ਬੀਤੇ ਸਮੇਂ ਤੋਂ ਸਿੱਖ ਕੇ ਤੁਸੀਂ ਆਪਣਾ ਅੱਜ ਸੁਆਰ ਸਕਦੇ ਹੋ l
ਜੋ ਅੱਜ ਕਰ ਰਹੇ ਹੋ ਉਸ ਨਾਲ ਆਪਣਾ ਭਵਿੱਖ ਸੁਆਰ ਸਕਦੇ ਹੋ l
ਬੀਤਿਆ ਸਮਾਂ ਤੁਹਾਡੇ ਕਾਬੂ ਵਿੱਚ ਨਹੀਂ ਹੈ l ਉਸ ਤੇ ਪਛਤਾਵਾ ਕਰਨ ਦੀ ਲੋੜ ਨਹੀਂ ਹੈ l
ਆਪਣੇ ਅੱਜ ਅਤੇ ਭਵਿੱਖ ਦੇ ਜਿੰਮੇਵਾਰ ਤੁਸੀਂ ਹੋ l
ਆਪਣੇ ਭਵਿੱਖ ਨੂੰ ਸੁਆਰਨ ਲਈ ਕਿਸੇ ਰੱਬ ਅੱਗੇ ਹੱਥ ਜੋੜਨ ਦੀ ਲੋੜ ਨਹੀਂ ਹੈ l ਜੁੜੇ ਹੋਏ ਹੱਥਾਂ ਨੂੰ ਕਿਰਤ ਵਿੱਚ ਲਗਾਉਣ ਦੀ ਲੋੜ ਹੈ l ਹੋ ਸਕਦਾ ਹੈ ਕਿ ਤੁਹਾਡੇ ਅੱਜ ਦੇ ਜੋੜੇ ਹੋਏ ਹੱਥ ਭਵਿੱਖ ਵਿੱਚ ਵੀ ਤੁਹਾਨੂੰ ਹੱਥ ਜੋੜਨ ਲਈ ਮਜ਼ਬੂਰ ਕਰਨ ਅਤੇ ਇਹ ਵੀ ਹੋ ਸਕਦਾ ਹੈ ਕਿ ਤੁਹਾਡੇ ਜੁੜੇ ਹੋਏ ਹੱਥਾਂ ਕਾਰਨ ਅਗਲੀਆਂ ਪੀੜ੍ਹੀਆਂ ਵੀ ਹੱਥ ਜੋੜਨ ਵਾਲੀਆਂ ਹੀ ਪੈਦਾ ਹੋਣ l
ਜੁੜੇ ਹੋਏ ਹੱਥ ਹਮੇਸ਼ਾਂ ਪੁਜਾਰੀਆਂ ਲਈ ਲਾਹੇਵੰਦ ਹੁੰਦੇ ਹਨ ਮਿਹਨਤਕਸ਼ ਲੋਕਾਂ ਲਈ ਨਹੀਂ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147