ਤੁਸੀਂ ਵੀ ਬੜੇ ਹੈਰਾਨ ਹੋਵੋਗੇ ਕਿ ਦੇਸ਼ ਵਿੱਚ ਮਹਿੰਗੇ ਤੇਲ ਦਾ ਰੌਲਾ ਪੈ ਰਿਹਾ ਹੈ ਅਤੇ ਮੈਂ ਮੁਫ਼ਤ ਤੇਲ ਦੀ ਗੱਲ ਕਰ ਰਿਹਾ ਹਾਂ l
ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ l ਵੈਸੇ ਹੀ ਮੇਰੀਆਂ ਬਹੁਤੀਆਂ ਗੱਲਾਂ ਜਿਆਦਾ ਲੋਕਾਂ ਨਾਲੋਂ ਵੱਖਰੀਆਂ ਹੋਣ ਕਾਰਣ ਹੈਰਾਨੀ ਵਾਲੀਆਂ ਲਗਦੀਆਂ ਰਹਿੰਦੀਆਂ ਹਨ l
ਨਿਊਜ਼ੀਲੈਂਡ ਵਿੱਚ ਬੈਂਕਾਂ ਆਪਣੇ ਕਰਜ਼ੇ ਵਾਲੇ ਗਾਹਕਾਂ ਨੂੰ ਖਿੱਚਣ ਲਈ ਕਾਫੀ ਕੈਸ਼ ਬੈਕ ਦੇ ਰਹੀਆਂ ਹਨ l
ਜਿੰਨਾ ਕਰਜ਼ਾ ਵੱਧ ਹੋਵੇ ਓਨਾ ਹੀ ਕੈਸ਼ ਬੈਕ ਵੱਧ ਮਿਲਦਾ ਹੈ ਭਾਵ ਵੱਧ ਕਰਜ਼ੇ ਵਾਲਾ ਉਸ ਪੈਸੇ ਨਾਲ ਗੱਡੀਆਂ ਵਿੱਚ ਮੁਫ਼ਤ ਤੇਲ ਵੀ ਪੁਆ ਸਕਦਾ ਹੈ l
ਅਸਲ ਵਿੱਚ ਚੀਜ਼ਾਂ ਉਸ ਵੇਲੇ ਹੀ ਮਹਿੰਗੀਆਂ ਲਗਦੀਆਂ ਹਨ ਜਦੋਂ ਉਹ ਖੁਦ ਪੈਸੇ ਕਮਾ ਕੇ ਖਰੀਦਣੀਆਂ ਪੈਣ ਪਰ ਮੁਫ਼ਤ ਆਏ ਪੈਸਿਆਂ ਨਾਲ ਖਰੀਦੀਆਂ ਜਾਣ ਤਾਂ ਮਹਿੰਗੀਆਂ ਨਹੀਂ ਲਗਦੀਆਂ l
ਇਸ ਤੋਂ ਇਲਾਵਾ ਕਾਫੀ ਲੋਕਾਂ ਨੇ ਪੈਸੇ ਬਚਾ ਕੇ ਬੈਂਕਾਂ ਵਿੱਚ ਜ਼ਮਾਂ ਕਰਵਾਏ ਹੋਏ ਹਨ ਜਿਨ੍ਹਾਂ ਤੇ ਜੋ ਵਿਆਜ਼ ਮਿਲਦਾ ਹੈ ਉਸ ਤੇ ਵੀ ਟੈਕਸ ਪੈਂਦਾ ਹੈ ਅਤੇ ਬੈਂਕਾਂ ਬੱਚਤ ਵਾਲੇ ਪੈਸਿਆਂ ਵਾਲੇ ਨੂੰ ਕੋਈ ਕੈਸ਼ ਬੈਕ ਵੀ ਨਹੀਂ ਦਿੰਦੀਆਂ l
ਕਿਹਾ ਜਾ ਸਕਦਾ ਹੈ ਕਿ ਇਹ ਮੌਕਾ ਕਰਜ਼ਾ ਚੁੱਕਣ ਵਾਲੇ ਲੋਕਾਂ ਨੂੰ ਹੀ ਮਿਲਦਾ ਹੈ l
ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕਰਜ਼ਾ ਚੁੱਕਣ ਤੋਂ ਪਹਿਲਾਂ ਕਰਜ਼ਾ ਵਰਤਣ ਦਾ ਪਤਾ ਜ਼ਰੂਰ ਹੋਣਾ ਚਾਹੀਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147