ਆਪਣੇ ਆਪ ਦੇ ਖੁਦ ਮਾਲਕ ਬਣਨਾ ਜਿੰਨਾ ਸੌਖਾ ਲਗਦਾ ਹੈ ਓਨਾ ਹੀ ਇਹ ਔਖਾ ਹੈ l
ਆਪਣੇ ਆਪ ਦਾ ਖੁਦ ਮਾਲਕ ਉਹ ਵਿਅਕਤੀ ਹੁੰਦਾ ਹੈ ਜਿਹੜਾ ਆਪਣੇ ਫੈਸਲੇ ਖੁਦ ਕਰੇ, ਆਪਣੇ ਆਪ ਨੂੰ ਹੀ ਸ਼ਕਤੀ ਮੰਨੇ, ਆਪਣੇ ਕੀਤੇ ਕੰਮਾਂ ਤੇ ਮਾਣ ਕਰੇ, ਖੁਦ ਬੇਹਤਰ ਬਣੇ, ਦੂਜਿਆਂ ਨੂੰ ਬੇਹਤਰ ਬਣਨ ਲਈ ਪ੍ਰੇਰੇ ਅਤੇ ਲਾਈਲੱਗਤਾ ਛੱਡੇ l
ਗੈਬੀ ਸ਼ਕਤੀਆਂ ਤੇ ਯਕੀਨ ਕਰਨ ਵਾਲੇ, ਹੱਥਾਂ ਤੇ ਮੱਥੇ ਦੀਆਂ ਰੇਖਾਵਾਂ ਤੇ ਯਕੀਨ ਰੱਖਣ ਵਾਲੇ, ਹਰ ਕੰਮ ਲਈ ਮਹੂਰਤ ਕਢਵਾਉਣ ਵਾਲੇ ਅਤੇ ਹਰ ਕੰਮ ਵਾਸਤੇ ਸੁੱਖਾਂ ਸੁੱਖਣ ਵਾਲੇ ਕਦੇ ਵੀ ਖੁਦ ਆਪਣੇ ਮਾਲਕ ਨਹੀਂ ਹੁੰਦੇ ਕਿਉਂਕਿ ਇਨ੍ਹਾਂ ਨੂੰ ਯਕੀਨ ਹੀ ਨਹੀਂ ਹੁੰਦਾ ਕਿ ਇਹ ਖੁਦ ਵੀ ਕੁੱਝ ਕਰਨ ਦੇ ਯੋਗ ਹਨ l
ਇਸੇ ਕਰਕੇ ਇਹ ਕਿਸੇ ਅਣਦੇਖੀ ਸ਼ਕਤੀ ਤੇ ਹੀ ਯਕੀਨ ਕਰਦੇ ਹਨ ਅਤੇ ਉਨ੍ਹਾਂ ਨੂੰ ਲਗਦਾ ਹੈ ਕਿ ਇਹ ਗੈਬੀ ਸ਼ਕਤੀ ਹੀ ਸਭ ਕੁੱਝ ਕਰਨ ਦੇ ਯੋਗ ਹੈ l
ਇਸ ਲਈ ਜ਼ਰੂਰੀ ਹੈ ਕਿ ਹਰ ਵਿਅਕਤੀ ਆਪਣਾ ਖੁਦ ਮਾਲਕ ਬਣਨ ਦੀ ਕੋਸ਼ਿਸ਼ ਕਰੇ ਜਿਸ ਤੇ ਉਹ ਮਾਣ ਕਰ ਸਕੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147