ਨਿਊਜ਼ੀਲੈਂਡ ਵਿੱਚ ਰਿਟਾਇਰ ਹੋਣ ਦੀ ਉਮਰ 65 ਸਾਲ ਹੈ ਪਰ ਅਫਸੋਸ ਇਸ ਗੱਲ ਦਾ ਹੈ ਕਿ ਵੱਡੀ ਗਿਣਤੀ ਲੋਕ ਸਾਰੀ ਉਮਰ ਸਖ਼ਤ ਮਿਹਨਤ ਕਰਨ ਤੋਂ ਬਾਦ ਵੀ ਗਰੀਬ ਹੀ ਰਿਟਾਇਰ ਹੁੰਦੇ ਹਨ l ਉਸ ਸਮੇਂ ਸਰਕਾਰ ਤੋਂ ਮਿਲੀ ਪੈਨਸ਼ਨ ਨਾਲ ਉਨ੍ਹਾਂ ਦਾ ਗੁਜ਼ਾਰਾ ਹੋਣਾ ਵੀ ਮੁਸ਼ਕਿਲ ਹੋ ਜਾਂਦਾ ਹੈ l ਇਹੀ ਕਾਰਣ ਹੈ ਕਿ ਬਹੁਤ ਲੋਕ ਤੁਹਾਨੂੰ 65 ਸਾਲ ਦੀ ਉਮਰ ਤੋਂ ਬਾਦ ਵੀ ਕੰਮ ਕਰਦੇ ਦਿਖਾਈ ਦਿੰਦੇ ਹਨ l
ਵੱਡੀ ਗਿਣਤੀ ਲੋਕ ਸਰਕਾਰ ਨੂੰ ਇਲਜ਼ਾਮ ਦਿੰਦੇ ਹਨ ਪਰ ਕੀ ਸਾਡੀ ਆਪਣੀ ਜ਼ਿੰਮੇਵਾਰੀ ਨਹੀਂ ਹੈ ਕਿ ਆਪਣੇ ਬੁਢਾਪੇ ਬਾਰੇ ਪਹਿਲਾਂ ਸੋਚੀਏ ਅਤੇ ਆਪਣੀ ਆਰਥਿਕ ਹਾਲਤ ਜੁਆਨੀ ਵੇਲੇ ਤੋਂ ਹੀ ਸੁਧਾਰੀਏ?
ਗਰੀਬ ਰਿਟਾਇਰ ਹੋਣ ਦਾ ਵੱਡਾ ਕਾਰਣ ਹੈ ਕਿ ਮਜ਼ਬੂਤ ਆਰਥਿਕਤਾ ਲਈ ਸਿਖਲਾਈ ਦੀ ਘਾਟ ਅਤੇ ਆਪਣੀਆਂ ਆਦਤਾਂ l
ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਮੈਂ 35 ਸਾਲ ਦੀ ਉਮਰ ਵਿੱਚ ਆਰਥਿਕ ਆਜ਼ਾਦੀ ਕਿਵੇਂ ਹਾਸਿਲ ਕੀਤੀ ਤਾਂ ਮੇਰੀ ਕਿਤਾਬ ਹੋਮਲੈੱਸ ਤੋਂ ਮਲਟੀ-ਮਿਲੀਅਨੇਅਰ ਪੜ੍ਹ ਸਕਦੇ ਹੋ ਜਿਸ ਵਿੱਚ ਸਟੈੱਪ ਬਾਈ ਸਟੈੱਪ ਜਾਣਕਾਰੀ ਆਪਣੇ ਤਜ਼ਰਬੇ ਦੇ ਅਧਾਰ ਤੇ ਦਿੱਤੀ ਗਈ ਹੈ l
ਜ਼ਿੰਦਗੀ ਵਿੱਚ ਜੋ ਸਾਨੂੰ ਪਤਾ ਹੈ ਉਸ ਕਰਕੇ ਅਸੀਂ ਕਦੇ ਪਿੱਛੇ ਨਹੀਂ ਰਹਿੰਦੇ ਪਰ ਜੋ ਸਾਨੂੰ ਨਹੀਂ ਪਤਾ ਉਸ ਕਰਕੇ ਹੀ ਪਿੱਛੇ ਰਹਿੰਦੇ ਹਾਂ l
ਕਿਤਾਬਾਂ ਰਾਹੀਂ ਅਸੀਂ ਦੂਜਿਆਂ ਦਾ ਤਜ਼ਰਬਾ ਹਾਸਿਲ ਕਰਦੇ ਹਾਂ ਅਤੇ ਦੂਜਿਆਂ ਦੀਆਂ ਗਲਤੀਆਂ ਤੋਂ ਸਿੱਖਦੇ ਹਾਂ l
ਆਓ ਹਰ ਰੋਜ਼ ਕੁੱਝ ਨਵਾਂ ਸਿੱਖਣ ਦੀ ਕੋਸ਼ਿਸ਼ ਕਰੀਏ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147