GV $510,000, ਵਿਕਿਆ $260,000 ਵਿੱਚ
ਅਜੇ ਸਿਰਫ ਪਿਛਲੇ ਸਾਲ ਦੇ ਨਵੰਬਰ ਦੀ ਗੱਲ ਹੈ ਕਿ ਤਕਰੀਬਨ ਨਿਊਜ਼ੀਲੈਂਡ ਦੇ ਸਾਰੇ ਸ਼ਹਿਰਾਂ ਵਿੱਚ ਘਰ ਅਤੇ ਸੈਕਸ਼ਨ ਜੀ ਵੀ ਤੋਂ ਬਹੁਤ ਵੱਧ ਕੀਮਤ ਤੇ ਵਿਕ ਰਹੇ ਸਨ l ਬਹੁਤ ਸਾਰੀਆਂ ਪ੍ਰਾਪਰਟੀਆਂ ਤੇ ਕਈ ਕਈ ਆਫਰਾਂ (Multiple Offers) ਆ ਜਾਂਦੀਆਂ ਸਨ l ਕੋਈ ਵੀ ਮਾਲਕ ਆਪਣੇ ਘਰ ਜਾਂ ਸੈਕਸ਼ਨ ਦੀ ਘੱਟ ਕੀਮਤ ਲੈਣ ਨੂੰ ਤਿਆਰ ਨਹੀਂ ਸੀ l
ਕੋਈ ਰਾਤ ਦੇ ਖਾਣੇ ਤੇ ਵੀ ਸੱਦਦਾ ਸੀ ਤਾਂ ਪਹਿਲਾਂ ਆਪਣੇ ਘਰ ਦੀ ਵਧੀ ਹੋਈ ਕੀਮਤ ਦੱਸਦਾ ਸੀ l ਕਈ ਘਰ ਵੇਚਣ ਵਾਲੇ ਵੀ ਕਹਿੰਦੇ ਸੀ ਕਿ ਘਰ ਹੁਣ ਖਰੀਦ ਲਵੋ ਅਤੇ ਛੇ ਮਹੀਨੇ ਬਾਦ ਇੱਕ ਲੱਖ ਡਾਲਰ ਫਾਲਤੂ ਮਿਲ ਜਾਵੇਗਾ l ਹੁਣ ਹਲਾਤ ਇਹ ਹਨ ਕਿ ਫਾਲਤੂ ਪੈਸੇ ਮਿਲਣ ਦੀ ਬਜਾਏ ਲੋਕਾਂ ਦੇ ਲੱਗੇ ਹੋਏ ਪੈਸੇ ਵੀ ਪੂਰੇ ਨਹੀਂ ਹੋ ਰਹੇ ਹਨ l
ਚਾਰ ਕੁ ਦਿਨ ਪਹਿਲਾਂ ਪੁੱਕੀਕੋਹੀ ਦੇ ਬਹੁਤ ਵਧੀਆ ਇਲਾਕੇ ਵਿੱਚ $510,000 ਜੀ ਵੀ ਵਾਲਾ ਸੈਕਸ਼ਨ ਸਿਰਫ $260,000 ਵਿੱਚ ਵਿਕਿਆ ਹੈ ਜੋ ਕਿ ਤਕਰੀਬਨ 49% ਜੀ ਵੀ ਤੋਂ ਘੱਟ ਵਿਕਿਆ ਹੈ l ਸੈਕਸ਼ਨ ਵਿੱਚੋਂ ਸਟੇਡੀਅਮ ਦਾ ਵਿਊ ਬਹੁਤ ਵਧੀਆ ਦਿਖਾਈ ਦਿੰਦਾ ਹੈ ਅਤੇ ਹੋਰ ਵੀ ਆਲੇ ਦੁਆਲੇ ਦਾ ਵਿਊ ਬਹੁਤ ਵਧੀਆ ਹੈ l
ਪਿਛਲੇ ਸਾਲ ਘਰਾਂ ਦੇ ਮਾਲਕ ਆਪਣੀ ਮਰਜ਼ੀ ਦੀਆਂ ਕੀਮਤਾਂ ਮੰਗਦੇ ਸਨ ਅਤੇ ਹੁਣ ਘਰ ਖਰੀਦਣ ਵਾਲੇ ਆਪਣੀ ਮਰਜ਼ੀ ਦੇ ਪੈਸੇ ਦਿੰਦੇ ਹਨ l ਇਹ ਕਿਹਾ ਜਾ ਸਕਦਾ ਹੈ ਕਿ ਕਦੇ ਦਾਦੇ ਦੀਆਂ ਅਤੇ ਕਦੇ ਪੋਤੇ ਦੀਆਂ l
ਇਹ ਦੇਖ ਕੇ ਪਤਾ ਲਗਦਾ ਹੈ ਕਿ ਆਰਥਿਕ ਮੰਦੀ ਦਾ ਬੁਰਾ ਪ੍ਰਭਾਵ ਲੋਕਾਂ ਦੇ ਦਰਵਾਜ਼ਿਆਂ ਤੇ ਦਸਤਕ ਦੇ ਰਿਹਾ ਹੈ l
ਉਮੀਦ ਹੈ ਅਗਲੇ ਸਾਲ ਘਰਾਂ ਦੇ ਕਰਜ਼ੇ ਦੇ ਵਿਆਜ਼ ਫਰਵਰੀ ਵਿੱਚ ਹੋਰ ਵਧ ਜਾਣਗੇ ਜਿਸ ਦਾ ਹੋਰ ਮਾੜਾ ਅਸਰ ਲੋਕਾਂ ਤੇ ਪੈਣ ਦੀ ਸੰਭਾਵਨਾ ਹੈ l
ਇਹ ਜਾਣਕਾਰੀ ਸਿਰਫ ਮੇਰੇ ਆਪਣੇ ਤਜਰਬੇ ਅਤੇ ਮੇਰੀ ਆਪਣੀ ਸਰਚ ਤੇ ਅਧਾਰਤ ਹੈ l
ਥੱਲੇ ਦਿੱਤੀ ਫੋਟੋ ਵਿੱਚ ਸੈਕਸ਼ਨ ਬਾਰੇ ਜਾਣਕਾਰੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147