ਹਿੰਮਤ, ਸਿਰੜ ਅਤੇ ਕਦੇ ਨਾ ਹਾਰਨ ਵਾਲਿਆਂ ਨੂੰ ਮੌਕੇ ਹਮੇਸ਼ਾਂ ਮਿਲਦੇ ਰਹਿੰਦੇ ਹਨ l ਜੇ ਮੌਕੇ ਨਾ ਵੀ ਮਿਲਣ ਤਾਂ ਉਹ ਖੁਦ ਮੌਕੇ ਪੈਦਾ ਕਰ ਲੈਂਦੇ ਹਨ l
ਉਹ ਜਿੱਤ ਦਾ ਪਿੱਛਾ ਨਹੀਂ ਕਰਦੇ l ਜਿੱਤ ਉਨ੍ਹਾਂ ਦਾ ਪਿੱਛਾ ਕਰਨ ਲੱਗ ਪੈਂਦੀ ਹੈ l ਦੇਖਣ ਵਾਲਿਆਂ ਨੂੰ ਇਹੀ ਲਗਦਾ ਹੈ ਕਿ ਉਨ੍ਹਾਂ ਦੀ ਕਿਸਮਤ ਚੰਗੀ ਹੈ ਪਰ ਉਹ ਆਪਣੀ ਕਿਸਮਤ ਹਿੰਮਤ, ਸਿਰੜ ਅਤੇ ਕਦੇ ਨਾ ਹਾਰਨ ਦੀ ਆਦਤ ਨਾਲ ਬਦਲਦੇ ਹਨ l
ਇਹੋ ਜਿਹੇ ਹਿੰਮਤੀ ਲੋਕ ਹੱਥ ਜੋੜ, ਮੱਥੇ ਟੇਕ ਜਾਂ ਪ੍ਰਾਰਥਨਾਵਾਂ ਕਰਕੇ ਕਿਸਮਤ ਬਦਲਣ ਲਈ ਤਰਲੇ ਨਹੀਂ ਕਰਦੇ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147