ਆਪਣੀ ਬੋਲਬਾਣੀ ਵਿੱਚ ਮਿਠਾਸ ਲਿਆਉਣ ਵਿੱਚ ਬਹੁਤ ਸਮਾਂ ਲਗਦਾ ਹੈ l ਇਹ ਰਾਤੋ ਰਾਤ ਦਾ ਕੰਮ ਨਹੀਂ ਹੈ l ਵਿਅਕਤੀ ਕੀ ਪੜ੍ਹਦਾ ਹੈ, ਕਿਸ ਤਰਾਂ ਦੇ ਵਿਅਕਤੀਆਂ ਨੂੰ ਮਿਲਦਾ ਹੈ ਅਤੇ ਕਿਸ ਤਰਾਂ ਦੇ ਪਰਿਵਾਰ ਵਿੱਚ ਰਹਿੰਦਾ ਹੈ, ਦਾ ਅਸਰ ਵਿਅਕਤੀ ਤੇ ਪੈਂਦਾ ਹੈ l
ਵਿਦੇਸ਼ਾਂ ਵਿੱਚ ਕੌੜਾ ਬੋਲਣ ਵਾਲੇ ਜਿਆਦਾ ਤੌਰ ਤੇ ਉੱਚੇ ਅਹੁਦਿਆਂ ਤੇ ਨਹੀਂ ਪਹੁੰਚ ਪਾਉਂਦੇ l ਜੇ ਪਹੁੰਚ ਜਾਣ ਤਾਂ ਉਨ੍ਹਾਂ ਅਹੁਦਿਆਂ ਤੇ ਟਿਕ ਨਹੀਂ ਪਾਉਂਦੇ ਕਿਉਂਕਿ ਉਨ੍ਹਾਂ ਦਾ ਵਤੀਰਾ ਹੋਰਾਂ ਨੂੰ ਰਾਸ ਨਹੀਂ ਆਉਂਦਾ l
ਜੇਕਰ ਕੋਈ ਤੁਹਾਡੇ ਬਾਰੇ ਕੌੜਾ ਬੋਲਦਾ ਹੈ ਅਤੇ ਤੁਸੀਂ ਉਸ ਨੂੰ ਜਵਾਬ ਮਿੱਠੀ ਆਵਾਜ਼ ਵਿੱਚ ਦਿੰਦੇ ਹੋ ਤਾਂ ਉਸ ਨੂੰ ਆਪਣੇ ਕੌੜਾ ਬੋਲਣ ਤੇ ਖੁਦ ਹੀ ਸ਼ਰਮ ਆਉਣ ਲੱਗ ਪੈਂਦੀ ਹੈ ਅਤੇ ਉਹ ਵੀ ਮਿੱਠਾ ਬੋਲਣ ਲੱਗ ਪੈਂਦਾ ਹੈ ਜਾਂ ਉਸ ਦੇ ਵਤੀਰੇ ਵਿੱਚ ਬਦਲਾਓ ਆਉਣਾ ਸ਼ੁਰੂ ਹੋ ਜਾਂਦਾ ਹੈ l
ਮਿੱਠਾ ਬੋਲ ਕੇ ਦੂਜਿਆਂ ਤੋਂ ਉਹ ਕੰਮ ਵੀ ਕਰਵਾਏ ਜਾ ਸਕਦੇ ਹਨ ਜੋ ਕੌੜਾ ਬੋਲ ਕੇ ਨਾ ਮੁਮਕਿਨ ਹੁੰਦੇ ਹਨ l
ਇਸ ਕਰਕੇ ਕਿਹਾ ਜਾ ਸਕਦਾ ਹੈ ਕਿ ਮਿਠਾਸ ਇੱਕ ਉੱਤਮ ਗੁਣ ਹੈ ਜਿਸ ਨੂੰ ਜ਼ਿੰਦਗੀ ਵਿੱਚ ਅਪਣਾਉਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147