-ਆਪਣੇ ਤਜਰਬੇ ਤੇ ਅਧਾਰਤ
ਨਿਊਜ਼ੀਲੈਂਡ ਵਿੱਚ ਘਰਾਂ ਦੇ ਕਰਜ਼ੇ ਦਾ ਵਿਆਜ਼ 2% ਤੋਂ ਵਧ ਕੇ 6% ਤੱਕ ਚਲਿਆ ਗਿਆ ਹੈ ਭਾਵ ਵਿਆਜ਼ ਵਧ ਕੇ ਤਿੰਨ ਗੁਣਾਂ ਹੋ ਗਿਆ ਹੈ l
ਕਈ ਲੋਕਾਂ ਦੇ ਘਰਾਂ ਦੀ ਕਿਸ਼ਤ $600 ਪ੍ਰਤੀ ਹਫਤਾ ਵਧ ਗਈ ਹੈ l ਘਰ ਵੇਚਣ ਵੇਲੇ ਘਰ ਦੀ ਪੂਰੀ ਕੀਮਤ ਵੀ ਨਹੀਂ ਮਿਲਦੀ ਹੈ l ਉਹ ਨਾ ਘਰ ਰੱਖਣ ਜੋਗੇ ਰਹੇ ਹਨ ਅਤੇ ਨਾ ਵੇਚਣ ਜੋਗੇ l
ਉਮੀਦ ਹੈ ਕਿ ਫਰਵਰੀ 2023 ਅਤੇ ਅਪ੍ਰੈਲ 2023 ਵਿੱਚ ਘਰਾਂ ਦੇ ਕਰਜ਼ੇ ਦੇ ਵਿਆਜ਼ ਵਿੱਚ ਹੋਰ ਵਾਧਾ ਹੋਵੇਗਾ l ਉਸ ਵਾਸਤੇ ਸਾਰਿਆਂ ਨੂੰ ਪਹਿਲਾਂ ਹੀ ਇਸ ਤਰਾਂ ਦੇ ਹਲਾਤਾਂ ਲਈ ਤਿਆਰ ਰਹਿਣਾ ਚਾਹੀਦਾ ਹੈ l
ਭਾਵੇਂ ਕਿ ਇਸ ਵੇਲੇ ਵੀ ਆਰਥਿਕ ਮੰਦੀ ਦਾ ਦੌਰ ਚੱਲਦਾ ਪ੍ਰਤੀਤ ਹੁੰਦਾ ਹੈ ਪਰ ਸੰਨ 2023 ਵਿੱਚ ਹੋਰ ਵੱਧ ਗਿਣਤੀ ਲੋਕ ਆਰਥਿਕ ਮੰਦੀ ਦਾ ਸ਼ਿਕਾਰ ਹੋ ਜਾਣਗੇ l
ਜਦੋਂ ਵੀ ਆਰਥਿਕ ਮੰਦੀ ਆਉਂਦੀ ਹੈ ਤਾਂ ਕਈ ਲੋਕ ਸੜਕ ਤੇ ਆ ਜਾਂਦੇ ਹਨ ਅਤੇ ਕਈ ਨਵੇਂ ਮਲਟੀ ਮਿਲੀਅਨੇਅਰ (multy millionaire) ਲੋਕ ਪੈਦਾ ਹੋ ਜਾਂਦੇ ਹਨ l
ਆਰਥਿਕ ਮੰਦੀ ਲਿਆਉਣਾ ਵੀ ਗਰੀਬਾਂ ਤੋਂ ਖੋਹ ਕੇ ਅਮੀਰਾਂ ਨੂੰ ਦੇਣ ਦਾ ਹੀ ਰਾਹ ਹੈ l
ਇਸ ਕਰਕੇ ਸਭ ਨੂੰ ਸੂਝਵਾਨ ਹੋਣ ਦੀ ਲੋੜ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147