* ਅਸਲੀ ਪੈਸਾ, ਘਰਾਂ ਦੇ ਕਾਰੋਬਾਰ ਵਿੱਚ ਅਸਲੀ ਲੋਕਾਂ ਲਈ *
ਨਿਊਜ਼ੀਲੈਂਡ ਦੇ ਜਨਮੇ ਲੋਕਾਂ ਨੂੰ ਜਿਨ੍ਹਾਂ ਨੂੰ ਕੀਵੀ ਵੀ ਕਹਿੰਦੇ ਹਨ, ਨੂੰ ਜਦੋਂ ਪੁੱਛਿਆ ਜਾਵੇ ਕਿ ਤੁਹਾਡਾ ਡਰੀਮ (ਸੁਪਨਾ) ਕੀ ਹੈ ਤਾਂ ਉਨ੍ਹਾਂ ਵਿੱਚੋਂ ਬਹੁਤੇ ਕਹਿੰਦੇ ਹਨ ਕਿ ਉਨ੍ਹਾਂ ਕੋਲ ਇੱਕ ਘਰ ਹੋਵੇ ਇੱਕ ਹਜ਼ਾਰ ਸਕੂਏਅਰ ਮੀਟਰ ਵਿੱਚ ਅਤੇ ਇੱਕ ਇਨਵੈਸਟਮੈਂਟ ਪਰੌਪਰਟੀ ਹੋਵੇ ਜਿਸ ਤੋਂ ਬੁਢਾਪੇ ਵੇਲੇ ਉਨ੍ਹਾਂ ਨੂੰ ਪੈਨਸ਼ਨ ਦੇ ਨਾਲ ਫਾਲਤੂ ਆਮਦਨ ਹੋ ਜਾਵੇ l
ਮੈਂ ਸੋਚਦਾ ਹਾਂ ਕਿ ਸੁਪਨੇ ਸਭ ਦੇ ਪੂਰੇ ਹੋਣੇ ਚਾਹੀਦੇ ਹਨ ਪਰ ਇਸ ਤਰਾਂ ਹੁੰਦਾ ਨਹੀਂ ਹੈ l ਬਹੁਤਿਆਂ ਦੇ ਸੁਪਨੇ ਸੁਪਨੇ ਹੀ ਰਹਿ ਜਾਂਦੇ ਹਨ ਜਾਂ ਕਹਿ ਸਕਦੇ ਹਾਂ ਕਿ ਅਧੂਰੇ ਹੀ ਰਹਿ ਜਾਂਦੇ ਹਨ l
ਸੁਪਨੇ ਅਧੂਰੇ ਰਹਿਣ ਦਾ ਕਾਰਣ ਵੀ ਹੈ ਕਿ ਜਿੱਥੇ ਸੁਪਨੇ ਲੈਣੇ ਬਹੁਤ ਜ਼ਰੂਰੀ ਹੁੰਦੇ ਹਨ ਉੱਥੇ ਹੀ ਸੁਪਨੇ ਪੂਰੇ ਕਰਨ ਲਈ ਕੋਈ ਪਲੈਨ ਵੀ ਬਣਾਉਣਾ ਪੈਂਦਾ ਹੈ ਜਿਸ ਵਿੱਚ ਲੋਕ ਅਕਸਰ ਫੇਲ੍ਹ ਹੋ ਜਾਂਦੇ ਹਨ l
ਇਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਹੀ ਮੈਂ ਆਪਣੀ ਕਿਤਾਬ “ਹੋਮਲੈੱਸ ਤੋਂ ਮਲਟੀ ਮਿਲੀਅਨੇਅਰ” ਲਿਖੀ ਹੈ ਜਿਸ ਵਿੱਚ ਵਰਨਣ ਕੀਤਾ ਹੈ ਕਿ ਕਿਵੇਂ ਮੈਂ ਆਪਣੇ ਸੁਪਨੇ ਪੂਰੇ ਕੀਤੇ?
ਇਹ ਕਿਤਾਬ ਹਰ ਉਮਰ ਦੇ ਵਿਅਕਤੀ ਲਈ, ਹਰ ਕਿੱਤੇ ਨਾਲ ਜੁੜੇ ਵਿਅਕਤੀ ਲਈ ਅਤੇ ਬੱਚਿਆਂ ਲਈ ਪੜ੍ਹਨਯੋਗ ਹੈ l ਇਹ ਕਿਤਾਬਾਂ ਬਹੁਤ ਸਾਰੀਆਂ ਕੰਪਨੀਆਂ ਆਪਣੇ ਸਟਾਫ ਅਤੇ ਗਾਹਕਾਂ ਨੂੰ ਤੋਹਫੇ ਦੇ ਤੌਰ ਤੇ ਵੀ ਦੇ ਰਹੀਆਂ ਹਨ ਤਾਂ ਕਿ ਸਭ ਮੌਟੀਵੇਟ ਹੋ ਕੇ ਕਾਮਯਾਬੀ ਵੱਲ ਵਧਣ l ਪਿਛਲੇ ਚਾਰ ਪੰਜ ਹਫਤਿਆਂ ਵਿੱਚ ਕਿਤਾਬ ਦੋ ਵਾਰੀ ਸੋਲਡ ਆਊਟ ਹੋ ਚੁੱਕੀ ਹੈ l ਹੁਣ ਹੋਰ ਵੱਡੀ ਗਿਣਤੀ ਵਿੱਚ ਕਿਤਾਬਾਂ ਪਹੁੰਚੀਆਂ ਹਨ l ਤੁਸੀਂ ਅੱਜ ਹੀ ਆਰਡਰ ਕਰ ਸਕਦੇ ਹੋ l
ਰੀਅਲ ਐਸਟੇਟ ਵਿੱਚ ਰੀਅਲ ਮਨੀ ਰੀਅਲ ਲੋਕਾਂ ਲਈ ਹੀ ਹੈ ਜਿਹੜੇ ਹਮੇਸ਼ਾਂ ਕੁੱਝ ਨਾ ਕੁੱਝ ਨਵਾਂ ਕਰਦੇ ਜਾਂ ਸਿੱਖਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147