ਲਾਈਲੱਗਤਾ ਇੱਕ ਐਸੀ ਬਿਮਾਰੀ ਹੈ ਜੋ ਦਵਾਈਆਂ ਨਾਲ ਠੀਕ ਨਹੀਂ ਹੋ ਸਕਦੀ l
ਇਸ ਬਿਮਾਰੀ ਦਾ ਮਰੀਜ਼ ਨੂੰ ਪਤਾ ਹੀ ਨਹੀਂ ਚੱਲਦਾ ਕਿ ਉਹ ਇਸ ਬਿਮਾਰੀ ਤੋਂ ਪੀੜ੍ਹਤ ਹੈ l
ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਮਰੀਜ਼ ਵੀ ਇਸ ਬਿਮਾਰੀ ਤੋਂ ਖਹਿੜ੍ਹਾ ਛੁਡਾਉਣਾ ਨਹੀਂ ਚਾਹੁੰਦਾ l
ਹੋਰ ਵੀ ਜਿਆਦਾ ਹੈਰਾਨੀ ਦੀ ਗੱਲ ਹੈ ਕਿ ਇਸ ਤਰਾਂ ਦਾ ਮਰੀਜ਼ ਇਹ ਬਿਮਾਰੀ ਆਪਣੀ ਅਗਲੀ ਪੀੜ੍ਹੀ ਨੂੰ ਦੇਣਾ ਆਪਣਾ ਫਰਜ਼ ਸਮਝਦਾ ਹੈ l
ਜਦੋਂ ਮਰੀਜ਼ ਦੀ ਅਗਲੀ ਪੀੜ੍ਹੀ ਵੀ ਇਸ ਬਿਮਾਰੀ ਤੋਂ ਪੂਰੀ ਤਰਾਂ ਪੀੜ੍ਹਤ ਹੋ ਜਾਵੇ ਤਾਂ ਮਰੀਜ਼ ਆਪਣਾ ਫਰਜ਼ ਪੂਰਾ ਕੀਤਾ ਮਹਿਸੂਸ ਕਰਦਾ ਹੈ l
ਅਬਾਦੀ ਵੱਧ ਹੋਣ ਕਾਰਣ ਇਹੋ ਜਿਹੇ ਮਰੀਜ਼ ਦੁਨੀਆਂ ਵਿੱਚ ਸਭ ਤੋਂ ਵੱਧ ਭਾਰਤ ਵਿੱਚ ਪਾਏ ਜਾਂਦੇ ਹਨ l
ਆਓ ਆਪਣੇ ਆਪ ਤੇ ਅਤੇ ਸਮਾਜ ਤੇ ਨਿਗ੍ਹਾ ਮਾਰੀਏ ਅਤੇ ਦੇਖੀਏ ਕਿ ਸਾਨੂੰ ਕਿੰਨੇ ਕੁ ਮਰੀਜ਼ ਇਸ ਬਿਮਾਰੀ ਤੋਂ ਪੀੜ੍ਹਤ ਦਿਖਾਈ ਦਿੰਦੇ ਹਨ?
ਇਸ ਬਿਮਾਰੀ ਦਾ ਇਲਾਜ ਸਿਰਫ ਕਿਤਾਬਾਂ ਅਤੇ ਲਾਇਬਰੇਰੀਆਂ ਨਾਲ ਜੁੜ ਕੇ ਅਤੇ ਵਿਚਾਰ ਚਰਚਾ ਕਰਕੇ ਹੀ ਕੀਤਾ ਜਾ ਸਕਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147