ਭਾਵੇਂ ਅਕਸਰ ਤੁਹਾਨੂੰ ਮੀਡੀਆ ਰਾਹੀਂ ਦੱਸਿਆ ਜਾਂਦਾ ਹੈ ਕਿ ਪ੍ਰਾਪਰਟੀ ਮਾਰਕੀਟ ਥੋੜ੍ਹੀ ਵਧੀਆ ਹੋਈ ਹੈ ਪਰ ਇਸ ਦੇ ਨਾਲ ਇਹ ਵੀ ਦੇਖਣਾ ਜ਼ਰੂਰੀ ਹੈ ਕਿ ਵਧੀਆ ਕਿੰਨੀ ਕੁ ਅਤੇ ਕਿੱਥੇ ਹੋਈ ਹੈ?
ਨਵੰਬਰ 2021 ਤੋਂ ਜਨਵਰੀ 2022 ਦੌਰਾਨ ਨਿਊਜ਼ੀਲੈਂਡ ਵਿੱਚ ਘਰਾਂ ਦੀਆਂ ਕੀਮਤਾਂ ਸਿਖਰ ਤੇ ਸਨ l ਜੇਕਰ ਉਸ ਵੇਲੇ ਨਾਲ ਘਰਾਂ ਦੀਆਂ ਕੀਮਤਾਂ ਨੂੰ ਹੁਣ ਮਿਲਾਇਆ ਜਾਵੇ ਤਾਂ ਵਾਲਿੰਗਟਨ ਵਿੱਚ ਘਰ 30% ਸਸਤੇ ਹੋਏ ਹਨ ਅਤੇ ਔਕਲੈਂਡ ਵਿੱਚ 20% ਸਸਤੇ ਹੋਏ ਹਨ l
ਕੁੱਝ ਲਈ ਇਹ ਚੰਗੀ ਖ਼ਬਰ ਅਤੇ ਕੁੱਝ ਲਈ ਮਾੜੀ ਖ਼ਬਰ ਹੈ l ਘਰ ਖਰੀਦਣ ਵਾਲਿਆਂ ਲਈ ਚੰਗੀ ਹੈ ਅਤੇ ਵੇਚਣ ਵਾਲਿਆਂ ਲਈ ਮਾੜੀ ਹੈ l
ਇਸ ਦੇ ਨਾਲ ਨਾਲ ਘਰਾਂ ਦੇ ਕਰਜ਼ੇ ਦੇ ਵਿਆਜ਼ ਥੱਲੇ ਆਏ ਹਨ ਜਿਸ ਦਾ ਜਿਆਦਾ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ l
ਵਿਆਜ਼ ਥੱਲੇ ਆਉਣ ਨਾਲ ਲੋਕਾਂ ਨੂੰ ਵੱਧ ਕਰਜ਼ਾ ਮਿਲ ਰਿਹਾ ਹੈ l
ਇਸ ਦੇ ਨਾਲ ਨਾਲ ਘਰਾਂ ਦੇ ਕਿਰਾਏ ਵੀ ਘਟੇ ਹਨ ਜਿਸ ਨਾਲ ਕਿਰਾਏ ਤੇ ਰਹਿਣ ਵਾਲਿਆਂ ਨੂੰ ਕੁੱਝ ਰਾਹਤ ਮਿਲੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147