ਪੰਜਾਬ ਫੇਰੀ ਦੌਰਾਨ ਮੈਂ ਆਪਣੇ ਰਿਸ਼ਤੇਦਾਰਾਂ ਦੇ ਪਿੰਡ ਗਿਆ ਹੋਇਆ ਸੀ l ਉੱਥੇ ਕੁੱਝ ਪਰਿਵਾਰਾਂ ਨੇ ਮੇਰੇ ਪਾਸੋਂ ਪੜ੍ਹਨ ਲਈ ਕਿਤਾਬਾਂ ਲਈਆਂ l
ਇੱਕ ਘਰ ਵਿੱਚ ਵਿਆਹ ਸੀ ਉੱਥੇ ਵੀ ਇਹ ਕਿਤਾਬਾਂ ਪਈਆਂ ਸਨ l ਵਿਆਹ ਤੇ ਆਏ ਇੱਕ 14 ਕੁ ਸਾਲ ਦੇ ਮੁੰਡੇ ਨੇ ਮੇਰੀ ਜ਼ਿੰਦਗੀ ਬਾਰੇ ਡਾਕਟਰ ਰਾਜਾ ਰਾਮ ਹੰਡਿਆਇਆ ਜੀ ਦੀ ਲਿਖੀ ਕਿਤਾਬ “ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਪੜ੍ਹਨ ਲਈ ਚੁੱਕ ਲਈ ਅਤੇ ਮੁੰਡੇ ਨੇ ਦਿਨ ਵੇਲੇ ਹੀ ਪੜ੍ਹਨੀ ਸ਼ੁਰੂ ਕਰ ਦਿੱਤੀ l
ਮੁੰਡੇ ਦੀ ਮਾਂ ਉਸ ਨੂੰ ਕਿਤਾਬ ਪੜ੍ਹਦਿਆਂ ਦੇਖ ਬਹੁਤ ਹੈਰਾਨ ਹੋਈ ਕਿ ਇਹ ਖੇਡਣਾ ਛੱਡ ਕੇ ਬਿਨਾਂ ਕਹੇ ਕਿਤਾਬ ਕਿਵੇਂ ਪੜ੍ਹਨ ਲੱਗ ਪਿਆ?
ਮਾਂ ਜੋ ਕਿਤਾਬਾਂ ਪੜ੍ਹਨ ਦੀ ਬਿਲਕੁਲ ਸ਼ੌਕੀਨ ਨਹੀਂ ਸੀ ਨੇ ਕਿਤਾਬ ਦੇਖੀ ਤਾਂ ਕਿਤਾਬ ਦਾ ਨਾਮ ਅਤੇ ਬਾਹਰੀ ਕਵਰ ਦੇਖਦਿਆਂ ਸਾਰ ਹੀ ਕਿਤਾਬ ਪੜ੍ਹਨ ਵਿੱਚ ਰੁਚੀ ਦਿਖਾਈ l ਉਹ ਮੁੰਡੇ ਨੂੰ ਕਹਿਣ ਲੱਗੀ ਕਿ ਜਦੋਂ ਤੂੰ ਖੇਡਣਾ ਹੋਇਆ ਤਾਂ ਕਿਤਾਬ ਮੈਨੂੰ ਦੇ ਦੇਵੀਂ ਮੈਂ ਵੀ ਪੜ੍ਹਨੀ ਹੈ l ਮੁੰਡਾ ਆਖਣ ਲੱਗਾ ਕਿ ਮੈਂ ਤਾਂ ਅਜੇ ਕੁੱਝ ਪੰਨੇ ਹੀ ਪੜ੍ਹੇ ਹਨ l ਮੈਂ ਅੱਜ ਖੇਡਣਾ ਨਹੀਂ ਇਹ ਕਿਤਾਬ ਹੀ ਪੜ੍ਹਨੀ ਹੈ l
ਰਾਤ ਹੋਣ ਤੇ ਮਾਂ ਉਡੀਕ ਕਰਨ ਲੱਗੀ ਕਿ ਇਹ ਸੌਂ ਜਾਵੇ ਤਾਂ ਮੈਂ ਵੀ ਇਸ ਕਿਤਾਬ ਦੇ ਕੁੱਝ ਪੰਨੇ ਪੜ੍ਹ ਲਵਾਂ l
ਮੁੰਡਾ ਰਾਤ ਦੇ ਦਸ ਕੁ ਵਜੇ ਸੌਂ ਗਿਆ ਤਾਂ ਮਾਂ ਨੇ ਉਸ ਕਿਤਾਬ ਦੇ ਕੁੱਝ ਪੰਨੇ ਪੜ੍ਹਨੇ ਸ਼ੁਰੂ ਕੀਤੇ l ਕਿਤਾਬ ਪੜ੍ਹਦਿਆਂ ਉਸ ਨੂੰ ਸਵੇਰ ਦੇ ਛੇ ਵੱਜ ਗਏ ਸਨ l ਉਸ ਨੂੰ ਕਿਤਾਬ ਪੜ੍ਹਦਿਆਂ ਸਮੇਂ ਦਾ ਪਤਾ ਹੀ ਨਹੀਂ ਲੱਗਾ ਸੀ l ਉਸ ਨੇ ਅੱਧੀ ਤੋਂ ਵੱਧ ਕਿਤਾਬ ਪੜ੍ਹ ਲਈ ਸੀ l
ਮਾਂ ਨੂੰ ਪਤਾ ਲੱਗਾ ਕਿ ਮੈਂ ਵੀ ਉਸੇ ਵਿਆਹ ਵਿੱਚ ਸ਼ਾਮਿਲ ਹਾਂ ਤਾਂ ਉਸ ਨੇ ਮੈਨੂੰ ਮਿਲ ਕੇ ਇਹ ਗੱਲ ਸਾਂਝੀ ਕੀਤੀ l ਉਹ ਆਖਣ ਲੱਗੀ ਕਿ ਇਹ ਕਿਤਾਬ ਉਨ੍ਹਾਂ ਸਭ ਨੂੰ ਪੜ੍ਹਨੀ ਚਾਹੀਦੀ ਹੈ ਜੋ ਵਿਦੇਸ਼ ਜਾਣਾ ਚਾਹੁੰਦੇ ਹਨ l ਉਹ ਕਹਿੰਦੀ ਕਿ ਮੈਂ ਕਿਤਾਬ ਪੜ੍ਹਦਿਆਂ ਉਸ ਵਿੱਚ ਏਨਾ ਖੁੱਭ ਗਈ ਸੀ ਕਿ ਮੈਨੂੰ ਆਲੇ ਦੁਆਲੇ ਹੁੰਦੇ ਖੜ੍ਹਾਕੇ ਦਾ ਵੀ ਪਤਾ ਨਹੀਂ ਲੱਗਾ l ਉਹ ਕਹਿਣ ਲੱਗੀ ਕਿ ਇਹ ਕਿਤਾਬ ਅੱਜ ਰਾਤ ਨੂੰ ਮੈਂ ਪੂਰੀ ਪੜ੍ਹ ਲੈਣੀ ਹੈ l
“ਮਜ਼ਦੂਰ ਤੋਂ ਅਰਬਪਤੀ ਬਣਨ ਦਾ ਸਫ਼ਰ” ਕਿਤਾਬ ਵਿੱਚ ਵਰਨਣ ਕੀਤਾ ਗਿਆ ਹੈ ਕਿ ਕਿਵੇਂ ਮੈਂ ਮਜ਼ਦੂਰੀ ਕਰਦਾ ਕਰਦਾ ਬਿਜ਼ਨਸਮੈਨ ਬਣ ਗਿਆ l ਕਿਵੇਂ ਰਸਤੇ ਵਿੱਚ ਆਈਆਂ ਮੁਸੀਬਤਾਂ ਦਾ ਡਟ ਕੇ ਮੁਕਾਬਲਾ ਕੀਤਾ l ਕਿਤਾਬ ਪੜ੍ਹ ਕੇ ਵਿਅਕਤੀ ਨੂੰ ਆਪਣੀਆਂ ਵੱਡੀਆਂ ਮੁਸ਼ਕਲਾਂ ਛੋਟੀਆਂ ਲੱਗਣ ਲੱਗ ਪੈਂਦੀਆਂ ਹਨ l
ਪੰਜਾਬ ਵਿੱਚ ਇਹ ਕਿਤਾਬ ਤਰਕਭਾਰਤੀ ਪ੍ਰਕਾਸ਼ਨ ਬਰਨਾਲਾ ਤੋਂ ਖਰੀਦ ਸਕਦੇ ਹੋ l ਉਹ ਡਾਕ ਰਾਹੀਂ ਕਿਤਾਬ ਭੇਜ ਸਕਦੇ ਹਨ l
ਨਿਊਜ਼ੀਲੈਂਡ ਵਿੱਚ ਇਹ ਕਿਤਾਬ ਮੇਰੇ ਪਾਸੋਂ ਪ੍ਰਾਪਤ ਕਰ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147