ਔਕਲੈਂਡ ਵਿੱਚ ਅਕਸਰ ਮਹਿੰਗੇ ਘਰਾਂ ਦੀ ਚਰਚਾ ਹੁੰਦੀ ਰਹਿੰਦੀ ਹੈ ਕਿਉਂਕਿ ਔਕਲੈਂਡ ਨੂੰ ਦੁਨੀਆਂ ਦੇ ਮਹਿੰਗੇ ਸ਼ਹਿਰਾਂ ਵਿੱਚ ਗਿਣਿਆ ਜਾਂਦਾ ਹੈ l
ਇਹ ਵੀ ਸਚਾਈ ਹੈ ਕਿ ਘਰਾਂ ਦੀਆਂ ਕੀਮਤਾਂ ਹਮੇਸ਼ਾਂ ਉੱਪਰ ਹੀ ਨਹੀਂ ਰਹਿੰਦੀਆਂ l ਅਕਸਰ ਆਰਥਿਕ ਮੰਦੀ ਦੇ ਦੌਰ ਵਿੱਚ ਇਨ੍ਹਾਂ ਵਿੱਚ ਭਾਰੀ ਗਿਰਾਵਟ ਹੁੰਦੀ ਹੈ l ਇਹ ਗਿਰਾਵਟ ਕੋਈ ਪਹਿਲੀ ਵਾਰ ਨਹੀਂ ਹੋਈ l ਪਹਿਲੀਆਂ ਆਰਥਿਕ ਮੰਦੀਆਂ ਦੌਰਾਨ ਵੀ ਇਹ ਹਲਾਤ ਆਏ ਸਨ l ਸੰਨ 2008 ਤੋਂ 2010 ਦੌਰਾਨ ਵੀ ਕੁੱਝ ਘਰ ਕੀਮਤ ਤੋਂ 40% ਘੱਟ ਵਿੱਚ ਵਿਕੇ ਸਨ l ਔਕਲੈਂਡ ਤੋਂ ਬਾਹਰ ਇਹ ਦੌਰ ਲੰਬਾ ਸਮਾਂ ਚੱਲਿਆ ਸੀ l ਕੁੱਝ ਰੀਜਨ (Region) ਵਿੱਚ ਇਹ ਦੌਰ 2015 ਤੱਕ ਜਾਰੀ ਰਿਹਾ ਸੀ l
ਭਾਵੇਂ ਕਿ ਲੰਬਾ ਸਮਾਂ ਘਰ ਰੱਖਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਪਰ ਜਿਹੜੇ ਲੋਕ ਥੋੜ੍ਹੇ ਸਾਲਾਂ ਵਿੱਚ ਪੈਸਾ ਬਣਾਉਣ ਦੇ ਨਜ਼ਰੀਏ ਨਾਲ ਘਰਾਂ ਦੀ ਮਾਰਕੀਟ ਵਿੱਚ ਸ਼ਾਮਲ ਹੁੰਦੇ ਹਨ ਉਨ੍ਹਾਂ ਲਈ ਘਰਾਂ ਦੀ ਮਾਰਕੀਟ ਦਾ ਥੱਲੇ ਡਿਗਣਾ ਚਿੰਤਾ ਦਾ ਵਿਸ਼ਾ ਬਣਿਆ ਰਹਿੰਦਾ ਹੈ ਅਤੇ ਕਈ ਇਸ ਵਿੱਚ ਬਹੁਤ ਨੁਕਸਾਨ ਵੀ ਝੱਲਦੇ ਹਨ l
ਅਜੇ ਪਿਛਲੇ ਸਾਲ ਦੀ ਗੱਲ ਹੈ ਕਿ ਘਰ ਗੌਰਮਿੰਟ ਵੈਲਿਊਏਸ਼ਨ ਤੋਂ ਕਾਫੀ ਉੱਪਰ ਵਿਕ ਰਹੇ ਸਨ l ਅੱਜ ਹਲਾਤ ਇਹ ਹਨ ਕਿ ਚਾਰ ਦਿਨ ਪਹਿਲਾਂ ਔਕਲੈਂਡ ਦੇ ਸਬਰਬ ਕਲੀਨਡਨ (Clendon) ਵਿੱਚ 4 ਬੈੱਡਰੂਮ ਘਰ ਜਿਸ ਦੀ ਗੌਰਮਿੰਟ ਵੈਲਿਊਏਸ਼ਨ $850,000 ਸੀ ਉਹ ਸਿਰਫ $510,000 ਵਿੱਚ ਵਿਕਿਆ ਹੈ l ਇਸ ਘਰ ਦਾ ਫਲੋਰ ਏਰੀਆ 107 ਸਕੂਏਅਰ ਮੀਟਰ ਹੈ l ਇਹ ਜਾਣਕਾਰੀ ਔਨਲਾਈਨ ਸਰਚ ਕਰਕੇ ਅਤੇ ਰੀਅਲ ਐਸਟੇਟ ਰਾਹੀਂ ਲਈ ਗਈ ਹੈ l
ਇਹ ਕਿਹਾ ਜਾ ਸਕਦਾ ਹੈ ਕਿ ਘਰ ਖਰੀਦਣ ਵਾਸਤੇ ਵਧੀਆ ਸਮਾਂ ਹੈ ਪਰ ਘਰ ਖਰੀਦਣ ਤੋਂ ਪਹਿਲਾਂ ਹਰ ਇੱਕ ਨੂੰ ਆਪਣੇ ਅੱਥੋਰਾਈਜਡ ਫਾਈਨੈਂਸ਼ਲ ਅਡਵਾਇਜ਼ਰ ਦੀ ਸਲਾਹ ਲੈਣੀ ਚਾਹੀਦੀ ਹੈ l ਘਰ ਦੀਆਂ ਫੋਟੋ, ਵਿਕੇ ਦਾ ਸਬੂਤ ਅਤੇ ਘਰ ਦੀ ਗੌਰਮਿੰਟ ਵੈਲਿਊ (GV) ਦਾ ਸਬੂਤ ਥੱਲੇ ਦੇਖ ਸਕਦੇ ਹੋ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147