ਪੰਜਾਬ ਵਿੱਚ ਵੱਡੀ ਗਿਣਤੀ ਲੋਕ ਬਹੁਤ ਵਿਅਸਥ ਹਨ l ਜਿਸ ਨੂੰ ਵੀ ਪੁੱਛੋ ਉਹ ਕਹਿੰਦਾ ਬਹੁਤ ਬੀਜੀ (Busy) ਹਾਂ l ਜਦੋਂ ਉਨ੍ਹਾਂ ਨੂੰ ਸਵੇਰ ਤੋਂ ਸ਼ਾਮ ਤੱਕ ਵਿਹਲੇ ਤੱਕਦਾ ਹਾਂ ਤਾਂ ਅਕਸਰ ਸੋਚਦਾ ਹਾਂ ਕਿ ਇਹ ਕਿਸ ਚੀਜ਼ ਵਿੱਚ ਬੀਜੀ ਹਨ?
ਵੱਡੀ ਗਿਣਤੀ ਮੋਟਾਪੇ ਦਾ ਸ਼ਿਕਾਰ ਹੈ l ਜਦੋਂ ਕਿਸੇ ਨੂੰ ਆਖ ਦਿਆਂ ਕਿ ਕਸਰਤ ਕਰ ਲਿਆ ਕਰ ਤਾਂ ਅਗਲਾ ਕਹਿੰਦਾ ਕਿ ਕਸਰਤ ਤਾਂ ਵਿਹਲਿਆਂ ਦਾ ਕੰਮ ਹੈ l ਕਈ ਵਾਰੀ ਹੱਸਦਿਆਂ ਆਖ ਦਿੰਦਾ ਹਾਂ ਕਿ ਤੂੰ ਵਿਹਲਾ ਹੀ ਤਾਂ ਹੈਂ l ਹੈਰਾਨੀ ਇਸ ਗੱਲ ਦੀ ਹੁੰਦੀ ਹੈ ਜਦੋਂ ਵਿਹਲਾ ਵੀ ਆਪਣੇ ਆਪ ਨੂੰ ਵਿਹਲਾ ਨਹੀਂ ਅਖਵਾਉਣਾ ਚਾਹੁੰਦਾ l
ਜਦੋਂ ਕਿਤੇ ਲੜਾਈ ਹੋ ਜਾਵੇ, ਦੁਰਘਟਨਾ ਹੋ ਜਾਵੇ ਜਾਂ ਚੋਰੀ ਹੋ ਜਾਵੇ ਤਾਂ 40-50 ਜਣੇ ਉੱਥੇ ਅਕਸਰ ਦੋ ਤਿੰਨ ਘੰਟੇ ਖੜ੍ਹੇ ਰਹਿੰਦੇ ਹਨ l ਉਸ ਸਮੇਂ ਪਤਾ ਨਹੀਂ ਉਨ੍ਹਾਂ ਕੋਲ ਸਮਾਂ ਕਿੱਥੋਂ ਆਉਂਦਾ ਹੈ?
ਜਦੋਂ ਕਿਤੇ ਬਿਜਲੀ ਵਾਲੇ ਕੋਈ ਟਰਾਂਸਫਾਰਮਰ ਠੀਕ ਕਰਦੇ ਹੋਣ ਤਾਂ ਉੱਥੇ 15-20 ਜਣੇ ਉਨ੍ਹਾਂ ਨੂੰ ਦੇਖਣ ਵਾਲੇ ਖੜ੍ਹੇ ਹੁੰਦੇ ਹਨ l
50 ਕੁ ਸਾਲ ਦੀ ਉਮਰ ਵਾਲੇ ਜੋ ਕਿਸੇ ਨਾ ਕਿਸੇ ਨੌਕਰੀ ਨੂੰ ਕਰਕੇ ਪੈਨਸ਼ਨ ਆਏ ਹੁੰਦੇ ਹਨ l ਉਹ ਅਕਸਰ ਦੋ ਦੋ ਚਾਰ ਚਾਰ ਦੇ ਗਰੁੱਪਾਂ ਵਿੱਚ ਬੈਠੇ ਗੱਲਾਂ ਕਰਦੇ ਮਿਲ ਜਾਂਦੇ ਹਨ ਪਰ ਅਕਸਰ ਕਸਰਤ ਨਹੀਂ ਕਰਦੇ l
ਪਤਾ ਨਹੀਂ ਮੈਂ ਉਨ੍ਹਾਂ ਦੀ ਗੱਲ ਨਹੀਂ ਸਮਝਦਾ ਜਾਂ ਉਹ ਮੇਰੀ ਗੱਲ ਨਹੀਂ ਸਮਝਦੇ?
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
06421392147