਬਨੇਰੇ ਰੁਸ਼ਨਾਉਂਦੇ ਰਹੇ, ਦਿਮਾਗ ਤਾਂ ਹਨੇਰਿਆਂ ਨਾਲ ਭਰੇ ਰਹੇ l ਖਾਣ ਤੇ ਲਗਾਉਣ ਨੂੰ ਤੇਲ ਨਾ ਜੁੜਿਆ, ਤੇਲ ਪਾ ਪਾ ਜੋਤਾਂ ਭਾਵੇਂ ਜਗਾਉਂਦੇ ਰਹੇ l ਧੂਏਂ ਨੇ ਵਾਤਾਵਰਣ ਖਰਾਬ ਕਰ ਦਿੱਤਾ, ਅਵਤਾਰ ਪੂਜਾ ਕਰ ਕਾਲਜੇ ਸਾਡੇ ਠਰੇ

Go to Top