ਜ਼ਿੰਦਗੀ ਵਿੱਚ ਬਹੁਤ ਵਾਰ “ਚਲੋ ਛੱਡੋ ਪਰਾਂ” ਕਹਿ ਕੇ ਵੀ ਅੱਗੇ ਨੂੰ ਕਦਮ ਰੱਖਣਾ ਚਾਹੀਦਾ ਹੈ ਜੋ ਬਹੁਤ ਵਾਰ ਵਧੀਆ ਫੈਸਲਾ ਸਾਬਤ ਹੁੰਦਾ ਹੈ l
ਜੇ ਹਰ ਇੱਕ ਨਾਲ ਉਲਝੇ ਰਹੋਗੇ ਤਾਂ ਸ਼ਾਇਦ ਉਨ੍ਹਾਂ ਕੋਲ ਹੀ ਖੜ੍ਹੇ ਰਹਿ ਜਾਓਗੇ ਜਿੱਥੇ ਉਹ ਬਹੁਤ ਸਾਲਾਂ ਬਾਦ ਵੀ ਖੜ੍ਹੇ ਮਿਲਦੇ ਹਨ l
ਮੰਜ਼ਿਲਾਂ ਤੇ ਪਹੁੰਚਣ ਲਈ ਬਹੁਤ ਵਾਰ “ਚਲੋ ਛੱਡੋ ਪਰਾਂ ” ਕਰਨਾ ਜ਼ਰੂਰੀ ਹੁੰਦਾ ਹੈ l
ਮੰਜ਼ਿਲਾਂ ਤੇ ਜਾਣ ਵੇਲੇ ਰਾਹਾਂ ਵਿੱਚ ਬਹੁਤ ਵਾਰ ਕੁੱਤੇ ਵੀ ਭੌਂਕਦੇ ਹਨ ਅਤੇ ਕਈ ਵਾਰ ਵੱਢਣ ਦੀ ਕੋਸ਼ਿਸ਼ ਵੀ ਕਰਦੇ ਹਨ l ਰਸਤੇ ਵਿੱਚ ਹਰ ਭੌਂਕਣ ਵਾਲੇ ਕੁੱਤੇ ਦੇ ਪੱਥਰ ਮਾਰਨੇ ਜ਼ਰੂਰੀ ਨਹੀਂ ਹੁੰਦੇ, ਬਹੁਤ ਵਾਰ ਉਨ੍ਹਾਂ ਕੁੱਤਿਆਂ ਤੋਂ ਬਚ ਕੇ ਨਿਕਲਣ ਵਿੱਚ ਵੀ ਸਿਆਣਪ ਹੁੰਦੀ ਹੈ l
ਜਾਂਦਿਆਂ ਜਾਂਦਿਆਂ ਆਪਣਾ ਧਿਆਨ ਮੰਜ਼ਿਲ ਵੱਲ ਰੱਖਣਾ ਚਾਹੀਦਾ ਹੈ, ਰਾਹ ਵਿੱਚ ਆਉਣ ਵਾਲੀਆਂ ਰੁਕਾਵਟਾਂ ਤੇ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147