ਸਫਲਤਾ ਮੁਸ਼ਕਿਲ ਰਾਹਾਂ ਤੇ ਚੱਲ ਕੇ ਹੀ ਮਿਲਦੀ ਹੈ l ਮੁਸ਼ਕਿਲ ਰਾਹਾਂ ਵਿੱਚ ਭੀੜ ਨਹੀਂ ਹੁੰਦੀ l ਰਾਹ ਮੁਸ਼ਕਿਲ ਹੋਣ ਕਾਰਨ ਬਹੁਤ ਲੋਕ ਉਸ ਰਾਹ ਜਾਂਦੇ ਹੀ ਨਹੀਂ l ਇਸ ਕਰਕੇ ਉਨ੍ਹਾਂ ਰਾਹਾਂ ਤੇ ਚੱਲਣ ਵਾਲਿਆਂ ਨਾਲ ਮੁਕਾਬਲਾ (Competition) ਵੀ ਬਹੁਤ ਘੱਟ ਹੁੰਦਾ ਹੈ l
ਮੁਸ਼ਕਿਲ ਰਾਹਾਂ ਤੇ ਚੱਲਣ ਵਾਲੇ ਨਵੀਆਂ ਅਤੇ ਵੱਖਰੀਆਂ ਪ੍ਰਾਪਤੀਆਂ ਕਰਦੇ ਹਨ ਪਰ ਮੁਸ਼ਕਿਲ ਰਾਹਾਂ ਤੇ ਤੁਰਨ ਵਾਲੇ ਨੂੰ ਬਹੁਤੇ ਲੋਕ ਮੂਰਖ ਹੀ ਕਹਿੰਦੇ ਹਨ ਕਿਉਂਕਿ ਤੁਸੀਂ ਲਹਿਰਾਂ ਦੇ ਉਲਟ ਚੱਲਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹੋ l
ਤੁਹਾਡੀ ਕਾਮਯਾਬੀ ਤੋਂ ਬਾਦ ਤੁਹਾਨੂੰ ਮੂਰਖ ਕਹਿਣ ਵਾਲੇ ਲੋਕ ਤੁਹਾਡੀਆਂ ਪ੍ਰਾਪਤੀਆਂ ਤੋਂ ਹੈਰਾਨ ਪ੍ਰੇਸ਼ਾਨ ਹੋ ਜਾਂਦੇ ਹਨ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147