ਕਾਫੀ ਸਾਲ ਪਹਿਲਾਂ ਮੇਰੀ ਇੱਕ ਕੰਪਨੀ ਅਵਤਾਰ ਇੰਟਰਨੈਟ ਕੈਫੇ ਈਸਟ ਟਮਾਕੀ ਔਕਲੈਂਡ ਵਿੱਚ ਚੱਲਦੀ ਸੀ ਜਿੱਥੇ ਆਈ ਟੀ ਨਾਲ ਸਬੰਧਤ ਕੰਮ ਕੀਤੇ ਜਾਂਦੇ ਸਨ l ਜਿਆਦਾ ਕੰਮ ਤਾਂ ਸਟਾਫ ਨੇ ਹੀ ਕਰਨਾ ਹੁੰਦਾ ਸੀ ਪਰ ਕਦੇ ਕਦਾਈਂ ਥੋੜ੍ਹਾ ਚਿਰ ਮੈਂ ਵੀ ਕੰਮ ਚੱਲਦਾ ਦੇਖਣ ਚਲਾ ਜਾਂਦਾ ਸੀ l
ਇੱਕ ਦਿਨ ਇੱਕ ਵਿਅਕਤੀ ਆਇਆ ਜੋ ਬਹੁਤ ਪ੍ਰੇਸ਼ਾਨ ਲੱਗ ਰਿਹਾ ਸੀ l ਉਹ ਪਹਿਲਾਂ ਵੀ ਕੋਈ ਨਾ ਕੋਈ ਕੰਮ ਕਰਵਾਉਣ ਆਉਂਦਾ ਹੁੰਦਾ ਸੀ ਪਰ ਅੱਜ ਉਹ ਬਹੁਤ ਪ੍ਰੇਸ਼ਾਨ ਲੱਗ ਰਿਹਾ ਸੀ l ਉਸ ਨੇ ਫੋਟੋ ਕਾਪੀ/ਫੋਟੋਸਟੇਟ ਕਰਵਾਉਣੀ ਸੀ l
ਦੁਕਾਨ ਤੇ ਕੰਮ ਕਰਨ ਵਾਲੀ ਕੁੜੀ ਫੋਟੋਸਟੇਟ ਕਰਨ ਲੱਗ ਪਈ l ਮੈਂ ਉਸ ਵਿਅਕਤੀ ਨੂੰ ਉਸ ਦੀ ਪ੍ਰੇਸ਼ਾਨੀ ਦਾ ਕਾਰਣ ਪੁੱਛਿਆ l ਉਹ ਕਹਿਣ ਲੱਗਾ ਕਿ ਮੈਂ ਸੜਕਾਂ ਕਿਨਾਰੇ ਪੋਲ ਲਗਾਉਣ ਦਾ ਕੰਮ ਕਰਦਾ ਹਾਂ l ਪਿਛਲੇ ਹਫ਼ਤੇ ਇੱਕ ਐਕਸੀਡੈਂਟ ਕਾਰਣ ਪੋਲ ਟੁੱਟ ਗਿਆ ਸੀ ਜੋ ਮੈਂ ਨਵਾਂ ਲਗਾ ਦਿੱਤਾ ਸੀ l ਮੈਂ ਉਸ ਨੂੰ ਥੋੜ੍ਹਾ ਹਟਵਾਂ ਲਗਾਉਣਾ ਚਾਹੁੰਦਾ ਸੀ ਤਾਂ ਕਿ ਦੁਬਾਰਾ ਨਾ ਟੁੱਟੇ ਪਰ ਮੈਂ ਇਹ ਸੋਚਣ ਦੇ ਬਾਵਯੂਦ ਪੋਲ ਪਹਿਲਾਂ ਵਾਲੀ ਥਾਂ ਤੇ ਲਗਾ ਦਿੱਤਾ l ਹੁਣ ਕਿਸੇ ਨੇ ਇੱਕ ਹਫ਼ਤੇ ਵਿੱਚ ਹੀ ਫਿਰ ਤੋੜ ਦਿੱਤਾ ਹੈ l ਮੈਂ ਇਸ ਕਰਕੇ ਪ੍ਰੇਸ਼ਾਨ ਹਾਂ l
ਮੈਂ ਕਿਹਾ ਇਸ ਵਿੱਚ ਪ੍ਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਉਸ ਨੇ ਪੋਲ ਤੋੜ ਕੇ ਤੇਰੇ ਵਾਸਤੇ ਇੱਕ ਹੋਰ ਜੌਬ ਵੀ ਪੈਦਾ ਕਰ ਦਿੱਤੀ ਹੈ ਅਤੇ ਤੈਨੂੰ ਕੁੱਝ ਨਵਾਂ ਸਿੱਖਣ ਅਤੇ ਕਰਨ ਦਾ ਮੌਕਾ ਵੀ ਦਿੱਤਾ ਹੈ l ਜੌਬ ਕਰਨ ਨਾਲ ਤੇਰੀ ਆਮਦਨ ਵੀ ਵਧੀ ਹੈ ਅਤੇ ਉਸ ਉੱਪਰ ਸਰਕਾਰ ਨੂੰ ਟੈਕਸ ਵੀ ਮਿਲਿਆ ਹੈ l
ਉਸ ਨੇ ਮੇਰੇ ਨਾਲ ਹੱਥ ਮਿਲਾਇਆ ਅਤੇ ਖੁਸ਼ ਹੋ ਗਿਆ l ਕਹਿੰਦਾ ਤੂੰ ਮੇਰੀ ਪ੍ਰੇਸ਼ਾਨੀ ਦੂਰ ਕਰ ਦਿੱਤੀ ਹੈ l ਮੈਂ ਤਾਂ ਐਵੇਂ ਹੀ ਪ੍ਰੇਸ਼ਾਨ ਸੀ l ਹਾਲਾਤ ਉਹੀ ਸਨ l ਮੈਂ ਤਾਂ ਸਿਰਫ ਸੋਚਣ ਦਾ ਢੰਗ ਬਦਲਿਆ ਸੀ ਜਿਸ ਨਾਲ ਨਤੀਜੇ ਬਦਲ ਗਏ ਸਨ l ਵਿਅਕਤੀ ਨਾਂਹ ਪੱਖੀ ਤੋਂ ਹਾਂ ਪੱਖੀ ਹੋ ਗਿਆ ਸੀ l
ਇਸੇ ਤਰਾਂ ਹੀ ਮੇਰੇ ਕੋਲ ਬਹੁਤ ਲੋਕ ਆਰਥਿਕ ਸਮੱਸਿਆ ਕਾਰਣ ਮਿਲਣ ਆਉਂਦੇ ਹਨ l ਆਰਥਿਕ ਸਮੱਸਿਆ ਦੇ ਹੱਲ ਵਾਸਤੇ ਮੈਂ ਕਿਤਾਬ Homeless to Multi-Millionaire ਲਿਖੀ ਹੈ l ਜਿਸ ਵਿੱਚ ਪਾਠਕਾਂ ਦੀ ਆਪਣੇ ਤਜ਼ਰਬੇ ਮੁਤਾਬਕ ਸੋਚ ਬਦਲਣ ਦੀ ਕੋਸ਼ਿਸ਼ ਕੀਤੀ ਹੈ ਤਾਂ ਕਿ ਨਤੀਜੇ ਬਦਲ ਜਾਣ ਭਾਵ ਪਾਠਕ ਆਪਣੀ ਆਰਥਿਕਤਾ ਸੁਧਾਰ ਸਕਣ l
ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਤੋਂ ਤੁਸੀਂ ਕਿਤਾਬ ਖਰੀਦਣ ਵਾਸਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
021392147