ਅੰਦਾਜ਼ਾ ਸ਼ਬਦ ਹੀ ਐਸਾ ਸ਼ਬਦ ਹੈ ਕਿ ਜਿਸ ਦਾ ਮਤਲਬ ਹੈ ਕਿ ਇਹ ਗਲਤ ਵੀ ਹੋ ਸਕਦਾ ਹੈ ਅਤੇ ਠੀਕ ਵੀ ਹੋ ਸਕਦਾ ਹੈ l
ਇਸੇ ਤਰਾਂ ਨਿਊਜ਼ੀਲੈਂਡ ਵਿੱਚ ਲੋਕ ਪ੍ਰਾਪਰਟੀ ਇਨਵੈਸਟਮੈਂਟ ਬਾਰੇ ਭਵਿੱਖਬਾਣੀਆਂ ਆਪੋ ਆਪਣੇ ਤਜ਼ਰਬਿਆਂ ਮੁਤਾਬਿਕ ਕਰਦੇ ਰਹਿੰਦੇ ਹਨ l
ਤਜ਼ਰਬੇ ਜਾਂ ਅੰਦਾਜ਼ੇ ਲਗਾ ਕੇ ਦੂਜਿਆਂ ਨੂੰ ਦੱਸਣ ਨਾਲੋਂ ਸਭ ਤੋਂ ਵਧੀਆ ਹੁੰਦਾ ਹੈ ਕਿ ਉਸ ਦਾ ਸਭ ਤੋਂ ਪਹਿਲਾਂ ਖੁਦ ਨੂੰ ਲਾਭ ਹੋਵੇ l
ਇਸੇ ਤਰਾਂ ਕਾਫੀ ਸਾਲ ਪਹਿਲਾਂ ਜਦੋਂ ਮੈਂ ਪ੍ਰਾਪਰਟੀ ਇਨਵੈਸਟਮੈਂਟ ਬਾਰੇ ਸਰਚ ਕਰ ਰਿਹਾ ਸੀ ਤਾਂ ਮੈਂ ਸਸਤੇ ਘਰ ਲੱਭ ਰਿਹਾ ਸੀ ਕਿ ਜੋ ਕੀਮਤ ਵਿੱਚ ਸਸਤੇ ਹੋਣ ਪਰ ਆਉਣ ਵਾਲੇ ਸਮੇਂ ਵਿੱਚ ਇਨ੍ਹਾਂ ਦਾ ਕਿਰਾਇਆ ਵੱਧ ਹੋਵੇ l ਉਸ ਸਮੇਂ ਮੈਂ ਮਹਿਸੂਸ ਕੀਤਾ ਕਿ ਇਸ ਤਰਾਂ ਔਕਲੈਂਡ, ਬੇ ਆਫ ਪਲੇਂਟੀ ਅਤੇ ਗਿਸਬੋਰਨ ਵਿੱਚ ਹੋ ਸਕਦੀ ਹੈ l ਇਨ੍ਹਾਂ ਇਲਾਕਿਆਂ ਵਿੱਚ ਹੀ 98% ਇਨਵੈਸਟਮੈਂਟ ਕੀਤੀ l
ਭਾਵੇਂ ਕਿ ਔਕਲੈਂਡ ਵਿੱਚ ਤਾਂ ਮੈਂ ਲੰਬੇ ਸਮੇਂ ਤੋਂ ਇਨਵੈਸਟ ਕਰਦਾ ਸੀ ਪਰ 8-9 ਸਾਲ ਤੋਂ ਬੇ ਆਫ ਪਲੇਂਟੀ ਅਤੇ ਗਿਸਬੋਰਨ ਵਿੱਚ ਵੀ ਇਨਵੈਸਟਮੈਂਟ ਸ਼ੁਰੂ ਕੀਤੀ ਕਿਉਂਕਿ ਉਨ੍ਹਾਂ ਥਾਵਾਂ ਤੇ ਵੀ ਘਰਾਂ ਦੇ ਕਿਰਾਏ ਵਧਣ ਦੀ ਸੰਭਾਵਨਾ ਸੀ l
ਥੱਲੇ ਦਿੱਤੇ ਤਾਜ਼ੇ ਅੰਕੜੇ ਆਏ ਹਨ ਜਿਨ੍ਹਾਂ ਵਿੱਚ ਔਕਲੈਂਡ, ਬੇ ਆਫ ਪਲੇਂਟੀ ਅਤੇ ਗਿਸਬੋਰਨ ਸ਼ਹਿਰ ਮੁਲਕ ਵਿੱਚ ਸਭ ਤੋਂ ਵੱਧ ਘਰਾਂ ਦਾ ਕਿਰਾਇਆ ਹੋਣ ਵਿੱਚ ਸ਼ਾਮਿਲ ਹੋਏ ਹਨ l
ਇਸੇ ਤਰਾਂ ਹੀ ਘਰਾਂ ਵਿੱਚ ਵਿਆਜ਼ ਦਰ ਵਧਣ ਦਾ ਅੰਦਾਜ਼ਾ ਸੀ ਜਿਸ ਕਾਰਣ 2021 ਵਿੱਚ ਮੈਂ ਆਪਣੇ ਜਿਆਦਾ ਕਰਜ਼ੇ ਪੰਜ ਸਾਲ ਵਾਸਤੇ 2.99% ਵਿਆਜ਼ ਤੇ ਫਿਕਸ ਕਰ ਦਿੱਤੇ ਸਨ l ਉਸ ਸਮੇਂ ਵਿਆਜ਼ ਦਰ 2.49% ਸੀ ਪਰ ਸਾਨੂੰ ਬਿਜਨਸ ਲੋਨ ਅੱਧਾ ਪ੍ਰਤੀਸ਼ਤ ਮਹਿੰਗਾ ਮਿਲਿਆ l ਬਾਦ ਵਿੱਚ ਵਿਆਜ਼ ਦਰਾਂ ਮੁਲਕ ਵਿੱਚ 7% ਦੇ ਲਾਗੇ ਹੋ ਗਈਆਂ ਸਨ ਜਿਨ੍ਹਾਂ ਦਾ ਸਾਡੇ ਤੇ ਕੋਈ ਮਾੜਾ ਅਸਰ ਨਹੀਂ ਪਿਆ l ਸੰਨ 2026 ਤੱਕ ਅਜੇ ਵੀ ਸਾਡੇ ਜਿਆਦਾ ਕਰਜ਼ੇ 2.99% ਤੇ ਹੀ ਹਨ l
ਇਨ੍ਹਾਂ ਤਜ਼ਰਬਿਆਂ ਦੇ ਅਧਾਰ ਤੇ ਹੀ ਮੈਂ ਆਪਣੀ ਕਿਤਾਬ Homeless To Multi-Millionaire ਲਿਖੀ ਜੋ ਨਿਊਜ਼ੀਲੈਂਡ ਵਿੱਚ ਪੰਜਾਬੀਆਂ ਦੇ ਨਾਲ ਨਾਲ ਗੋਰਿਆਂ ਵਲੋਂ ਵੀ ਬਹੁਤ ਪਸੰਦ ਕੀਤੀ ਗਈ l ਇਹ ਕਿਤਾਬ ਟਰੇਡ ਮੀ ਤੋਂ ਜਾਂ ਮੇਰੇ ਪਾਸੋਂ ਖਰੀਦੀ ਜਾ ਸਕਦੀ ਹੈ l ਕਿਤਾਬ ਵਿੱਚ ਆਪਣੇ ਕਿਰਾਏ ਵਾਲੇ ਘਰਾਂ ਦੇ ਡਾਟੇ ਅਤੇ ਫੋਟੋਆਂ ਵੀ ਸ਼ਾਮਿਲ ਹਨ l ਮੁਲਕ ਵਿੱਚ ਚੱਲ ਰਹੇ ਕਿਰਾਏ ਦੇ ਡਾਟੇ ਥੱਲੇ ਦਿੱਤੇ ਗਏ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ