ਜਦੋਂ ਤੁਸੀਂ ਖੁਦ ਦੀ ਪੜਚੋਲ ਕਰਦੇ ਹੋ ਤਾਂ ਤੁਹਾਡੇ ਵਿੱਚ ਸੁਧਾਰ ਹੋਣ ਦੇ ਮੌਕੇ ਵਧ ਜਾਂਦੇ ਹਨ ਭਾਵ ਤੁਹਾਡਾ ਵਿਕਾਸ ਹੁੰਦਾ ਹੈ l ਵਿਗਿਆਨ ਵੀ ਇਸ ਦਾ ਸਮਰਥਕ ਹੈ l
ਧਰਮ ਕਹਿੰਦਾ ਹੈ ਕਿ ਜੋ ਉਸ ਧਰਮ ਨੇ ਕਿਹਾ ਜਾਂ ਧਾਰਮਿਕ ਕਿਤਾਬਾਂ ਵਿੱਚ ਲਿਖਿਆ ਹੈ ਉਹ ਹੀ ਕਰਨਾ ਚਾਹੀਦਾ ਹੈ l ਉਸ ਵਿੱਚ ਕਦੇ ਵੀ ਬਦਲਾਓ ਦੀ ਸੰਭਾਵਨਾ ਨਹੀਂ ਹੁੰਦੀ ਜੋ ਕੱਟੜਵਾਦ ਪੈਦਾ ਕਰਦੀ ਹੈ l ਜੇਕਰ ਕੋਈ ਉਸ ਵਿੱਚ ਸੁਧਾਰ ਦੀ ਗੱਲ ਕਰੇ ਤਾਂ ਉਸ ਨੂੰ ਉਸ ਧਰਮ ਦਾ ਵਿਰੋਧੀ ਕਿਹਾ ਜਾਂਦਾ ਹੈ ਅਤੇ ਸਮੇਂ ਸਮੇਂ ਉਸ ਵਿਅਕਤੀ ਨੂੰ ਦੰਡ (ਸਜ਼ਾ) ਦਿੱਤੀ ਜਾਂਦੀ ਹੈ l
ਵਿਗਿਆਨਿਕ ਸੋਚ ਵਾਲੇ ਆਪਣਾ ਦਿਮਾਗ ਵਰਤ ਕੇ ਜਿੰਦਗੀ ਦੇ ਫੈਸਲੇ ਕਰਦੇ ਹਨ ਅਤੇ ਧਾਰਮਿਕ ਲੋਕ ਜੋ ਧਰਮ ਵਿੱਚ ਪਹਿਲਾਂ ਲਿਖਿਆ ਗਿਆ ਉਸ ਮੁਤਾਬਕ ਜਿੰਦਗੀ ਜਿਉਂਦੇ ਹਨ ਭਾਵ ਕਿਸੇ ਹੋਰ ਦੇ ਪਹਿਲਾਂ ਵਰਤੇ ਦਿਮਾਗ ਮੁਤਾਬਕ ਹੀ ਚੱਲਦੇ ਹਨ l
ਫੈਸਲਾ ਸਭ ਨੇ ਖੁਦ ਕਰਨਾ ਹੈ ਕਿ ਧਾਰਮਿਕ ਜਿੰਦਗੀ ਜਿਉਣੀ ਹੈ ਜਾਂ ਵਿਗਿਆਨ ਦੇ ਅਧਾਰ ਤੇ ਜਿੰਦਗੀ ਜਿਉਣੀ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147