ਦੂਜਿਆਂ ਵਿੱਚ ਆਪਣੇ ਪ੍ਰਤੀ ਵਿਸ਼ਵਾਸ/ਭਰੋਸਾ ਪੈਦਾ ਕਰਨਾ ਜ਼ਿੰਦਗੀ ਵਿੱਚ ਬਹੁਤ ਜ਼ਰੂਰੀ ਹੁੰਦਾ ਹੈ l
ਵਿਸ਼ਵਾਸ/ਭਰੋਸਾ ਕਾਇਮ ਕਰਨ ਲਈ ਵਿਅਕਤੀ ਦੀ ਇਮਾਨਦਾਰੀ ਬਹੁਤ ਵੱਡਾ ਯੋਗਦਾਨ ਪਾਉਂਦੀ ਹੈ l
ਇਮਾਨਦਾਰੀ ਦੇ ਨਾਲ ਨਾਲ ਆਪਣੇ ਕੀਤੇ ਹੋਏ ਵਾਅਦੇ ਤੇ ਟਿਕੇ ਰਹਿਣਾ ਵੀ ਬਹੁਤ ਜ਼ਰੂਰੀ ਹੁੰਦਾ ਹੈ l
ਇਹ ਕੰਮ ਸੌਖਾ ਨਹੀਂ ਹੈ l ਇਸ ਨੂੰ ਕਾਇਮ ਕਰਨ ਲਈ ਕਈ ਸਾਲ ਲੱਗ ਜਾਂਦੇ ਹਨ ਪਰ ਕਈ ਵਾਰੀ ਇੱਕੋ ਕੀਤੀ ਗਲਤੀ ਇਸ ਤੇ ਪਾਣੀ ਫੇਰ ਦਿੰਦੀ ਹੈ l
ਕਿਹਾ ਜਾ ਸਕਦਾ ਹੈ ਕਿ ਇਸ ਦੀ ਭਾਰੀ ਕੀਮਤ ਅਦਾ ਕਰਨੀ ਪੈਂਦੀ ਹੈ ਪਰ ਇਸ ਰਾਹ ਤੇ ਚੱਲਣ ਵਾਲਿਆਂ ਦੀ ਭੀੜ ਨਹੀਂ ਹੁੰਦੀ l
ਇਮਾਨਦਾਰੀ ਜਾਂ ਭਰੋਸਾ ਵਿਰਸੇ ਵਿੱਚ ਆਪਣੀ ਅਗਲੀ ਪੀੜ੍ਹੀ ਨੂੰ ਨਹੀਂ ਦਿੱਤਾ ਜਾ ਸਕਦਾ l ਇਸ ਨੂੰ ਖੁਦ ਹੀ ਕਮਾਇਆ ਜਾ ਸਕਦਾ ਹੈ l
ਇਹ ਜ਼ਰੂਰ ਹੈ ਕਿ ਅਗਲੀ ਪੀੜ੍ਹੀ ਨੂੰ ਇਮਾਨਦਾਰੀ ਅਤੇ ਭਰੋਸੇ ਨਾਲ ਚੱਲਣ ਲਈ ਪ੍ਰੇਰਿਆ ਜਾ ਸਕਦਾ ਹੈ l ਪ੍ਰੇਰਨਾ ਵੀ ਉਹ ਵਿਅਕਤੀ ਦੇ ਸਕਦਾ ਹੈ ਜੋ ਖੁਦ ਉਸ ਰਾਹ ਤੇ ਚੱਲਿਆ ਹੋਵੇ l
ਇਹ ਇੱਕ ਇਸ ਤਰਾਂ ਦਾ ਰਾਹ ਹੈ ਜਿਸ ਤੇ ਚੱਲਣ ਲਈ ਬਹੁਤ ਲੋਕ ਚਾਹੁੰਦੇ ਹੋਏ ਵੀ ਕਾਪੀ ਨਹੀਂ ਕਰ ਸਕਦੇ l ਦੂਜਿਆਂ ਨੂੰ ਇਹ ਰਾਹ ਮੁਸ਼ਕਿਲ ਹੀ ਨਹੀਂ ਲਗਦਾ ਬਲਕਿ ਨਾ-ਮੁਮਕਿਨ ਲਗਦਾ ਹੈ l
ਇਸ ਰਾਹ ਤੇ ਚੱਲਣ ਨਾਲ ਵਿਅਕਤੀ ਆਪਣੇ ਆਪ ਵਿੱਚ ਹੀ ਇੱਕ ਬ੍ਰਾਂਡ (Brand) ਬਣ ਜਾਂਦਾ ਹੈ ਅਤੇ ਦੂਜੇ ਉਸ ਦੀ ਉਦਾਹਰਣ ਦੇਣ ਲੱਗ ਪੈਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147