ਜਦੋਂ ਸਾਡੀ ਆਰਥਿਕ ਸਥਿਤੀ ਡਾਵਾਂਡੋਲ ਹੋਵੇ ਤਾਂ ਅਸੀਂ ਮਾਨਸਿਕ ਤੌਰ ਤੇ ਪ੍ਰੇਸ਼ਾਨ ਹੋ ਜਾਂਦੇ ਹਾਂ l ਉਸੇ ਮਾਨਸਿਕ ਪ੍ਰੇਸ਼ਾਨੀ ਕਾਰਣ ਅਕਸਰ ਪਰਿਵਾਰ ਵਿੱਚ ਕਲੇਸ਼ ਚੱਲਦਾ ਰਹਿੰਦਾ ਹੈ ਜੋ ਕਈ ਵਾਰੀ ਪਰਿਵਾਰਾਂ ਦੇ ਟੁੱਟਣ ਦਾ ਕਾਰਣ ਬਣਦਾ ਹੈ l
ਅੱਜ ਸਮਾਜ ਵਿੱਚ ਨਿਗ੍ਹਾ ਮਾਰੀਏ ਤਾਂ 80% ਤੋਂ ਵੱਧ ਲੋਕ ਕਿਸੇ ਨਾ ਕਿਸੇ ਮਾਨਸਿਕ ਰੋਗ ਦਾ ਸ਼ਿਕਾਰ ਹਨ l ਬਹੁਤੇ ਮਾਨਸਿਕ ਰੋਗਾਂ ਦੀ ਜੜ੍ਹ ਕਮਜ਼ੋਰ ਆਰਥਿਕਤਾ ਨਾਲ ਜੁੜਦੀ ਹੈ l
ਜੇਕਰ ਕਿਸੇ ਦੀ ਆਰਥਿਕ ਹਾਲਤ ਕਮਜ਼ੋਰ ਹੈ ਤਾਂ ਸਮਝੋ ਕਿ ਜੋ ਉਸ ਨੇ ਸਿੱਖਿਆ ਉਹ ਕੰਮ ਨਹੀਂ ਆ ਰਿਹਾ ਜਾਂ ਇਹ ਕਹਿ ਸਕਦੇ ਹਾਂ ਕਿ ਜੋ ਉਸ ਨੇ ਸਿੱਖਿਆ ਉਸ ਨੂੰ ਉਸ ਤੋਂ ਵੱਧ ਸਿੱਖਣ ਦੀ ਲੋੜ ਹੈ ਜਾਂ ਕੁੱਝ ਵੱਖਰਾ ਸਿੱਖਣ ਦੀ ਲੋੜ ਹੈ l
ਮੇਰੇ ਕੋਲ ਬਹੁਤ ਸਾਰੇ ਮਿਲਣ ਆਏ ਲੋਕਾਂ ਨੇ ਜਦੋਂ ਆਪਣਾ ਦਰਦ ਬਿਆਨ ਕੀਤਾ ਉਹ ਮੇਰੇ ਵਾਸਤੇ ਸੁਣਨਾ ਵੀ ਮੁਸ਼ਕਿਲ ਸੀ l
ਆਏ ਵਿਅਕਤੀ ਨਾਲ ਹਮਦਰਦੀ ਪਰਗਟ ਕਰ ਦੇਣਾ ਹੀ ਕਾਫੀ ਨਹੀਂ ਹੁੰਦਾ l
ਜਦੋਂ ਵੀ ਕੋਈ ਆਪਣਾ ਦਰਦ ਬਿਆਨ ਕਰਦਾ ਤਾਂ ਮੈਨੂੰ ਆਪਣੀ ਕਮਜ਼ੋਰ ਆਰਥਿਕਤਾ ਦਾ ਚੇਤਾ ਆ ਜਾਂਦਾ ਜਦੋੰ ਮੈਂ ਸੜਕਾਂ ਕਿਨਾਰੇ ਸੌਂਦਾ ਹੁੰਦਾ ਸੀ ਜਾਂ ਸੜਕਾਂ ਕਿਨਾਰੇ ਬਣੇ ਰੈਸਟ ਏਰੀਆ ਵਿੱਚ ਸੌਂਦਾ ਹੁੰਦਾ ਸੀ l ਇਹ ਸਭ ਕੁੱਝ ਦੇਖ ਕੇ ਮੈਂ ਕੁੱਝ ਕਰਨਾ ਚਾਹੁੰਦਾ ਸੀ l
ਮੈਂ ਆਪਣੇ ਤਜ਼ਰਬੇ ਦੇ ਅਧਾਰ ਤੇ ਕਿਤਾਬ ਲਿਖੀ ਜਿਸ ਦਾ ਨਾਮ ਹੈ Homeless to Multi-Millionaire. ਇਸ ਕਿਤਾਬ ਵਿੱਚ ਹੌਲੀ ਹੌਲੀ ਆਪਣੇ ਕਦਮ ਬੇਘਰ ਵਿਅਕਤੀ ਤੋਂ ਆਰਥਿਕ ਮਜ਼ਬੂਤੀ ਵੱਲ ਵਧਦੇ ਦਿਖਾਏ ਹਨ l ਇਹ ਰਾਤੋ ਰਾਤ ਦਾ ਸਫ਼ਰ ਨਹੀਂ ਹੈ l ਇਸ ਵਾਸਤੇ ਸਿੱਖਿਆ ਦੀ ਲੋੜ ਪਈ, ਪਲੈਨਿੰਗ ਦੀ ਲੋੜ ਪਈ, ਸਰਚ ਦੀ ਲੋੜ ਪਈ, ਆਪਣੇ ਕੰਮ ਦੇ ਢੰਗ ਬਦਲੇ ਅਤੇ ਆਪਣੀ ਸੋਚ ਬਦਲੀ l ਇਸ ਕਿਤਾਬ ਵਿੱਚ ਇਹ ਸਭ ਕੁੱਝ ਬਿਆਨ ਕੀਤਾ ਗਿਆ ਹੈ l
ਮੈਨੂੰ ਪੂਰੀ ਆਸ ਹੈ ਕਿ ਇਹ ਕਿਤਾਬ ਨਿਊਜ਼ੀਲੈਂਡ ਦੀ ਰੇਸੀਡੈਂਸ਼ਲ ਪ੍ਰਾਪਰਟੀ ਇਨਵੈਸਟਮੈਂਟ ਵਿੱਚ ਦਿਲਚਸਪੀ ਰੱਖਣ ਵਾਲਿਆਂ ਲਈ, ਘਰ ਖਰੀਦਣ /ਵੇਚਣ ਵਾਲਿਆਂ ਲਈ, ਰੈਨੋਵੇਸ਼ਨ ਕਰਨ ਵਾਲਿਆਂ ਲਈ, ਹੋਮਲੈੱਸ ਲੋਕਾਂ ਲਈ ਅਤੇ ਨੌਜਵਾਨ ਉਮਰ ਵਿੱਚ ਆਰਥਿਕ ਆਜ਼ਾਦੀ ਭਾਲਣ ਵਾਲੇ ਲੋਕਾਂ ਲਈ ਲਾਹੇਵੰਦ ਹੋਵੇਗੀ ਜਿਨ੍ਹਾਂ ਨੇ ਅਜੇ ਪਹਿਲਾ ਘਰ ਹੀ ਖਰੀਦਣਾ ਹੈ l
ਕਿਤਾਬ ਖਰੀਦਣ ਲਈ ਮੇਰੇ ਨਾਲ ਸੰਪਰਕ ਕਰ ਸਕਦੇ ਹੋ l
ਕਿਤਾਬ ਵਿੱਚ ਮੇਰਾ 26 ਸਾਲਾਂ ਦਾ ਘਰਾਂ ਦੇ ਖੇਤਰ ਦਾ ਕਾਮਯਾਬ ਸਫ਼ਰ ਦਰਜ਼ ਹੈ ਜੋ ਸਿਰਫ $45 ਵਿੱਚ ਤੁਹਾਡੇ ਘਰ ਕਿਤਾਬ ਦੇ ਰੂਪ ਵਿੱਚ ਪਹੁੰਚ ਸਕਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147