ਨਿਊਜ਼ੀਲੈਂਡ ਵਿੱਚ ਬਹੁਤ ਸਾਰੇ ਬਿਜ਼ਨਸ ਹਰ ਸਾਲ ਫੇਲ੍ਹ ਹੁੰਦੇ ਹਨ ਜਿਸ ਦੇ ਕਈ ਕਾਰਣ ਹੁੰਦੇ ਹਨ l
ਜੇ ਅੰਤਰਰਾਸ਼ਟਰੀ ਪੱਧਰ ਤੇ ਦੇਖੀਏ ਤਾਂ ਬਾਕੀ ਮੁਲਕਾਂ ਵਿੱਚ ਵੀ ਇਹੀ ਹਾਲ ਹੈ ਅਤੇ ਲੋਕ ਅਕਸਰ ਸਰਕਾਰਾਂ ਅਤੇ ਮਾੜੀ ਇਕੋਨੋਮੀ ਨੂੰ ਦੋਸ਼ ਦਿੰਦੇ ਆਮ ਦਿਖਾਈ ਦਿੰਦੇ ਹਨ l ਲੋਕ ਅਕਸਰ ਇੱਕ ਦੂਜੇ ਨੂੰ ਪੁੱਛਦੇ ਹਨ ਕਿ ਮੁਲਕ ਦੀ ਇਕੋਨੋਮੀ ਕਦੋਂ ਠੀਕ ਹੋਵੇਗੀ ਜਾਂ ਹਾਲਾਤ ਕਦੋਂ ਠੀਕ ਹੋਣਗੇ ?
ਇੱਕ ਸਵਾਲ ਮੈਂ ਕੋਈ ਪੁੱਛਦਾ ਨਹੀਂ ਸੁਣਿਆ ਕਿ ਅਸੀਂ ਕਦੋਂ ਠੀਕ ਹੋਵਾਂਗੇ? ਤੁਸੀਂ ਵੀ ਆਖੋਗੇ ਕਿ ਇਹ ਕਿਹੜਾ ਸਵਾਲ ਹੋਇਆ? ਅਸਲ ਵਿੱਚ ਅਸੀਂ ਸਵਾਲ ਉਸ ਨੂੰ ਹੀ ਮੰਨਦੇ ਹਾਂ ਜੋ ਬਹੁਤ ਲੋਕ ਪੁੱਛਦੇ ਹੋਣ l ਜੇ ਕੋਈ ਸਵਾਲ ਇਕੱਲਾ ਮੇਰੇ ਵਰਗਾ ਕਰੇ ਤਾਂ ਉਸ ਨੂੰ ਸਵਾਲ ਹੀ ਨਹੀਂ ਮੰਨਿਆ ਜਾਂਦਾ l
ਇਕੋਨੋਮੀ ਠੀਕ ਕਰਨੀ ਕਿਸੇ ਇੱਕ ਵਿਅਕਤੀ ਦੇ ਹੱਥ ਨਹੀਂ ਹੁੰਦੀ l ਇਸ ਕਰਕੇ ਇਸ ਦਾ ਫ਼ਿਕਰ ਕਰਨ ਦਾ ਕੋਈ ਲਾਭ ਨਹੀਂ l
ਲੋੜ ਹੈ ਹਾਲਾਤਾਂ ਅਨੁਸਾਰ ਆਪਣੇ ਆਪ ਨੂੰ ਢਾਲਣ ਦੀ ਜਾਂ ਆਪਣੇ ਆਪ ਨੂੰ ਬਦਲਣ ਦੀ l
ਮਾੜੇ ਤੋਂ ਮਾੜੇ ਹਾਲਾਤਾਂ ਵਿੱਚ ਵੀ ਲੋਕ ਤਰੱਕੀ ਕਰਦੇ ਦਿਖਾਈ ਦਿਸ ਪੈਂਦੇ ਹਨ ਜਦਕਿ ਬਾਕੀ ਫੇਲ੍ਹ ਹੋ ਰਹੇ ਹੁੰਦੇ ਹਨ l
ਫੇਲ੍ਹ ਹੋਣ ਵਾਲਿਆਂ ਜਾਂ ਤਰੱਕੀ ਕਰਨ ਵਾਲਿਆਂ ਵਿੱਚ ਕੰਮ ਕਰਨ ਦੇ ਢੰਗ ਵਿੱਚ ਫ਼ਰਕ ਹੁੰਦਾ ਹੈ ਭਾਵ ਉਨ੍ਹਾਂ ਦੀ strategy (ਕੰਮ ਕਰਨ ਦਾ ਢੰਗ) ਇੱਕ ਦੂਜੇ ਨਾਲੋਂ ਵੱਖਰੀ ਹੁੰਦੀ ਹੈ ਜਿਸ ਕਾਰਣ ਉਨ੍ਹਾਂ ਦੇ ਨਤੀਜ਼ੇ ਵੀ ਵੱਖਰੇ ਹੁੰਦੇ ਹਨ l
ਆਪਣੇ ਕਾਰੋਬਾਰ ਵਿੱਚ ਜ਼ਿੰਮੇਵਾਰੀ, ਮੇਨੇਜ਼ਮੈਂਟ ਅਤੇ ਕੁਆਲਿਟੀ ਵਿੱਚ ਸੁਧਾਰ ਕਰਕੇ ਆਪਣੀ ਮਰਜ਼ੀ ਦੇ ਨਤੀਜ਼ੇ ਕੱਢੇ ਜਾ ਸਕਦੇ ਹਨ l ਇਸ ਕਰਕੇ ਮਾੜੇ ਹਾਲਾਤਾਂ ਵਿੱਚ ਵੀ ਕੁੱਝ ਨਵਾਂ ਸਿੱਖਦੇ ਰਹਿਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147