ਆਰਥਿਕ ਭਵਿੱਖ ਦੀ ਚਿੰਤਾ ਹਰ ਇੱਕ ਨੂੰ ਲੱਗੀ ਰਹਿੰਦੀ ਹੈ l ਖਾਸ ਤੌਰ ਤੇ ਜਿਵੇਂ ਜਿਵੇਂ ਉਮਰ ਵਧਦੀ ਹੈ ਉਸੇ ਤਰਾਂ ਆਪਣੀ ਔਲਾਦ ਦੀ ਚਿੰਤਾ ਅਤੇ ਬੁਢਾਪੇ ਦਾ ਫ਼ਿਕਰ ਵਧਣ ਲਗਦਾ ਹੈ l
ਨਿਊਜ਼ੀਲੈਂਡ ਵਰਗੇ ਮੁਲਕ ਵਿੱਚ 75% ਤੋਂ ਵੱਧ ਲੋਕ 65 ਸਾਲ ਦੀ ਉਮਰ ਵਿੱਚ ਫਲੈਟ ਬਰੋਕ (Flat Broke) ਰਿਟਾਇਰ ਹੁੰਦੇ ਹਨ ਜਾਂ ਉਨ੍ਹਾਂ ਨੂੰ 65 ਸਾਲ ਦੀ ਉਮਰ ਤੋਂ ਬਾਦ ਵਿੱਚ ਵੀ ਮਜ਼ਬੂਰੀ ਖਾਤਿਰ ਕੰਮ ਕਰਨਾ ਪੈਂਦਾ ਹੈ l ਭਾਵ ਸਾਰੀ ਉਮਰ ਕੰਮ ਕਰਨ ਤੋਂ ਬਾਦ ਵਿਅਕਤੀ ਗਰੀਬੀ ਦੀ ਹਾਲਤ ਵਿੱਚ ਰਿਟਾਇਰ ਹੁੰਦਾ ਹੈ l
ਵਿਅਕਤੀ ਦਾ ਆਰਥਿਕ ਭਵਿੱਖ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਉਸ ਨੇ ਕੀ ਪੜ੍ਹਿਆ, ਕੀ ਸਿੱਖਿਆ ਅਤੇ ਕੀ ਕੀਤਾ l
ਮੈਨੂੰ ਤਕਰੀਬਨ ਸਾਰੀ ਜ਼ਿੰਦਗੀ ਬਹੁਤ ਸਾਰੇ ਬਿਜ਼ਨਸ ਕਰਨ ਦਾ ਮੌਕਾ ਮਿਲਿਆ l ਭਾਰਤ ਦੇ ਨਾਲ ਨਾਲ ਨਿਊਜ਼ੀਲੈਂਡ ਵਿੱਚ ਗੋਰਿਆਂ ਦੀਆਂ ਵੱਡੀਆਂ ਕੰਪਨੀਆਂ ਚਲਾਉਣ, ਛੋਟੀਆਂ ਤੋਂ ਵੱਡੀਆਂ ਕੰਪਨੀਆਂ ਬਣਾਉਣ ਅਤੇ ਆਪਣੀਆਂ ਕੰਪਨੀਆਂ ਚਲਾਉਣ ਦਾ ਮੌਕਾ ਮਿਲਿਆ ਜਿਨ੍ਹਾਂ ਵਿੱਚ ਹਜ਼ਾਰਾਂ ਕਾਮਿਆਂ ਨੇ ਕੰਮ ਕੀਤਾ l ਇਸ ਤੋਂ ਮੈਨੂੰ ਬਹੁਤ ਕੁੱਝ ਨਵਾਂ ਸਿੱਖਣ ਦਾ ਮੌਕਾ ਮਿਲਿਆ l
ਆਪਣੀ ਜ਼ਿੰਦਗੀ ਅਤੇ ਆਪਣੇ ਕੈਰੀਅਰ ਦੌਰਾਨ ਜੋ ਕੁੱਝ ਸਿੱਖਿਆ ਉਸ ਨੂੰ ਕੁੱਝ ਸ਼ਬਦਾਂ ਵਿੱਚ ਬੋਲ ਕੇ ਜਾਂ ਲਿਖ ਕੇ ਦੱਸਣਾ ਬਹੁਤ ਔਖਾ ਹੋਣ ਕਾਰਣ ਉਸ ਸਭ ਨੂੰ ਪੰਜ ਕਿਤਾਬਾਂ ਦੇ ਰੂਪ ਵਿੱਚ ਤੁਹਾਡੇ ਤੱਕ ਲੈ ਕੇ ਆਇਆ ਹਾਂ l
ਇਹ ਕਿਤਾਬਾਂ ਜਿੱਥੇ ਵਿਅਕਤੀ ਨੂੰ ਆਰਥਿਕ ਮਜ਼ਬੂਤੀ ਦਾ ਰਾਹ ਦਿਖਾਉਂਦੀਆਂ ਹਨ ਉੱਥੇ ਹੀ ਇਹ ਕਿਤਾਬਾਂ ਵਿਅਕਤੀ ਨੂੰ ਮਾਨਸਿਕ ਤੌਰ ਤੇ ਮਜ਼ਬੂਤ ਕਰ ਦਿੰਦੀਆਂ ਹਨ l ਪੜ੍ਹਨ ਤੋਂ ਬਾਦ ਉਸ ਨੂੰ ਆਪਣੀਆਂ ਵੱਡੀਆਂ ਸਮੱਸਿਆਵਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ l
ਦੁਨੀਆਂ ਤੇ ਚੱਲਦੀ ਆਰਥਿਕ ਮੰਦੀ ਦੇ ਦੌਰ ਵਿੱਚ ਇਹ ਕਿਤਾਬਾਂ ਵਿਅਕਤੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਿੱਚ ਸਹਾਈ ਹੁੰਦੀਆਂ ਹਨ l ਨਾਂਹ ਪੱਖੀ ਮਹੌਲ ਵਿੱਚੋਂ ਕੱਢ ਕੇ ਹਾਂ ਪੱਖੀ ਮਹੌਲ ਵਿੱਚ ਲੈ ਜਾਂਦੀਆਂ ਹਨ l ਬਹੁਤ ਸਾਰੇ ਪਾਠਕਾਂ ਨੇ ਦੱਸਿਆ ਕਿ ਕਿਤਾਬਾਂ ਪੜ੍ਹਨ ਤੋਂ ਬਾਦ ਉਹ ਬਿਲਕੁਲ ਵੱਖਰਾ ਅਤੇ ਹਲਕਾ ਮਹਿਸੂਸ ਕਰਦੇ ਹਨ l
ਦੁਨੀਆਂ ਪੱਧਰ ਤੇ ਮਾਨਸਿਕ ਰੋਗ ਲਗਾਤਾਰ ਵੱਧ ਰਹੇ ਹਨ l ਭਾਰਤੀ ਭਾਈਚਾਰੇ ਵਿੱਚ ਇਹ ਦੁੱਖ ਦੀ ਗੱਲ ਹੈ ਕਿ ਅਸੀਂ ਮਾਨਸਿਕ ਰੋਗਾਂ ਨੂੰ ਰੋਗ ਹੀ ਨਹੀਂ ਸਮਝਦੇ ਜਾਂ ਅਸੀਂ ਇਨ੍ਹਾਂ ਦਾ ਇਲਾਜ ਹੀ ਗਲਤ ਥਾਵਾਂ ਤੇ ਕਰਵਾਉਣ ਤੁਰ ਪੈਂਦੇ ਹਾਂ ਜਿਸ ਨਾਲ ਰੋਗੀ ਹੋਰ ਗੰਭੀਰ ਰੋਗ ਦਾ ਸ਼ਿਕਾਰ ਹੋਣ ਤੋਂ ਬਾਦ ਡਿਪ੍ਰੈਸ਼ਨ ਅਤੇ ਕਈ ਹਾਲਤਾਂ ਵਿੱਚ ਆਤਮ ਹੱਤਿਆ ਦਾ ਰਾਹ ਵੀ ਅਪਣਾਉਂਦੇ ਹਨ ਜੋ ਕਿ ਬਹੁਤ ਦੁਖਦਾਈ ਵਰਤਾਰਾ ਹੈ ਜਿਸ ਨੂੰ ਬਹੁਤ ਸੌਖੇ ਤਰੀਕੇ ਨਾਲ ਰੋਕਿਆ ਜਾ ਸਕਦਾ ਹੈ l
ਜੇਕਰ ਤੁਸੀਂ ਆਰਥਿਕ ਮਜ਼ਬੂਤੀ ਵਾਸਤੇ ਜਾਂ ਮਾਨਸਿਕ ਮਜ਼ਬੂਤੀ ਵਾਸਤੇ ਕੁੱਝ ਨਵਾਂ ਜਾਨਣਾ ਚਾਹੁੰਦੇ ਹੋ ਤਾਂ ਮੇਰੀਆਂ ਹੇਠ ਲਿਖੀਆਂ ਕਿਤਾਬਾਂ ਪੜ੍ਹ ਸਕਦੇ ਹੋ l ਨਿਊਜ਼ੀਲੈਂਡ ਵਿੱਚ ਕਿਤਾਬਾਂ ਮੇਰੇ ਪਾਸੋਂ ਖਰੀਦ ਸਕਦੇ ਹੋ ਅਤੇ ਭਾਰਤ ਵਿੱਚ ਕਿਤਾਬਾਂ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਖਰੀਦ ਸਕਦੇ ਹੋ l
ਇਹ ਕਿਤਾਬਾਂ ਆਪਣੇ ਦੋਸਤਾਂ ਮਿੱਤਰਾਂ ਅਤੇ ਰਿਸ਼ਤੇਦਾਰਾਂ ਨੂੰ ਤੋਹਫੇ ਦੇ ਰੂਪ ਵਿੱਚ ਵੀ ਦਿੱਤੀਆਂ ਜਾ ਸਕਦੀਆਂ ਹਨ l ਇਨ੍ਹਾਂ ਕਿਤਾਬਾਂ ਨੂੰ 12 ਸਾਲ ਦੇ ਬੱਚੇ ਅਤੇ 85 ਸਾਲ ਦੇ ਬਜ਼ੁਰਗ ਵੀ ਪੜ੍ਹ ਰਹੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147