ਮੈਂ ਨਿਊਜ਼ੀਲੈਂਡ ਵਿੱਚ ਪਿਛਲੇ 26 ਸਾਲਾਂ ਤੋਂ ਘਰਾਂ ਦੇ ਖੇਤਰ ਵਿੱਚ ਲਗਾਤਾਰ ਇਨਵੈਸਟ ਕਰ ਰਿਹਾ ਹਾਂ l ਇਸ ਸਮੇਂ ਦੌਰਾਨ ਬਹੁਤ ਸਾਰੇ ਨਵੇਂ ਚੇਹਰੇ ਇਸ ਖੇਤਰ ਵਿੱਚ ਆਏ ਅਤੇ ਅਲੋਪ ਹੋ ਗਏ l ਬਹੁਤ ਘੱਟ ਗਿਣਤੀ ਹੈ ਜਿਨ੍ਹਾਂ ਨੇ ਇਸ ਸੈਕਟਰ ਵਿੱਚ ਜ਼ਿਕਰਯੋਗ ਤਰੱਕੀ ਕੀਤੀ l
ਇਸ ਤਰਾਂ ਕਿਉਂ? ਘਰ ਤਾਂ ਉਹੀ ਹਨ ਪਰ ਕੁੱਝ ਲੋਕ ਇਨ੍ਹਾਂ ਵਿੱਚ ਮਿਲੀਅਨਾਂ ਡਾਲਰ ਬਣਾ ਲੈਂਦੇ ਹਨ ਅਤੇ ਕੁੱਝ ਸਭ ਕੁੱਝ ਗੁਆ ਲੈਂਦੇ ਹਨ l
ਫਰਕ ਹੈ ਇਸ ਖੇਤਰ ਵਿੱਚ ਸਹੀ ਜਾਣਕਾਰੀ ਨਾ ਹੋਣਾ ਜਾਂ ਸਹੀ ਜਾਣਕਾਰੀ ਸਹੀ ਸਮੇਂ ਤੇ ਨਾ ਵਰਤ ਸਕਣਾ l
ਇਸ ਤੋਂ ਵੀ ਵੱਡਾ ਫਰਕ ਹੈ ਕਿ ਸਾਨੂੰ ਆਉਣ ਵਾਲੇ ਸਮੇਂ ਵਿੱਚ ਘਰਾਂ ਦੇ ਮੋਰਗੇਜ਼ ਦੀਆਂ ਦਰਾਂ ਬਾਰੇ ਅੰਦਾਜ਼ਾ ਨਾ ਹੋਣਾ l
ਕਈ ਵਾਰੀ ਕਰਜ਼ਾ ਦੇਣ ਵਾਲੇ ਅਦਾਰੇ ਕੁੱਝ ਸਾਲਾਂ ਲਈ ਮੋਰਗੇਜ਼ ਤੇ ਸਸਤਾ ਵਿਆਜ਼ ਆਫਰ ਕਰਦੇ ਹਨ ਅਤੇ ਗਾਹਕ ਫਿਕਸ ਵਿਆਜ਼ ਵਿੱਚ ਫਸ ਜਾਂਦੇ ਹਨ l ਬਾਦ ਵਿੱਚ ਵਿਆਜ਼ ਹੋਰ ਸਸਤਾ ਹੋ ਜਾਂਦਾ ਹੈ ਜਾਂ ਜਦੋਂ ਉਹ ਫਿਕਸ ਕੀਤਾ ਵਿਆਜ਼ ਫਲੋਟਿੰਗ ਤੇ ਆਉਂਦਾ ਹੈ ਤਾਂ ਵਿਆਜ਼ ਬਹੁਤ ਜਿਆਦਾ ਵਧਿਆ ਹੁੰਦਾ ਹੈ l ਇਸ ਤਰਾਂ ਗਾਹਕ ਜਿਸ ਵਿਆਜ਼ ਨੂੰ ਚੰਗਾ ਸਮਝ ਕੇ ਫਸਿਆ ਹੁੰਦਾ ਹੈ ਉਹੀ ਮਾੜਾ ਸਾਬਤ ਹੁੰਦਾ ਹੈ l
ਪਿਛਲੇ ਕੁੱਝ ਸਾਲਾਂ ਵਿੱਚ ਬਹੁਤ ਸਾਰੇ ਘਰਾਂ ਤੇ ਕਰਜ਼ਾ ਲੈਣ ਵਾਲਿਆਂ ਨੇ ਬਹੁਤ ਜਿਆਦਾ ਵਿਆਜ਼ ਭਰਿਆ l ਵੱਧ ਵਿਆਜ਼ ਭਰਨ ਵਾਲਿਆਂ ਵਿੱਚ ਰੀਅਲ ਐਸਟੇਟ ਏਜੇਂਟ, ਮੋਰਗੇਜ਼ ਬ੍ਰੋਕਰ, ਬੈਂਕਾਂ ਵਿੱਚ ਕੰਮ ਕਰਨ ਵਾਲੇ ਅਤੇ ਆਮ ਲੋਕ ਸ਼ਾਮਿਲ ਸਨ l ਇਸ ਤੋਂ ਪਤਾ ਲਗਦਾ ਹੈ ਕਿ ਵੱਡੀ ਗਿਣਤੀ ਦੇ ਵਿਆਜ਼ ਦੀਆਂ ਦਰਾਂ ਬਾਰੇ ਅੰਦਾਜ਼ੇ ਗਲਤ ਨਿਕਲੇ l
ਸੰਨ 2021 ਵਿੱਚ ਪੰਜ ਸਾਲਾਂ ਦਾ ਫਿਕਸ ਕਰਜ਼ਾ ਲੈਣ ਲਈ ਵਿਆਜ਼ ਦਰ 2.49% ਸੀ l ਉਸ ਸਮੇਂ ਮੈਂ ਆਪਣੇ ਤਕਰੀਬਨ ਸਾਰੇ ਕਰਜ਼ੇ 2.99% ਤੇ ਪੰਜ ਸਾਲ ਵਾਸਤੇ (2026 ਤੱਕ) ਫਿਕਸ ਕਰ ਦਿੱਤੇ ਜਿਸ ਕਾਰਣ ਮੈਂ ਅਜੇ ਵੀ ਉਨ੍ਹਾਂ ਕਰਜ਼ਿਆਂ ਤੇ ਓਨਾ ਹੀ ਵਿਆਜ਼ ਦੇ ਰਿਹਾ ਹਾਂ l ਬਿਜਨਸ ਕਰਜ਼ਾ ਹੋਣ ਕਾਰਣ ਮੈਨੂੰ ਆਮ ਗਾਹਕਾਂ ਨਾਲੋਂ ਅੱਧਾ ਪ੍ਰਤੀਸ਼ਤ ਕਰਜ਼ਾ ਮਹਿੰਗਾ ਮਿਲਦਾ ਹੈ ਜਿਸ ਤਰਾਂ 2021 ਵਿੱਚ ਜਦੋਂ ਵਿਆਜ਼ ਦੀ ਦਰ 2.49% ਸਲਾਨਾ ਸੀ ਤਾਂ ਉਸ ਵੇਲੇ ਮੈਨੂੰ ਵਿਆਜ਼ ਦੀ ਦਰ 2.99% ਤੇ ਕਰਜ਼ਾ ਮਿਲਿਆ l
ਮੈਨੂੰ ਅਕਸਰ ਬਹੁਤ ਸਾਰੇ ਲੋਕਾਂ ਦੇ ਫੋਨ ਆ ਜਾਂਦੇ ਹਨ ਕਿ ਕਿੰਨੇ ਸਾਲਾਂ ਵਾਸਤੇ ਕਰਜ਼ਾ ਫਿਕਸ ਕਰਾਈਏ? ਮੈਂ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਨਹੀਂ ਹਾਂ ਜਿਸ ਕਾਰਣ ਮੈਨੂੰ ਦੂਜਿਆਂ ਨੂੰ ਸਲਾਹ ਦੇਣ ਦੀ ਕਨੂੰਨਨ ਤੌਰ ਤੇ ਇਜ਼ਾਜ਼ਤ ਨਹੀਂ ਹੈ l
ਇਸ ਕਰਕੇ ਸਭ ਨੂੰ ਖੁਦ ਇਹ ਤਜ਼ਰਬਾ ਹਾਸਿਲ ਕਰਨਾ ਚਾਹੀਦਾ ਹੈ l ਇਸ ਵਾਸਤੇ ਪੜ੍ਹਿਆ ਜਾ ਸਕਦਾ ਹੈ, ਸੁਣਿਆ ਜਾ ਸਕਦਾ ਹੈ, ਸੈਮੀਨਾਰਾਂ ਵਿੱਚ ਸ਼ਾਮਿਲ ਹੋਇਆ ਜਾ ਸਕਦਾ ਹੈ ਅਤੇ ਫਿਰ ਖੁਦ ਸੋਚਣਾ ਚਾਹੀਦਾ ਹੈ ਕਿ ਹੁਣ ਕੀ ਕੀਤਾ ਜਾਵੇ? ਇਸ ਤਰਾਂ ਕੁੱਝ ਅੰਦਾਜ਼ੇ ਠੀਕ ਨਿਕਲਣਗੇ ਅਤੇ ਕੁੱਝ ਗਲਤ l ਸਹੀ ਅੰਦਾਜ਼ਿਆਂ ਤੋਂ ਤੁਸੀਂ ਫਾਇਦਾ ਚੁਕੋਗੇ ਅਤੇ ਗਲਤ ਅੰਦਾਜ਼ਿਆਂ ਤੋਂ ਤੁਸੀਂ ਸਬਕ ਸਿੱਖੋਗੇ l
ਸੰਨ 2008 ਦੀ ਆਰਥਿਕ ਮੰਦੀ ਦੌਰਾਨ ਬਹੁਤ ਲੋਕ ਘਰਾਂ ਦੇ ਖੇਤਰ ਵਿੱਚ ਘਾਟਾ ਖਾ ਗਏ ਸਨ l ਮੈਂ ਉਸ ਸਮੇਂ ਵਿੱਚ ਵੀ ਇਸ ਖੇਤਰ ਵਿੱਚ ਕਾਫੀ ਕਾਮਯਾਬੀ ਨਾਲ ਕੰਮ ਕੀਤਾ l
ਹੁਣ ਆਪਣੇ 26 ਸਾਲਾਂ ਦੇ ਤਜ਼ਰਬੇ ਦੇ ਅਧਾਰ ਤੇ ਇੱਕ ਅੰਗਰੇਜ਼ੀ ਦੀ ਕਿਤਾਬ ਲਿਖੀ ਹੈ l ਜਿਸ ਦਾ ਨਾਮ ਹੈ “Homeless to Multi-Millionaire”.
0 to 75+ Properties.
ਇਸ ਕਿਤਾਬ ਵਿੱਚ ਮੈਂ ਨਿਊਜ਼ੀਲੈਂਡ ਵਿੱਚ ਆਈਆਂ ਸਮੱਸਿਆਵਾਂ ਦਾ ਜ਼ਿਕਰ, ਸਮੱਸਿਆਵਾਂ ਦੇ ਹੱਲ ਅਤੇ ਇਕੱਲੀ ਇਕੱਲੀ ਪ੍ਰਾਪਰਟੀ ਦਾ ਹਿਸਾਬ ਕਿਤਾਬ ਲਿਖਿਆ ਹੈ ਜਿਸ ਤੋਂ ਪਤਾ ਲਗਦਾ ਹੈ ਕਿ ਕਿਸ ਤਰਾਂ ਦੀਆਂ ਪ੍ਰਾਪਰਟੀਆਂ ਖਰੀਦ ਕੇ ਮੈਂ ਜ਼ਿਕਰਯੋਗ ਤਰੱਕੀ ਕਰ ਸਕਿਆ l ਇਸ ਖੇਤਰ ਵਿੱਚ ਕਾਫੀ ਉੱਠਦੇ ਸਵਾਲਾਂ ਦੇ ਆਪਣੇ ਤਜ਼ਰਬੇ ਦੇ ਅਧਾਰ ਤੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ l ਇਸ ਕਿਤਾਬ ਨੂੰ ਲਿਖਣ ਤੋਂ ਛਪਣ ਤੱਕ ਮੇਰੇ ਸੈਂਕੜੇ ਘੰਟੇ ਲੱਗੇ ਕਿਉਂਕਿ ਮੈਨੂੰ ਪਿਛਲੇ 26 ਸਾਲਾਂ ਦਾ ਰਿਕਾਰਡ ਫਰੋਲਣਾ ਪਿਆ l ਖੁਦ ਪੜ੍ਹਨ ਦੇ ਨਾਲ ਨਾਲ ਇਹ ਕਿਤਾਬ ਦੂਜਿਆਂ ਨੂੰ ਤੋਹਫੇ ਦੇ ਤੌਰ ਤੇ ਵੀ ਦਿੱਤੀ ਜਾ ਸਕਦੀ ਹੈ l
ਇੱਕ ਕਿਤਾਬ ਦੀ ਕੀਮਤ 35 ਡਾਲਰ ਹੈ ਅਤੇ ਨਿਊਜ਼ੀਲੈਂਡ ਵਿੱਚ ਡਾਕ ਖਰਚ ਜਾਂ ਡਲਿਵਰੀ ਖਰਚ 10 ਡਾਲਰ ਹੈ l ਜੇ ਤੁਸੀਂ, ਤੁਹਾਡਾ ਕੋਈ ਦੋਸਤ ਜਾਂ ਰਿਸ਼ਤੇਦਾਰ ਪੜ੍ਹਨਾ ਚਾਹੇ ਤਾਂ ਕਿਤਾਬ ਮੇਰੇ ਪਾਸੋਂ ਖਰੀਦ ਸਕਦਾ ਹੈ l ਕਿਤਾਬ ਦੀ ਫੋਟੋ ਥੱਲੇ ਦਿੱਤੀ ਗਈ ਹੈ l ਨਿਊਜ਼ੀਲੈਂਡ ਵਿੱਚ ਜਨਮੇ ਲੋਕ ਇਸ ਕਿਤਾਬ ਨੂੰ ਪੜ੍ਹਨ ਵਿੱਚ ਬਹੁਤ ਦਿਲਚਸਪੀ ਦਿਖਾ ਰਹੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147