ਧਾਰਮਿਕ ਅਸਥਾਨਾਂ ਦਾ ਮਕਸਦ ਲੋਕਾਂ ਨੂੰ ਹੱਕ, ਸੱਚ, ਮਿਹਨਤ, ਕਿਰਤ ਅਤੇ ਇਮਾਨਦਾਰੀ ਨਾਲ ਜੋੜਨਾ ਹੁੰਦਾ ਸੀ l ਲੋੜਵੰਦਾਂ ਦੀ ਮੱਦਦ ਕਰਨੀ ਸਿਖਾਈ ਜਾਂਦੀ ਸੀ l ਲੋੜਵੰਦਾਂ ਦੀ ਲੋੜ ਪੂਰੀ ਵੀ ਕੀਤੀ ਜਾਂਦੀ ਸੀ l ਜਿਆਦਾ ਲੋਕ ਪੜ੍ਹੇ ਲਿਖੇ ਨਹੀਂ ਸਨ ਜਿਸ ਕਰਕੇ ਉੱਥੇ ਪੜ੍ਹਾਇਆ ਵੀ ਜਾਂਦਾ ਸੀ l
ਅੱਜ ਦੇ ਯੁੱਗ ਵਿੱਚ ਜੇਕਰ ਕੋਈ ਇਹ ਕੰਮ ਖੁਦ ਕਰਨ ਲੱਗ ਪਵੇ ਤਾਂ ਉਸ ਨੂੰ ਧਾਰਮਿਕ ਅਸਥਾਨਾਂ ਤੇ ਨਾ ਜਾ ਕੇ ਕੋਈ ਫਰਕ ਨਹੀਂ ਪੈਂਦਾ l
ਜਿਹੜਾ ਵਿਅਕਤੀ ਧਾਰਮਿਕ ਅਸਥਾਨਾਂ ਤੇ ਜਾ ਕੇ ਵੀ ਇਹ ਕੰਮ ਨਹੀਂ ਕਰਦਾ, ਉਸ ਨੂੰ ਧਾਰਮਿਕ ਅਸਥਾਨਾਂ ਤੇ ਜਾਣ ਦਾ ਕੋਈ ਲਾਭ ਨਹੀਂ ਹੁੰਦਾ l
ਵਿਅਕਤੀ ਦੇ ਵਿਚਾਰਾਂ ਵਿੱਚੋਂ ਧਰਮ ਦੀ ਮਹਿਕ ਆਉਣੀ ਜ਼ਰੂਰੀ ਹੁੰਦੀ ਹੈ ਸਿਰਫ ਪਹਿਰਾਵੇ (ਕੱਪੜਿਆਂ) ਵਿੱਚੋਂ ਨਹੀਂ l ਨਹਾਉਣ ਨਾਲ ਸਰੀਰ ਦੀ ਮੈਲ ਲਹਿ ਜਾਂਦੀ ਹੈ ਪਰ ਨਹਾਉਣ ਨਾਲ ਕਦੇ ਵੀ ਮਨ ਦੀ ਮੈਲ ਨਹੀਂ ਉੱਤਰਦੀ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147