ਦੋਸਤੋ ਤੁਹਾਡੇ ਵਲੋਂ ਮੇਰੀਆਂ ਲਿਖਤਾਂ ਨੂੰ ਅਤੇ ਮੇਰੀਆਂ ਵੀਡੀਓ ਨੂੰ ਸੋਸ਼ਲ ਮੀਡੀਆ ਤੇ ਬਹੁਤ ਜਿਆਦਾ ਪਿਆਰ ਮਿਲਣ ਕਰਕੇ ਅਤੇ ਤੁਹਾਡੇ ਵਿੱਚੋਂ ਕੁੱਝ ਸਾਥੀਆਂ ਦੇ ਕਹਿਣ ਤੇ ਮੈਂ ਪੰਜਾਬੀ ਦੀਆਂ ਤਿੰਨ ਕਿਤਾਬਾਂ ਲਿਖੀਆਂ ਸਨ “ਮੌਟੀਵੇਸ਼ਨਲ ਤੇ ਹੋਰ ਲੇਖ”, “ਸਵੈ ਵਿਕਾਸ ਬਾਰੇ” ਅਤੇ “ਤਰਕਸ਼ੀਲਤਾ ਤੇ ਤੰਦਰੁਸਤੀ” l ਇਨ੍ਹਾਂ ਕਿਤਾਬਾਂ ਨੂੰ ਤੁਸੀਂ ਪੰਜਾਬ ਅਤੇ ਵਿਦੇਸ਼ਾਂ ਵਿੱਚ ਬਹੁਤ ਪਿਆਰ ਦਿੱਤਾ ਅਤੇ ਖੁਸ਼ੀ ਦੀ ਗੱਲ ਇਹ ਰਹੀ ਕਿ ਸੈਂਕੜੇ ਪਾਠਕਾਂ ਨੇ ਫੋਨ ਕਰਕੇ ਅਤੇ ਮਿਲ ਕੇ ਮੈਨੂੰ ਦੱਸਿਆ ਕਿ ਕਿਵੇਂ ਇਨ੍ਹਾਂ ਕਿਤਾਬਾਂ ਨੇ ਉਨ੍ਹਾਂ ਦੀ ਜ਼ਿੰਦਗੀ ਵਿੱਚ ਜ਼ਿਕਰਯੋਗ ਬਦਲਾਓ ਲਿਆਂਦਾ l
ਹੁਣ ਇਹ ਤਿੰਨੋਂ ਕਿਤਾਬਾਂ ਹਾਇਰ ਸੈਕੰਡਰੀ ਸਕੂਲਾਂ ਦੀਆਂ ਲਾਇਬਰੇਰੀਆਂ ਲਈ ਅਪਰੂਵ ਹੋ ਗਈਆਂ ਹਨ ਜਿੱਥੋਂ ਹੋਰ ਨੌਜਵਾਨ ਪੀੜ੍ਹੀ ਦੇ ਪਾਠਕ ਇਹ ਕਿਤਾਬਾਂ ਪੜ੍ਹ ਕੇ ਲਾਹਾ ਲੈਣਗੇ l
ਇਥੇ ਇਹ ਵਰਨਣਯੋਗ ਹੈ ਕਿ ਮੇਰੀ ਚੌਥੀ ਕਿਤਾਬ “Homeless To Multi-Millionaire” ਨੇ ਵੀ ਨੈਸ਼ਨਲ ਲਾਇਬਰੇਰੀ ਆਫ ਨਿਊਜ਼ੀਲੈਂਡ ਵਿੱਚ ਸਥਾਨ ਪ੍ਰਾਪਤ ਕੀਤਾ ਹੈ l ਇਸ ਕਿਤਾਬ ਨੂੰ ਪੰਜਾਬੀ ਪਾਠਕਾਂ ਦੇ ਨਾਲ ਨਾਲ ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਦੇ ਵਾਸੀਆਂ ਨੇ ਬਹੁਤ ਪਿਆਰ ਦਿੱਤਾ ਹੈ l ਭਾਰੀ ਮੰਗ ਕਾਰਣ ਇਹ ਕਿਤਾਬ ਅਜੇ ਹੋਰ ਮੁਲਕਾਂ ਵਿੱਚ ਉਪਲਬਧ ਨਹੀਂ ਹੋ ਸਕੀ l
ਮੇਰੇ ਜੀਵਨ ਬਾਰੇ ਡਾਕਟਰ Raja Ram Handiaya ਜੀ ਦੁਆਰਾ ਲਿਖੀ ਕਿਤਾਬ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਨੂੰ ਵੀ ਆਪ ਵਲੋਂ ਬਹੁਤ ਪਿਆਰ ਮਿਲਿਆ ਹੈ l ਇਸ ਕਿਤਾਬ ਨੂੰ ਲਿਖਣ ਵਾਸਤੇ ਡਾਕਟਰ ਜੀ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਚਾਰ ਮਹੀਨੇ ਲਈ ਨਿਊਜ਼ੀਲੈਂਡ ਆਏ ਸਨ l
ਬਹੁਤ ਸਾਰੇ ਪਾਠਕਾਂ ਨੇ ਦੱਸਿਆ ਕਿ ਕਿਤਾਬਾਂ ਪੜ੍ਹ ਕੇ ਉਨ੍ਹਾਂ ਨੂੰ ਸਮੱਸਿਆਵਾਂ ਨਾਲ ਜੂਝਣਾ ਆ ਗਿਆ ਹੈ ਅਤੇ ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਹੁਣ ਛੋਟੀਆਂ ਲੱਗਣ ਲੱਗ ਪਈਆਂ ਹਨ l
ਪੰਜਾਬ ਵਿੱਚ ਕਿਤਾਬਾਂ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ (Amit Mitter) ਕੋਲੋਂ ਖਰੀਦੀਆਂ ਜਾ ਸਕਦੀਆਂ ਹਨ ਅਤੇ ਨਿਊਜ਼ੀਲੈਂਡ ਵਿੱਚ ਮੇਰੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147